
ਵੇਰੀਟੀ ਵਾਂਡੇਲ ਨਾਮ ਦੀ ਇੱਕ ਆਸਟ੍ਰੇਲੀਆਈ ਔਰਤ ਨੇ ਪਾਰਸਲ ਦੇਣ ਆਏ ਇੱਕ ਪੰਜਾਬੀ ਵਿਅਕਤੀ ਦੀ ਸੀਸੀਟੀਵੀ ਫੂਟੇਜ਼ ਸਾਂਝੀ ਕੀਤੀ ਹੈ ਅਤੇ ਨਾਲ ਹੀ ਇੱਕ ਦਿਲ ਛੂਹ ਜਾਣ ਵਾਲੀ ਪੋਸਟ ਲਿਖੀ ਹੈ। ਸੋਸ਼ਲ ਮੀਡੀਆ ਉੱਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ।
ਆਸਟ੍ਰੇਲੀਆ ਵਿੱਚ ਇੱਕ ਪੰਜਾਬੀ ਡਿਲੀਵਰੀਮੈਨ ਗੁਰਪ੍ਰੀਤ ਸਿੰਘ ਵੇਰੀਟੀ ਵਾਂਡੇਲ ਨਾਮ ਦੀ ਇੱਕ ਆਸਟ੍ਰੇਲੀਆਈ ਔਰਤ ਦੇ ਘਰ ਇੱਕ ਪਾਰਸਲ ਦੇਣ ਆਇਆ ਸੀ, ਮੀਂਹ ਕਰਕੇ ਉਸ ਨੇ ਵਿਹੜੇ ਵਿੱਚ ਸੁਕਣੇ ਪਾਈਆਂ ਚਾਦਰਾਂ ਦੀ ਇੱਕ-ਇੱਕ ਕਰਕੇ ਤਹਿ ਲਾਈ ਅਤੇ ਉਨ੍ਹਾਂ ਨੂੰ ਸੁੱਕੀ ਥਾਂ ਲੈ ਜਾ ਕੇ ਰੱਖਿਆ, ਜਿੱਥੇ ਕੱਪੜੇ ਭਿੱਜਣ ਤੋਂ ਬਚ ਸਕਣ। ਇਸ ਸਾਰੇ ਘਟਨਾਕ੍ਰਮ ਬਾਰੇ ਘਰ ਦੀ ਮਾਲਕਣ ਵੇਰੀਟੀ ਵਾਂਡੇਲ ਨੇ ਅਤੇ ਲੋਕਾਂ ਨੇ ਪਾਰਸਲ ਦੇਣ ਆਏ ਪੰਜਾਬੀ ਵਿਅਕਤੀ ਦੀ ਦਿਲ ਖੋਲ੍ਹ ਕੇ ਤਾਰੀਫ਼ ਕੀਤੀ। ਵਾਂਡੇਲ ਦੀ ਇਸ ਪੋਸਟ ਨੂੰ ਲੱਖਾਂ ਲੋਕਾਂ ਨੇ ਲਾਈਕ ਕੀਤੀ ਹੈ।







