ਪਟਿਆਲਾ (ਜਗਪ੍ਰੀਤ ਮਹਾਜਨ) 19 ਅਗਸਤ: ਨਿਊ ਗ੍ਰੇਨ ਵੈਲਫੇਅਰ ਸੁਸਾਇਟੀ ਵਲੋਂ ਪ੍ਰਧਾਨ ਦਵਿੰਦਰ ਸਿੰਘ ਬੈਦਵਾਨ ਦੀ ਅਗਵਾਈ ਹੇਠ ਖੂਨ ਦਾਨ ਕੈਂਪ ਲਗਾਇਆ ਗਿਆ ਜਿਸ ਵਿਚ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਚੰਡੀਗੜ੍ਹ ਸੈਕਟਰ 32 ਦੀ ਟੀਮ ਨੇ 180 ਖੂਨ ਇਕਠਾ ਕੀਤਾ।ਕੈਂਪ ਵਿੱਚ ਨਿਸ਼ਕਾਮ ਸੇਵਾ ਸੁਸਾਇਟੀ ਅਤੇ ਰੋਟਰੀ ਕਲਬ ਨੇ ਵੀ ਸੇਵਾ ਨਿਭਾਈ।ਜਿਸ ਮੁੱਖ ਮਹਿਮਾਨ ਵਜੋਂ ਵਿਧਾਇਕ ਨੀਨਾ ਮਿੱਤਲ ਅਤੇ ਜਸਵਿੰਦਰ ਸਿੰਘ ਰਾਣਾ ਪ੍ਰਧਾਨ ਆੜਤੀ ਐਸੋਸੀਏਸ਼ਨ ਪੰਜਾਬ ਸਨ। ਇਸ ਮੌਕੇ ਵਿਧਾਇਕ ਨੀਨਾ ਮਿੱਤਲ ਨੇ ਕਿਹਾ ਖੂਨ ਇਕ ਅਜਿਹੀ ਚੀਜ਼ ਹੈ ਜਿਸ ਨੂੰ ਬਣਾਇਆ ਨਹੀਂ ਜਾ ਸਕਦਾ। ਮਨੁੱਖ ਦੇ ਸਰੀਰ ਵਿੱਚ ਆਪਣੇ-ਆਪ ਬਣਦਾ ਹੈ। ਖੂਨ ਦੇ ਦਾਨ ਨੂੰ ਮਹਾਂਦਾਨ ਕਿਹਾ ਜਾਂਦਾ ਹੈ। ਸਹੀ ਸਮੇਂ ਤੇ ਜੇਕਰ ਖੂਨ ਉਪਲਬਧ ਹੈ। ਹਰੇਕ ਸਕਿੰਟ ਕਿਸੇ ਨਾ ਕਿਸੇ ਨੂੰ, ਕਿਸੇ ਵੀ ਥਾਂ ਤੇ ਖੂਨ ਦੀ ਜ਼ਰੂਰਤ ਪੈ ਸਕਦੀ ਹੈ। ਹੋ ਜਾਵੇ ਤਾਂ ਕਈ ਕੀਮਤੀ ਜਾਨਾਂ ਬਚ ਸਕਦੀਆਂ ਹਨ। ਸੰਸਾਰ ਦੇ ਹਰ ਵਿਅਕਤੀ ਲਈ ਸੁਰੱਖਿਅਤ ਖੂਨ ਦੀ ਜ਼ਰੂਰਤ ਹਰ ਸਮੇਂ ਸਭ ਤੋਂ ਜਿਆਦਾ ਖੂਨ ਦੀ ਜਰੂਰਤ ਹੈ ਗਰਭ ਵਿੱਚ ਕਿਸੇ ਵਿਅਕਤੀ ਦਾ ਬਹੁਤ ਖੂਨ ਵਗ ਜਾਵੇ ਜਾਂ ਆਪ੍ਰੇਸ਼ਨ ਦੇ ਦੌਰਾਨ ਮਰੀਜ਼ ਨੂੰ ਅਵਸਥਾ ਅਤੇ ਬੱਚੇ ਨੂੰ ਜਨਮ ਦੇਣ ਸਮੇਂ, ਬੱਚੇ ਜਿਨ੍ਹਾਂ ਨੂੰ ਮਲੇਰੀਆ ਅਤੇ ਕੁਪੋਸ਼ਣ ਕਾਰਨ ਅਨੀਮੀਆ ਹੋ ਜਾਵੇ, ਦੁਰਘਟਨਾਵਾਂ ਜਿਸ ਖੂਨ ਦੀ ਜ਼ਰੂਰਤ ਪੈਂਦੀ ਹੈ ਖੂਨਦਾਨ ਤੋਂ ਵੱਡਾ ਕੋਈ ਦਾਨ ਨਹੀਂ ਹੈ।ਇਸ ਮੌਕੇ ਰਾਜਿੰਦਰ ਨਿਰੰਕਾਰੀ,ਰਵੀ ਅਹੂਜਾ,ਸੰਜੀਵ ਗੋਇਲ, ਮੁਨੀਸ਼ ਜਿੰਦਲ, ਮਦਨ ਬਬਰ,ਹਰੀਸ਼ ਵਧਵਾ, ਸ਼ਰਨਜੀਤ ਬੈਦਵਾਨ, ਹਰੀਸ਼ ਨਰੂਲਾ, ਦਿਨੇਸ਼ ਸਚਦੇਵਾ ਸਮੇਤ ਹੋਰ ਵੀ ਨਾਮਵਰ ਸ਼ਖਸੀਅਤਾਂ ਮੌਜੂਦ ਸਨ।
ਨਿਊ ਗ੍ਰੇਨ ਵੈਲਫੇਅਰ ਸੁਸਾਇਟੀ ਵਲੋਂ ਖੂਨ ਦਾਨ ਕੈਂਪ
RELATED ARTICLES







