ਜਗਪ੍ਰੀਤ ਸਿੰਘ ਮਹਾਜਨ : ” ਰਿਆਜ ਮਿਊਜੀਕਲ ਫੋਰਅ ਪਟਿਆਲਾ” ਵੱਲੋਂ ਮਹੀਨਾਵਾਰ ਸੰਗੀਤਮਈ ਪ੍ਰੋਗਰਾਮ ਦਾ ਆਯੋਜਨ ਭਾਸ਼ਾ ਭਵਨ, ਪਟਿਆਲਾ ਵਿਖੇ ਕਰਵਾਇਆ ਗਿਆ । ਪ੍ਰੈਸ ਸਕੱਤਰ ਜਗਪ੍ਰੀਤ ਸਿੰਘ ਮਹਾਜਨ ਨੇ ਦੱਸਿਆ ਕਿ ਸੋਸਾਈਟੀ ਦੇ ਮੈਂਬਰਾਂ ਸ੍ਰੀ ਸੁਸ਼ੀਲ ਕੁਮਰ ਅਤੇ ਅਨੁਦੀਪ ਬ੍ਰਾੜ ਵੱਲੋਂ “ਕਿਆ ਯਹੀ ਪਿਆਰ ਹੈ”, ਮੈਡਮ ਅਰਵਿੰਦਰ ਕੌਰ ਵੱਲੋਂ “ਤੜਪਾਉਗੇ, ਤੜਪਾ ਲੈ, ਹੰਮ ਤੜਪ ਤੜਪ ਕਰ ਭੀ ਤੁਮਹਾਰੇ ਗੀਤ ਗਾਏਂਗੇ”, ਪਵਨ ਕਾਲੀਆ ਅਤੇ ਸੁਨੀਤਾ ਕਾਲੀਆ ਵੱਲੋਂ “ਛੇੜੋ ਨਾ ਮੇਰੀ ਜ਼ੁਲਫ਼, ਐਨ.ਕੇ.ਸਾ਼ਹੀ ਵੱਲੋਂ ” ਜਿੰਦਗੀ ਕੇ ਸਫਰ ਮੈਂ, ਏ.ਕੇ. ਸੂਦ ਵੱਲੋਂ “ਖਿ਼ਲਤੇ ਹੈਂ ਗੂਲ ਯਹਾ”, ਪ੍ਰਮਜੀਤ ਕੌਰ ਵੱਲੋਂ “ਚਰਖਾ ਮੇਰਾ ਰੰਗਲਾ” ਤੋਂ ਇਲਾਵਾ ਸ੍ਰੀ ਬਲਦੇਵ ਕ੍ਰਿਸਨ ਵੱਲੋਂ “ਇਕ ਅਜਨਬੀ ਹਸੀਨਾ ਸੇ”, ਮਧੂਸੂਦਨ ਸਿਆਨ ਵੱਲੋ “ਤੇਰੇ ਚੇਹਰੇ ਮੈਂ ਵੋ ਜਾਦੂ ਹੈ”, ਬਿਮਲ ਕੁਮਾਰ ਵੱਲੋਂ ” ਦਿਲ ਆਜ ਸਾ਼ਇਰਅਰ ਹੈ”, ਬਬਲ ਅਰੋੜਾ ਵੱਲ “ਸਮਾਂ ਹੈ ਸੁਹਾਨਾ”, ਲਲਿਤ ਛਾਬੜਾ ਵੱਲੋਂ “ਘੁੰਗਰੂ ਕੀ ਤਰਾਂ”, ਡਾ. ਇੰਦਰਜੀਤ ਸਿੰਘ ਵੱਲੋ “ਦਿਲ ਮੇ ਆਗ ਲਗਾਏ”, ਮੈਡਮ ਅਰਵਿੰਦਰ ਕੌਰ ਅਤੇ ਹਰਵਿੰਦਰ ਸਿੰਘ ਵੱਲੋਂ “ਉ ਮੇਰੀ ਜਾਨ, ਬੋਲ ਮੇਰੀ ਜਾ” ਆਦਿ ਗਾਇਕਾਂ ਨੇ ਅਪਣੀ ਅਵਾਜ਼ ਵਿੱਚ ਪੁਰਾਣੇ ਗੀਤਾਂ ਨੂੰ ਦੁਹਰਾਇਆ | ਸੁਸ਼ੀਲ ਕੁਮਾਰ ਦੇ ਸਾਉਂਡ ਸਿਸਟਮ ਦੀ ਭਰਪੂਰ ਸਲਾਹਨਾ ਕੀਤੀ ਗਈ । ਸਟੇਜ ਸਕੱਤਰ ਦੀ ਭੂਮਿਕਾ ਸ੍ਰੀਮਤੀ ਪ੍ਰਮਜੀਤ ਕੌਰ ਵੱਲੋਂ ਬਾਖੂ਼ਬੀ ਨਿਭਾਈ ਗਈ ।







