Homeਸੰਸਾਰਅੱਜ ਮਾਸਕੋ 'ਚ ਮੁਲਾਕਾਤ ਕਰਨਗੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਤੇ ਰੂਸੀ ਵਿਦੇਸ਼...

ਅੱਜ ਮਾਸਕੋ ‘ਚ ਮੁਲਾਕਾਤ ਕਰਨਗੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਤੇ ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ

ਮਾਸਕੋ : ਵਿਦੇਸ਼ ਮੰਤਰੀ ਐਸ ਜੈਸ਼ੰਕਰ ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨਾਲ ਅੱਜ ਮਾਸਕੋ ਵਿੱਚ ਮੁਲਾਕਾਤ ਕਰਨਗੇ। ਦੋਵੇਂ ਨੇਤਾ ਨਾ ਸਿਰਫ਼ ਦੁਵੱਲੇ ਸਬੰਧਾਂ ਦੀ ਸਮੀਖਿਆ ਕਰਨਗੇ ਬਲਕਿ ਖੇਤਰੀ ਅਤੇ ਵਿਸ਼ਵਵਿਆਪੀ ਮੁੱਦਿਆਂ ‘ਤੇ ਵੀ ਆਪਣੇ ਵਿਚਾਰ ਸਾਂਝੇ ਕਰਨਗੇ। ਇਹ ਮੁਲਾਕਾਤ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਭਾਰਤ-ਰੂਸ ਸਬੰਧ ਕਈ ਖੇਤਰਾਂ, ਖਾਸ ਕਰਕੇ ਰੱਖਿਆ, ਵਪਾਰ ਅਤੇ ਊਰਜਾ ਵਿੱਚ ਡੂੰਘੇ ਹੋ ਰਹੇ ਹਨ। ਰੂਸੀ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਗੱਲਬਾਤ ਖਾਸ ਤੌਰ ‘ਤੇ ਮੌਜੂਦਾ ਅਤੇ ਭਵਿੱਖੀ ਸਹਿਯੋਗ ਦੀਆਂ ਸੰਭਾਵਨਾਵਾਂ ‘ਤੇ ਕੇਂਦ੍ਰਿਤ ਹੋਵੇਗੀ।

ਤੈਅ ਕੀਤੀ ਜਾਵੇਗੀ ਭਾਈਵਾਲੀ ਦੀ ਦਿਸ਼ਾ
ਭਾਰਤ ਅਤੇ ਰੂਸ ਲੰਬੇ ਸਮੇਂ ਤੋਂ ਰੱਖਿਆ ਅਤੇ ਊਰਜਾ ਖੇਤਰਾਂ ਵਿੱਚ ਸਹਿਯੋਗੀ ਰਹੇ ਹਨ। ਯੂਕਰੇਨ ਸੰਘਰਸ਼ ਅਤੇ ਬਦਲਦੇ ਵਿਸ਼ਵ ਸਮੀਕਰਨਾਂ ਦੇ ਵਿਚਕਾਰ ਲਾਵਰੋਵ ਨਾਲ ਗੱਲਬਾਤ ਨੂੰ ਹੋਰ ਵੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਸੂਤਰਾਂ ਅਨੁਸਾਰ, ਦੋਵੇਂ ਮੰਤਰੀ ਖੇਤਰੀ ਸੁਰੱਖਿਆ, ਏਸ਼ੀਆ-ਪ੍ਰਸ਼ਾਂਤ ਵਿੱਚ ਸਥਿਰਤਾ ਅਤੇ ਬਹੁਪੱਖੀ ਫੋਰਮਾਂ ‘ਤੇ ਤਾਲਮੇਲ ਵਰਗੇ ਮੁੱਦਿਆਂ ‘ਤੇ ਵੀ ਚਰਚਾ ਕਰ ਸਕਦੇ ਹਨ। ਜੈਸ਼ੰਕਰ ਅਤੇ ਲਾਵਰੋਵ ਦੀ ਇਹ ਮੁਲਾਕਾਤ ਨਾ ਸਿਰਫ਼ ਮੌਜੂਦਾ ਦੁਵੱਲੇ ਏਜੰਡੇ ਦੀ ਸਮੀਖਿਆ ਕਰੇਗੀ ਬਲਕਿ ਭਵਿੱਖ ਦੀ ਭਾਈਵਾਲੀ ਦੀ ਦਿਸ਼ਾ ਵੀ ਤੈਅ ਕਰ ਸਕਦੀ ਹੈ। ਵਿਦੇਸ਼ ਮੰਤਰੀ ਦੇ ਇਸ ਦੌਰੇ ‘ਤੇ ਦੁਨੀਆ ਦੀ ਨਜ਼ਰ ਹੈ ।

ਰੂਸੀ ਹਮਰੁਤਬਾ ਨਾਲ ਮੁਲਾਕਾਤ ਤੋਂ ਪਹਿਲਾਂ ਜੈਸ਼ੰਕਰ ਦਾ ਵੱਡਾ ਬਿਆਨ
ਲਾਵਰੋਵ ਨਾਲ ਅੱਜ ਆਪਣੀ ਮੁਲਾਕਾਤ ਤੋਂ ਪਹਿਲਾਂ, ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਬੀਤੇ ਦਿਨ ਇੱਕ ਸਮਾਗਮ ਦੌਰਾਨ ਕਿਹਾ ਕਿ ਭਾਰਤ ਅਤੇ ਰੂਸ ਦੋਵਾਂ ਨੂੰ ਵਪਾਰ ਅਸੰਤੁਲਨ ਨੂੰ ਤੁਰੰਤ ਘਟਾਉਣ ਲਈ ਕੰਮ ਕਰਨ ਦੀ ਲੋੜ ਹੈ। ਭਾਰਤ-ਰੂਸ ਅੰਤਰ-ਸਰਕਾਰੀ ਕਮਿਸ਼ਨ (IRIGC-TEC) ਦੇ 26ਵੇਂ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਕਿਹਾ ਕਿ ਪਿਛਲੇ ਚਾਰ ਸਾਲਾਂ ਵਿੱਚ, ਤੁਸੀਂ ਦੇਖਿਆ ਹੋਵੇਗਾ, ਸਾਡਾ ਦੁਵੱਲਾ ਵਪਾਰ ਪੰਜ ਗੁਣਾ ਤੋਂ ਵੱਧ ਵਧਿਆ ਹੈ। ਇਹ 2021 ਵਿੱਚ 13 ਬਿਲੀਅਨ ਡਾਲਰ ਤੋਂ ਵੱਧ ਕੇ 2024-25 ਵਿੱਚ 68 ਬਿਲੀਅਨ ਡਾਲਰ ਹੋ ਗਿਆ ਹੈ। ਇਹ ਲਗਾਤਾਰ ਵਧ ਰਿਹਾ ਹੈ।

ਉਨ੍ਹਾਂ ਕਿਹਾ, ਇਸ ਵਾਧੇ ਦੇ ਨਾਲ ਇੱਕ ਵੱਡਾ ਵਪਾਰ ਅਸੰਤੁਲਨ ਵੀ ਆਇਆ ਹੈ। ਇਹ 6.6 ਬਿਲੀਅਨ ਡਾਲਰ ਤੋਂ ਵੱਧ ਕੇ 58.9 ਬਿਲੀਅਨ ਡਾਲਰ ਹੋ ਗਿਆ ਹੈ, ਜੋ ਕਿ ਲਗਭਗ ਨੌਂ ਗੁਣਾ ਹੈ। ਇਸ ਲਈ ਸਾਨੂੰ ਇਸ ਵੱਲ ਤੁਰੰਤ ਧਿਆਨ ਦੇਣ ਦੀ ਲੋੜ ਹੈ। ਤੁਹਾਨੂੰ ਦੱਸ ਦੇਈਏ ਕਿ IRIGC-TEC ਕਮਿਸ਼ਨ ਵਪਾਰ, ਆਰਥਿਕ, ਵਿਗਿਆਨਕ, ਤਕਨੀਕੀ ਅਤੇ ਸੱਭਿਆਚਾਰਕ ਸਹਿਯੋਗ ਵਰਗੇ ਵਿਸ਼ਿਆਂ ‘ਤੇ ਧਿਆਨ ਕੇਂਦਰਿਤ ਕਰਦਾ ਹੈ। ਇਸ ਤੋਂ ਪਹਿਲਾਂ, ਆਪਣੇ ਦੌਰੇ ਦੀ ਸ਼ੁਰੂਆਤ ਵਿੱਚ, ਜੈਸ਼ੰਕਰ ਨੇ ਪ੍ਰਮੁੱਖ ਰੂਸੀ ਵਿਦਵਾਨਾਂ ਅਤੇ ਥਿੰਕ-ਟੈਂਕ ਪ੍ਰਤੀਨਿਧੀਆਂ ਨਾਲ ਮੁਲਾਕਾਤ ਕੀਤੀ।

ਭਾਰਤ ਨੂੰ ਤੇਲ ਦੀ ਸਪਲਾਈ ਨਿਰਵਿਘਨ ਜਾਰੀ ਰਹੇਗੀ: ਮੰਤੁਰੋਵ
ਜੈਸ਼ੰਕਰ ਤੋਂ ਇਲਾਵਾ, ਰੂਸ ਦੇ ਪਹਿਲੇ ਉਪ ਪ੍ਰਧਾਨ ਮੰਤਰੀ ਡੇਨਿਸ ਮੰਤੁਰੋਵ ਨੇ ਵੀ ਦੋਵਾਂ ਦੇਸ਼ਾਂ ਵਿਚਕਾਰ ਸਾਂਝੇਦਾਰੀ ਬਾਰੇ ਇੱਕ ਬਿਆਨ ਦਿੱਤਾ। ਬੀਤੇ ਦਿਨ, ਮੰਤੁਰੋਵ ਨੇ ਕਿਹਾ ਕਿ ਭਾਰਤ ਨੂੰ ਰੂਸੀ ਤੇਲ ਅਤੇ ਊਰਜਾ ਸਰੋਤਾਂ ਦੀ ਸਪਲਾਈ ਨਿਰਵਿਘਨ ਜਾਰੀ ਹੈ। ਭਵਿੱਖ ਵਿੱਚ ਰੂਸ ਤੋਂ ਤਰਲ ਕੁਦਰਤੀ ਗੈਸ (ਐਲ.ਐਨ.ਜੀ.) ਦੇ ਨਿਰਯਾਤ ਦੀ ਵੀ ਸੰਭਾਵਨਾ ਹੈ। ਮਾਸਕੋ ਵਿੱਚ ਹੋਏ ਭਾਰਤ-ਰੂਸ ਅੰਤਰ-ਸਰਕਾਰੀ ਕਮਿਸ਼ਨ ਦੇ 26ਵੇਂ ਸੈਸ਼ਨ ਦੀ ਸਹਿ-ਪ੍ਰਧਾਨਗੀ ਕਰਦੇ ਹੋਏ, ਮੰਤੁਰੋਵ ਨੇ ਕਿਹਾ, “ਅਸੀਂ ਭਾਰਤ ਨੂੰ ਤੇਲ ਸਪਲਾਈ ਕਰਨਾ ਜਾਰੀ ਰੱਖ ਰਹੇ ਹਾਂ। ਅਸੀਂ ਹੁਣ ਭਾਰਤ ਨੂੰ ਐਲ.ਐਨ.ਜੀ. ਨਿਰਯਾਤ ਕਰਨ ਦੀਆਂ ਸੰਭਾਵਨਾਵਾਂ ‘ਤੇ ਵੀ ਵਿਚਾਰ ਕਰ ਰਹੇ ਹਾਂ।”

ਦੋਵੇਂ ਦੇਸ਼ ਬੈਂਕਿੰਗ ਖੇਤਰ ਵਿੱਚ ਸਹਿਯੋਗ ਹੋਰ ਮਜ਼ਬੂਤ ​​ਕਰਨਗੇ
ਮੰਤੁਰੋਵ ਨੇ ਕਿਹਾ ਕਿ ਰੂਸ ਅਤੇ ਭਾਰਤ ਵਿਚਕਾਰ 90 ਪ੍ਰਤੀਸ਼ਤ ਤੋਂ ਵੱਧ ਵਪਾਰਕ ਲੈਣ-ਦੇਣ ਹੁਣ ਰਾਸ਼ਟਰੀ ਮੁਦਰਾਵਾਂ ਵਿੱਚ ਹੋ ਰਿਹਾ ਹੈ। ਰੂਸੀ ਉਪ ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਦੋਵੇਂ ਦੇਸ਼ ਬੈਂਕਿੰਗ ਖੇਤਰ ਵਿੱਚ ਸਹਿਯੋਗ ਨੂੰ ਹੋਰ ਮਜ਼ਬੂਤ ​​ਕਰਨਗੇ ਅਤੇ ਬੀਮਾ ਖੇਤਰ ਵਿੱਚ ਆਪਸੀ ਤਾਲਮੇਲ ਵੀ ਵਧਾਇਆ ਜਾਵੇਗਾ। ਉਨ੍ਹਾਂ ਨੇ ਭਾਰਤ ਅਤੇ ਰੂਸ ਵਿਚਕਾਰ ਪ੍ਰਮਾਣੂ ਊਰਜਾ ਸਹਿਯੋਗ ਨੂੰ ਵਧਾਉਣ ‘ਤੇ ਵੀ ਜ਼ੋਰ ਦਿੱਤਾ। ਮੰਤੁਰੋਵ ਨੇ ਕਿਹਾ ਕਿ ਦੋਵੇਂ ਦੇਸ਼ ਸ਼ਾਂਤੀ-ਮੁਖੀ ਪ੍ਰਮਾਣੂ ਖੇਤਰ ਵਿੱਚ ਵਿਆਪਕ ਸਹਿਯੋਗ ਵਧਾਉਣ ਦੀ ਉਮੀਦ ਕਰਦੇ ਹਨ।

RELATED ARTICLES
- Advertisment -
Google search engine
Google search engine
Google search engine

Most Popular

Recent Comments