ਗੁਰਦਾਸਪੁਰ : 27 ਅਗਸਤ (ਸ਼ਹੀਦ—ਏ—ਆਜ਼ਮ ਬਿਓਰੋ): ਦਰਿਆਵਾਂ ਰਾਵੀ, ਸਤਲੁਜ ਅਤੇ ਬਿਆਸ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਹੜ ਦੀ ਸਥਿਤੀ ਨਾਲ ਨਜਿੱਠਣ ਲਈ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ।ਕਈ ਜਿਲਿ੍ਹਆਂ ਵਿਚ ਹੜ ਦੀ ਸਥਿਤੀ ਬਣੀ ਹੋਈ ਹੈ। ਜਿਸਦੇ ਚੱਲਦੇ ਪੰਜਾਬ ਸਰਕਾਰ ਨੇ ਸਕੂਲ ਬੰਦ ਰੱਖਣ ਦੀ ਅਪੀਲ ਕੀਤੀ ਸੀ।
ਗੁਰਦਾਸਪੁਰ ਦੇ ਪਿੰਡ ਦਬੂੜੀ ਵਿਖੇ ਸਥਿਤ ਨਵੋਦਿਆ ਸਕੂਲ ਵਿੱਚ ਹੜ੍ਹ ਕਾਰਨ ਹਲਚਲ ਮਚ ਗਈ। ਸਕੂਲ ਕੈਂਪਸ ਵਿੱਚ ਵੱਡੀ ਮਾਤਰਾ ਵਿੱਚ ਪਾਣੀ ਵੜ੍ਹ ਗਿਆ ਜਿਸ ਨਾਲ ਕਰੀਬ 400 ਵਿਦਿਆਰਥੀ ਅਤੇ ਕਈ ਅਧਿਆਪਕ ਅੰਦਰ ਹੀ ਫਸ ਗਏ। ਇਹ ਸਥਿਤੀ ਇੱਕ ਦਮ ਨਾਲ ਉਭਰੀ ਜਿਸ ਕਰਕੇ ਸਕੂਲ ਪ੍ਰਬੰਧਕਾਂ ਤੋਂ ਲੈ ਕੇ ਮਾਪਿਆਂ ਤੱਕ ਹਰ ਕੋਈ ਚਿੰਤਿਤ ਹੋ ਗਿਆ। ਮੌਕੇ ‘ਤੇ ਜਿਵੇਂ ਹੀ ਜਾਣਕਾਰੀ ਪ੍ਰਸ਼ਾਸਨ ਤੱਕ ਪਹੁੰਚੀ, ਤੁਰੰਤ ਰੈਸਕਿਊ ਟੀਮਾਂ ਅਤੇ ਐਨ.ਡੀ.ਆਰ.ਐਫ. ਦੇ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ। ਰੈਸਕਿਊ ਆਪ੍ਰੇਸ਼ਨ ਹਾਲੇ ਵੀ ਜਾਰੀ ਹੈ ਅਤੇ ਬੱਚਿਆਂ ਨੂੰ ਸੁਰੱਖਿਅਤ ਥਾਂ ‘ਤੇ ਪਹੁੰਚਾਉਣ ਲਈ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।







