ਪਟਿਆਲਾ, 7 ਅਗਸਤ:
ਆਮ ਆਦਮੀ ਪਾਰਟੀ ਦੇ ਸੂਬਾ ਸਕੱਤਰ ਪੰਜਾਬ ਅਤੇ ਚੇਅਰਮੈਨ ਪੀ ਆਰ ਟੀ ਸੀ ਡਾ. ਰਣਜੋਧ ਸਿੰਘ ਹਡਾਣਾ ਅਤੇ ਪਟਿਆਲਾ ਦੇ ਮੇਅਰ ਸ. ਕੁੰਦਨ ਗੋਗੀਆ ਨੇ ਅੱਜ ਪਟਿਆਲਾ ਤੋਂ ਸਮਾਜ ਸੇਵੀ ਨਰੇਸ਼ ਕੁਮਾਰ ਕਾਕਾ ਦੀ ਅਗਵਾਈ ਵਿੱਚ ਰਾਜਸਥਾਨ ਸਥਿਤ ਪ੍ਰਸਿੱਧ ਧਾਰਮਿਕ ਥਾਂ ਖਾਟੂ ਸ਼ਿਆਮ ਜੀ ਦੀ ਯਾਤਰਾ ਲਈ ਜਾ ਰਹੀ ਸ਼ਰਧਾਲੂਆਂ ਦੀ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਦੱਸ ਦੇਈਏ ਕਿ ਇਹ ਬੱਸ ਪਟਿਆਲਾ ਤੋਂ ਖਾਟੂ ਸ਼ਿਆਮ ਧਾਮ ਤੱਕ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਹੈ ਜੋ ਕਿ ਹਰ ਮਹੀਨੇ ਵੱਡੇ ਭਾਵਨਾਤਮਕ ਜਜ਼ਬੇ ਨਾਲ ਇਸ ਯਾਤਰਾ ਦਾ ਹਿੱਸਾ ਬਣਦੇ ਹਨ। ਬੱਸ ਦੀ ਰਵਾਨਗੀ ਮੌਕੇ ਬਹੁਤ ਸਾਰੇ ਭਗਤ ਅਤੇ ਸਥਾਨਕ ਨਾਗਰਿਕ ਵੀ ਮੌਜੂਦ ਸਨ, ਜਿਨ੍ਹਾਂ ਨੇ ਫੁੱਲਾਂ ਦੀ ਵਰਖਾ ਕਰਕੇ ਯਾਤਰੀਆਂ ਨੂੰ ਵਧਾਈਆਂ ਦਿੱਤੀਆਂ। ਚੇਅਰਮੈਨ ਰਣਜੋਧ ਹਡਾਣਾ ਅਤੇ ਮੇਅਰ ਕੁੰਦਨ ਗੋਗੀਆ ਨੇ ਸਾਂਝੇ ਤੌਰ ਤੇ ਕਿਹਾ ਕਿ ਧਾਰਮਿਕ ਸਥਾਨਾਂ ਦੀ ਯਾਤਰਾ ਨਾ ਸਿਰਫ਼ ਮਨ ਨੂੰ ਆਤਮਿਕ ਸ਼ਾਂਤੀ ਦਿੰਦੀ ਹੈ, ਸਗੋਂ ਸਮਾਜ ਵਿੱਚ ਸਦਭਾਵਨਾ ਅਤੇ ਇਕਤਾ ਵੀ ਵਧਾਉਂਦੀ ਹੈ।
ਇਸ ਮੌਕੇ ਉਨ੍ਹਾਂ ਨਾਲ ਰੁਪਿੰਦਰ ਸਿੰਗਲਾ ਐਮ ਡੀ ਸ਼ਿਵ ਮੋਟਰ, ਅਰਵਿੰਦਰ ਸਿੰਘ ਪ੍ਰਧਾਨ ਉਮੰਗ ਵੈਲਫੇਅਰ ਫਾਊਂਡੇਸ਼ਨ, ਆਸ਼ੂ ਸੁਖੀਜਾ ਪ੍ਰਧਾਨ ਮਾ ਨੈਣਾ ਦੇਵੀ ਦੇ ਬੱਚੇ ਸੋਸਾਇਟੀ ਰਜਿ ਪਟਿਆਲਾ, ਸੰਸਥਾ ਦੇ ਮੈਬਰ ਗਿਰੀਸ਼ ਪੋਪਲੀ, ਕਿਸ਼ੋਰੀ ਜੀ, ਬਿੱਕਰ ਸਿੰਘ, ਵੀਰ ਦਵਿੰਦਰ, ਨਿਖਿਲ ਗੋਇਲ ਵੀ ਖਾਸ ਤੌਰ ਤੇ ਮੌਜੂਦ ਸਨ.
ਫੋਟੋ:
ਝੰਡੀ ਦਿੰਦੇ ਹੋਏ ਚੇਅਰਮੈਨ ਰਣਜੋਧ ਹਡਾਣਾ, ਮੇਅਰ ਕੁੰਦਨ ਗੋਗੀਆ ਅਤੇ ਹੋਰ ਆਗੂ ।







