Homeਪਟਿਆਲਾ ਅਪਡੇਟਪੰਜਾਬੀ ਯੂਨੀ. ਵਿੱਚ ਫੰਡਾਂ ਦੀ ਹੇਰਾਫੇਰੀ ਵੀ.ਸੀ. ਨੇ ਲਿਆ ਕੁਰੱਪਸ਼ਨ ਵਿਰੁੱਧ ਸਖ਼ਤ...

ਪੰਜਾਬੀ ਯੂਨੀ. ਵਿੱਚ ਫੰਡਾਂ ਦੀ ਹੇਰਾਫੇਰੀ ਵੀ.ਸੀ. ਨੇ ਲਿਆ ਕੁਰੱਪਸ਼ਨ ਵਿਰੁੱਧ ਸਖ਼ਤ ਐਕਸ਼ਨ

ਪਟਿਆਲਾ 20 ਅਗਸਤ (ਜਗਪ੍ਰੀਤ ਮਹਾਜਨ)-ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਵੱਲੋਂ ਯੂਨੀਵਰਸਿਟੀ ਨੂੰ ਸੁਧਾਰਨ ਲਈ ਕਈ ਅਹਿਮ ਫੈਸਲੇ ਲਏ, ਉੱਥੇ ਹੁਣ ਇਕ ਬਹੁਤ ਹੀ ਸਖ਼ਤ ਐਕਸ਼ਨ ਲੈਂਦਿਆਂ ਕੁਰੱਪਸ਼ਨ ਕੇਸ ‘ਚ ਘਿਰੇ ਯੂਨੀਵਰਸਿਟੀ ਦੇ ਸੀਨੀਅਰ ਸਹਾਇਕ ਨੀਸ਼ੂ ਚੌਧਰੀ ਅਤੇ ਸੁਪਰਡੈਂਟ ਰਮਿੰਦਰ ਨੂੰ ਸਿੱਧੇ ਤੌਰ ‘ਤੇ ਹੀ ਟਰਮੀਨੇਟ ਕਰ ਦਿੱਤਾ। ਇਨ੍ਹਾਂ ਕੋਲੋਂ ਰਿਕਵਰੀ ਕਰਨ ਦਾ ਵੀ ਫੈਸਲਾ ਕੀਤਾ ਗਿਆ ਹੈ। ਇਸ ਗੈਂਗ ਦਾ ਮਾਮਲਾ ਕਰੋੜਾਂ ਦੇ ਗਬਨ ਕਰਨ ਦਾ ਹੈ। ਹਾਲਾਂਕਿ ਜਾਣਕਾਰ ਦੱਸਦੇ ਹਨ ਕਿ ਦੋਨਾਂ ਕਰਮਚਾਰੀਆਂ ਕੋਲੋਂ ਪੈਸਿਆਂ ਦੀ ਰਿਕਵਰੀ ਨੂੰ ਲੈ ਕੇ ਯੂਨੀਵਰਸਿਟੀ ਵੱਲੋਂ ਆਉਣ ਵਾਲੇ ਦਿਨਾਂ ਮੁੜ ਐਕਸ਼ਨ ਲਿਆ ਜਾਣਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਮਾਮਲੇ ਦੀ ਜਾਂਚ ‘ਚ ਯੂਨੀਵਰਸਿਟੀ ਨੇ 3 ਸਾਲ ਤੋਂ ਵੱਧ ਸਮਾਂ ਲਾ ਦਿੱਤਾ ਅਤੇ ਹੁਣ ਕਾਰਵਾਈ ਡਾ. ਜਗਦੀਪ ਸਿੰਘ ਵਾਈਸ ਚਾਂਸਲਰ ਵੱਲੋਂ ਕੀਤੀ ਗਈ ਹੈ। ਇਹ ਮਾਮਲਾ 2021 ਦਾ ਹੈ। ਮਾਮਲੇ ‘ਚ ਸ਼ਾਮਲ ਕਰਮਚਾਰੀਆਂ ਵੱਲੋਂ ਫਰਜ਼ੀ ਰਿਸਰਚ ਸਕਾਲਰ ਦਿਖਾ ਕੇ ਕਰੋੜਾਂ ਦਾ ਘਪਲਾ ਕੀਤਾ ਗਿਆ। ਸ਼ੁਰੂਆਤ ‘ਚ 6 ਫਰਜ਼ੀ ਬਿੱਲ ਫੜੇ ਗਏ ਸਨ, ਬਾਅਦ ‘ਚ ਇਨ੍ਹਾਂ ਫਰਜ਼ੀ ਬਿੱਲਾਂ ਦੀ ਗਿਣਤੀ 150 ਤੋਂ ਪਾਰ ਹੋ ਗਈ ਸੀ ।

ਇਸ ਮਾਮਲੇ ‘ਚ ਪੰਜਾਬੀ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਦੱਸਿਆ ਸੀ ਕਿ 12 ਕਰੋੜ ਰੁਪਏ ਦੇ ਲਗਭਗ ਹੇਰ-ਫੇਰ ਦਾ ਮਾਮਲਾ ਹੈ । ਹਾਲਾਂਕਿ ਇਸ ਮਾਮਲੇ ‘ਚ 2 ਕਰਮਚਾਰੀਆਂ ਨੂੰ ਸਸਪੈਂਡ ਵੀ ਕੀਤਾ। ਕਰੋੜਾਂ ਦੇ ਕੁਰੱਪਸ਼ਨ ਮਾਮਲੇ ‘ਚ 15 ਕਰਮਚਾਰੀਆਂ ਕੋਲੋਂ ਪੰਜਾਬੀ ਯੂਨੀ. ਨੇ ਲਗਭਗ 50 ਲੱਖ ਰੁਪਏ ਦੀ ਰਿਕਵਰੀ ਕੀਤੀ। ਸਿੰਡੀਕੇਟ ‘ਚ ਫੈਸਲਾ ਕੀਤਾ ਗਿਆ ਹੈ ਕਿ ਕਰਮਚਾਰੀਆਂ ਕੋਲੋਂ ਯੂਨੀਵਰਸਿਟੀ ਰਿਕਵਰ ਕੀਤੀ ਰਕਮ ‘ਤੇ 18 ਫੀਸਦੀ ਵਿਆਜ ਵੀ ਵਸੂਲ ਕੀਤਾ ਜਾਵੇਗਾ।

ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨੇ ਆਦੇਸ਼ ਦਿੱਤੇ ਹਨ ਕਿ ਟਰਮੀਨੇਟ ਹੋਏ ਕਰਮਚਾਰੀਆਂ ਤੋਂ ਪੈਸਿਆਂ ਦੀ ਰਿਕਵਰੀ ਕੀਤੀ ਜਾਵੇ। ਚਾਂਸਲਰ ਦੇ ਇਸ ਐਕਸ਼ਨ ਨੇ ਯੂਨੀ. ‘ਚ ਹਲਚਲ ਮਚਾ ਦਿੱਤੀ ਹੈ।

RELATED ARTICLES
- Advertisment -
Google search engine
Google search engine
Google search engine

Most Popular

Recent Comments