Homeਪਟਿਆਲਾ ਅਪਡੇਟਰਾਹੁਲ ਗਾਂਧੀ ਦੇ ਫੇਸਬੁੱਕ ਪੇਜ ਤੇ ਮੋਹਿਤ ਮਹਿੰਦਰਾ ਦੀ ਲੱਗੀ ਫੋਟੋ ਨਾਲ...

ਰਾਹੁਲ ਗਾਂਧੀ ਦੇ ਫੇਸਬੁੱਕ ਪੇਜ ਤੇ ਮੋਹਿਤ ਮਹਿੰਦਰਾ ਦੀ ਲੱਗੀ ਫੋਟੋ ਨਾਲ ਛਿੜੀ ਚਰਚਾ

ਪਟਿਆਲਾ, 18 ਅਗਸਤ (   )  ਪਟਿਆਲਾ ਜ਼ਿਲ੍ਹੇ ਦੇ ਯੂਥ ਕਾਂਗਰਸ ਪ੍ਰਧਾਨ ਮੋਹਿਤ ਮਹਿੰਦਰਾ ਦੀ ਰਾਹੁਲ ਗਾਂਧੀ ਦੇ ਅਧਿਕਾਰਕ ਫੇਸਬੁੱਕ ਪੇਜ ਤੇ ਫੋਟੋ ਸ਼ੇਅਰ ਹੋਣ ਨਾਲ ਰਾਜਨੀਤਿਕ ਗਲਿਆਰੇ ਵਿੱਚ ਨਵੀਂ ਚਰਚਾ ਛਿੜ ਗਈ ਹੈ। ਇਹ ਫੋਟੋ ਉਸ ਸਮੇਂ ਦੀ ਹੈ ਜਦੋਂ ਮੋਹਿਤ ਮਹਿੰਦਰਾ ਨੇ ਪਾਰਟੀ ਦੇ ਆਗੂਆਂ ਨਾਲ ਮਿਲ ਕੇ ਵੋਟ ਚੋਰੀ ਦੇ ਖਿਲਾਫ਼ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ।

ਮੋਹਿਤ ਮਹਿੰਦਰਾ ਨੇ ਕਿਹਾ ਕਿ ਲੋਕਤੰਤਰ ਵਿੱਚ ਵੋਟ ਹੀ ਸਭ ਤੋਂ ਵੱਡਾ ਹਥਿਆਰ ਹੈ ਅਤੇ ਜੇਕਰ ਇਸ ’ਤੇ ਹੀ ਚੋਰੀ ਹੋਣ ਲੱਗ ਪਏ ਤਾਂ ਲੋਕਾਂ ਦਾ ਭਰੋਸਾ ਲੋਕਤੰਤਰ ਤੋਂ ਉਠ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਪਟਿਆਲਾ ਜ਼ਿਲ੍ਹੇ ਵਿੱਚ ਵੋਟਾਂ ਦੀ ਚੋਰੀ, ਧੱਕੇਸ਼ਾਹੀ ਅਤੇ ਬੂਥ ਕੈਪਚਰਿੰਗ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ, ਜਿਨ੍ਹਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

ਉਨ੍ਹਾਂ ਨੇ ਕਿਹਾ ਕਿ ਇਹ ਲੜਾਈ ਸਿਰਫ਼ ਕਾਂਗਰਸ ਦੀ ਨਹੀਂ, ਸਗੋਂ ਹਰ ਉਸ ਆਮ ਆਦਮੀ ਦੀ ਹੈ ਜੋ ਆਪਣੇ ਵੋਟ ਦੇ ਅਧਿਕਾਰ ਨੂੰ ਇਮਾਨਦਾਰੀ ਨਾਲ ਵਰਤਣਾ ਚਾਹੁੰਦਾ ਹੈ। ਪਟਿਆਲਾ ਤੋਂ ਸ਼ੁਰੂਆਤ ਕਰਕੇ ਅਸੀਂ ਪੂਰੇ ਪੰਜਾਬ ਵਿੱਚ ਇਹ ਅੰਦੋਲਨ ਫੈਲਾਵਾਂਗੇ ਤਾਂ ਜੋ ਕੋਈ ਵੀ ਤਾਕਤ ਲੋਕਾਂ ਦੀ ਆਵਾਜ਼ ਨੂੰ ਦਬਾ ਨਾ ਸਕੇ।

ਰਾਹੁਲ ਗਾਂਧੀ ਦੇ ਫੇਸਬੁੱਕ ਪੇਜ ’ਤੇ ਮੋਹਿਤ ਮਹਿੰਦਰਾ ਦੀ ਤਸਵੀਰ ਆਉਣਾ ਨਾ ਸਿਰਫ਼ ਯੂਥ ਕਾਂਗਰਸ ਵਰਕਰਾਂ ਲਈ ਮਾਣ ਵਾਲੀ ਗੱਲ ਹੈ, ਸਗੋਂ ਇਸਨੂੰ ਆਗੂਆਂ ਵੱਲੋਂ ਮਿਲ ਰਹੀ ਹੌਸਲਾ-ਅਫਜ਼ਾਈ ਵੀ ਮੰਨਿਆ ਜਾ ਰਿਹਾ ਹੈ। ਕਾਂਗਰਸੀ ਵਰਕਰਾਂ ਨੇ ਇਸਨੂੰ ਵੱਡੀ ਉਪਲਬਧੀ ਕਰਾਰ ਦਿੰਦਿਆਂ ਕਿਹਾ ਕਿ ਮੋਹਿਤ ਮਹਿੰਦਰਾ ਵਰਗੇ ਨੌਜਵਾਨ ਆਗੂ ਹੀ ਭਵਿੱਖ ਵਿੱਚ ਪਾਰਟੀ ਨੂੰ ਮਜ਼ਬੂਤੀ ਦੇਣਗੇ। ਉਮੀਦ ਜਤਾਈ ਜਾ ਰਹੀ ਹੈ ਕਿ ਇਹ ਮੁਹਿੰਮ ਜ਼ਿਲ੍ਹੇ ਤੋਂ ਨਿਕਲ ਕੇ ਸੂਬੇ ਭਰ ਵਿੱਚ ਲੋਕਾਂ ਨੂੰ ਆਪਣੇ ਹੱਕਾਂ ਲਈ ਹੋਰ ਜਾਗਰੂਕ ਕਰੇਗੀ।

RELATED ARTICLES
- Advertisment -
Google search engine
Google search engine
Google search engine

Most Popular

Recent Comments