ਰਾਜਪੁਰਾ- ਕੇਂਦਰੀ ਰੇਲਵ ਰਾਜਮੰਤਰੀ ਰਵਨੀਤ ਸਿੰਘ ਬਿੱਟੂ ਬੀਤੇ ਦਿਨੀ ਨਵੀਂ ਅਨਾਜ ਮੰਡੀ ਹੋਈ ਰੈਲੀ ਵਿੱਚ ਸ਼ਾਮਿਲ ਹੋਏੇ। ਉਸ ਤੋਂ ਬਾਅਦ ਉਹ ਤਿੰਨ ਵਜੇ ਦੇ ਕਰੀਬ ਰੇਲਵੇ ਸਟੇਸ਼ਨ ਗਏ ਜਿੱਥੇ ਉਹਨਾਂ ਨੇ ਮੌਜੂਦਾ ਸੁਪਰਡੈਂਟ ਰਜਨੀਸ਼ ਕੁਮਾਰ ਜੀ ਨਾਲ ਦਫਤਰ ਵਿਚ ਮੁਲਾਕਾਤ ਕੀਤੀ ਅਤੇ ਵੱਖ-ਵੱਖ ਅਧਿਕਾਰੀਆਂ ਨਾਲ ਰੇਲਵੇ ਦੇ ਕੰਮਾਂ ਬਾਰੇ ਚਰਚਾ ਕੀਤੀ। ਸ. ਬਿੱਟੂ ਜੀ ਨੇ ਰੇਲਵੇ ਦੇ ਦਫਤਰ ਦੇ ਬਾਹਰ ਪੌਦੇ ਲਗਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਹੋਰ ਅਧਿਕਾਰੀਆਂ ਸਮੇਤ ਸ੍ਰੀ ਅਨਿਰੁੱਧ, ਚੀਫ ਟਰੇਨ ਕਲਰਕ ਵੀ ਸ਼ਾਮਿਲ ਸਨ।
ਰੇਲਵੇ ਰਾਜਮੰਤਰੀ ਰਵਨੀਤ ਸਿੰਘ ਬਿੱਟੂ ਨੇ ਰਾਜਪੁਰਾ ਰੇਲਵੇ ਸਟੇਸ਼ਨ ਤੇ ਲਾਏ ਪੌਦੇ
RELATED ARTICLES







