Home ਸਪੋਰਟਸ ਆਜ਼ਾਦੀ ਦਿਵਸ ਮੌਕੇ ਸਮਾਜ ਸੇਵਾ ਤੇ ਖੇਡਾਂ ਦੀ ਪ੍ਰੇਰਕ ਸੁਰਿੰਦਰ ਆਹਲੂਵਾਲੀਆ ਨੂੰ...

ਆਜ਼ਾਦੀ ਦਿਵਸ ਮੌਕੇ ਸਮਾਜ ਸੇਵਾ ਤੇ ਖੇਡਾਂ ਦੀ ਪ੍ਰੇਰਕ ਸੁਰਿੰਦਰ ਆਹਲੂਵਾਲੀਆ ਨੂੰ ਮਿਲਿਆ ਜ਼ਿਲ੍ਹਾ ਪੱਧਰੀ ਸਨਮਾਨ

0

ਪਟਿਆਲਾ, 18 ਅਗਸਤ (ਜਗਪ੍ਰੀਤ ਮਹਾਜਨ) ਪਟਿਆਲਾ ਦੀ ਮਾਣਯੋਗ ਸਮਾਜ ਸੇਵਿਕਾ ਸੁਰਿੰਦਰ ਆਹਲੂਵਾਲੀਆ, ਜੋ ਕੀ “ਪਟਿਆਲਾ ਗ੍ਰੀਨ ਲੇਡੀ” ਵਜੋਂ ਮਸ਼ਹੂਰ ਹਨ, ਨੂੰ ਉਨ੍ਹਾਂ ਦੀ ਲੰਬੇ ਸਮੇਂ ਤੋਂ ਕੀਤੀ ਸਮਾਜਿਕ ਸੇਵਾ ਅਤੇ ਵਾਤਾਵਰਨ ਸੰਰੱਖਣ ਦੇ ਖੇਤਰ ਵਿੱਚ ਉਲੇਖਣੀ ਯੋਗਦਾਨ ਲਈ ਆਜ਼ਾਦੀ ਦਿਵਸ ਮੌਕੇ, ਜਿਲ੍ਹਾ ਪੱਧਰੀ ਅਵਾਰਡ ਨਾਲ ਸਨਮਾਨਿਤ ਗਿਆ। ਉਨ੍ਹਾਂ ਨੂੰ ਇਹ ਅਵਾਰਡ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ (ਬਿਜਲੀ ਤੇ ਪਬਲਿਕ ਵਰਕਸ) ਮਾਣਯੋਗ ਸ. ਹਰਭਜਨ ਸਿੰਘ ਜੀ ਈ.ਟੀ.ਓ. ਵੱਲੋਂ ਦਿੱਤਾ ਗਿਆ।

ਇਸ ਮੌਕੇ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਜੀ, ਐਮ.ਐਲ.ਏ. ਅਜੀਤਪਾਲ ਸਿੰਘ ਕੋਹਲੀ ਜੀ, ਮੇਅਰ ਕੁੰਦਨ ਗੋਗੀਆ ਜੀ ਅਤੇ ਹੋਰ ਮਾਣਯੋਗ ਸ਼ਖਸੀਅਤਾਂ ਦੀ ਵੀ ਮੌਜੂਦਗੀ ਰਹੀ, ਜਿਨ੍ਹਾਂ ਨੇ ਸੁਰਿੰਦਰ ਅਹਲੂਵਾਲੀਆ ਦੇ ਯੋਗਦਾਨ ਦੀ ਸਰਾਹਨਾ ਕਰਦੇ ਹੋਏ ਉਨ੍ਹਾਂ ਨੂੰ ਸਨਮਾਨਿਤ ਕੀਤਾ। ਪਿਛਲੇ 15 ਸਾਲਾਂ ਤੋਂ ਸੁਰਿੰਦਰ ਜੀ ਨੇ ਵਾਤਾਵਰਨ, ਸਿਹਤ, ਫਿਟਨੈੱਸ, ਸੱਭਿਆਚਾਰ, ਵਿਰਾਸਤ, ਸਫਾਈ ਅਤੇ ਸਮਾਜਿਕ ਜਾਗਰੂਕਤਾ ਦੇ ਖੇਤਰ ਵਿੱਚ ਉਲੇਖਣੀ ਕੰਮ ਕੀਤਾ ਹੈ। ਉਨ੍ਹਾਂ ਨੇ ਨਸ਼ਾ ਮੁਕਤੀ, ਨੌਜਵਾਨਾਂ ਅਤੇ ਔਰਤਾਂ ਦੇ ਸਸ਼ਕਤੀਕਰਨ, ਅਬਾਦੀ ਨਿਯੰਤਰਣ, ਭਿਖ ਮੰਗਣ ਦੇ ਵਿਰੋਧ ਅਤੇ ਸੈਸਫਾਈ ਵਰਗੀਆਂ ਮੁਹਿੰਮਾਂ ਰਾਹੀਂ ਸਮਾਜ ‘ਚ ਬੜੀ ਸੋਚ ਪੈਦਾ ਕੀਤੀ। ਉਨ੍ਹਾਂ ਦੇ ਅਜਿਹੇ ਯੋਗਦਾਨ ਲਈ ਅਨੇਕਾਂ ਰਾਜ ਅਤੇ ਖੇਤਰੀ ਪੱਧਰ ਤੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਹੈ। ਸਿਰਫ ਇੱਨਾ ਹੀ ਨਹੀਂ, ਸੁਰਿੰਦਰ ਅਹਲੂਵਾਲੀਆ ਇੱਕ ਮੋਟਿਵੇਸ਼ਨਲ ਮੈਰਾਥਨ ਰਨਰ ਵੀ ਹਨ।

ਉਨ੍ਹਾਂ ਨੇ ਸਿਹਤ ਅਤੇ ਨਸ਼ਾ ਮੁਕਤੀ ਸੰਦੇਸ਼ ਨੂੰ ਅੱਗੇ ਲੈ ਕੇ ਜਾਣ ਲਈ ਪੰਜਾਬ ਵਿੱਚ 55 ਤੋਂ ਵੱਧ ਮੈਰਾਥਨ ਦੌੜਾਂ ਵਿੱਚ ਭਾਗ ਲਿਆ।  ਉਨ੍ਹਾਂ ਦੀ ਖੇਡਾਂ ਨਾਲ ਲਗਨ “ਖੇਡਾਂ ਵਤਨ ਪੰਜਾਬ ਦੀਆਂ 2024” ਵਿੱਚ ਵੀ ਵੇਖਣ ਨੂੰ ਮਿਲੀ, ਜਿੱਥੇ ਉਨ੍ਹਾਂ ਨੇ ਜਿਲ੍ਹਾ ਪੱਧਰ ‘ਤੇ ਸੋਨੇ ਦਾ ਤਗਮਾ ਜਿੱਤਿਆ ਅਤੇ ਸੂਬਾ ਪੱਧਰ ‘ਤੇ 100 ਮੀਟਰ ਦੌੜ ‘ਚ ਚਾਂਦੀ ਅਤੇ 3000 ਮੀਟਰ ਵਾਕ ‘ਚ ਕਾਂਸੀ ਦਾ ਤਗਮਾ ਹਾਸਲ ਕਰਕੇ ਪਟਿਆਲਾ ਦਾ ਨਾਮ ਰੌਸ਼ਨ ਕੀਤਾ। ਸੁਰਿੰਦਰ ਅਹਲੂਵਾਲੀਆ ਪਟਿਆਲਾ ਲਈ ਨਹੀਂ ਸਗੋਂ ਸਾਰੇ ਪੰਜਾਬ ਲਈ ਪ੍ਰੇਰਣਾ ਦਾ ਸਰੋਤ ਹਨ ਅਤੇ ਨਵੇਂ ਪੰਜਾਬ ਦੀ ਇਕ ਮਜਬੂਤ ਮਹਿਲਾ ਰੂਪ ਵਿਚ ਉਭਰੇ ਹਨ।

Exit mobile version