Homeਪਟਿਆਲਾ ਅਪਡੇਟਡੈਰੀ ਮਾਲਕਾ ਕਰ ਸਕਦੇ ਨੇ ਸ਼ਹਿਰ ਨੂੰ ਸਾਫ ਸੁਥਰਾ ਬਣਾਉਣ ਵਿੱਚ ਪਹਿਲ...

ਡੈਰੀ ਮਾਲਕਾ ਕਰ ਸਕਦੇ ਨੇ ਸ਼ਹਿਰ ਨੂੰ ਸਾਫ ਸੁਥਰਾ ਬਣਾਉਣ ਵਿੱਚ ਪਹਿਲ – ਮੇਅਰ, ਕਮਿਸ਼ਨਰ

ਪਟਿਆਲਾ, 29 ਜੁਲਾਈ (ਨਿਊਜ਼)
ਪਟਿਆਲਾ ਦੇ ਵਿਕਾਸ ਅਤੇ ਸਫ਼ਾਈ ਪ੍ਰਬੰਧਨ ਨੂੰ ਧਿਆਨ ਵਿਚ ਰੱਖਦਿਆਂ ਨਗਰ ਨਿਗਮ ਵੱਲੋਂ ਮੇਅਰ ਕੁੰਦਨ ਗੋਗੀਆ ਅਤੇ ਕਮਿਸ਼ਨਰ ਪਰਮਵੀਰ ਸਿੰਘ ਦੀ ਅਗਵਾਈ ਵਿੱਚ ਸ਼ਹਿਰੀ ਖੇਤਰ ਵਿਚਲੇ ਡੈਰੀ ਮਾਲਕਾਂ ਨਾਲ ਖੁਲ ਕੇ ਖੁਸ਼ਨੁਮਾ ਗੱਲਬਾਤ ਹੋਈ. ਨਗਰ ਨਿਗਮ ਮੁਤਾਬਿਕ 2018 ਦੇ ਸਰਵੇ ਅਨੁਸਾਰ ਸ਼ਹਿਰੀ ਖੇਤਰ ਅਤੇ ਜੈਕਬ ਡ੍ਰੇਨ ਦੇ ਨੇੜੇ ਡੈਰੀ ਫਾਰਮਾਂ  ਦੀ ਗਿਣਤੀ ਕੁਲ 71 ਹੈ। ਇਨ੍ਹਾਂ ਨੂੰ ਨਗਰ ਨਿਗਮ ਦੀ ਨਵੀਂ ਨੀਤੀ ਦੇ ਅਧੀਨ ਸ਼ਹਿਰ ਤੋਂ ਬਾਹਰ ਸ਼ਿਫਟ ਕਰਵਾਉਣ ਦੀ ਯੋਜਨਾ ਬਣਾਈ ਗਈ ਹੈ, ਤਾਂ ਜੋ ਨਿਵਾਸੀ ਇਲਾਕਿਆਂ ‘ਚੋਂ ਗੰਦਗੀ, ਗੋਹੇ ਕਾਰਨ ਸੀਵਰੇਜ ਬੰਦ ਅਤੇ ਪਾਣੀ ਆਦਿ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਸਕੇ।

ਮੇਅਰ ਕੁੰਦਨ ਗੋਗੀਆ ਅਤੇ ਕਮਿਸ਼ਨਰ ਪਰਮਵੀਰ ਸਿੰਘ ਨੇ ਸਾਂਝੇ ਤੌਰ ਤੇ ਦੱਸਿਆ ਕਿ ਹਾਲਾਂਕਿ ਸ਼ੁਰੂਆਤ ਵਿੱਚ ਕਈ ਡੈਰੀ ਮਾਲਕਾਂ ਨੇ ਨਗਰ ਨਿਗਮ ਨਾਲ ਸਹਿਯੋਗ ਦਿੰਦੇ ਹੋਏ ਆਪਣੀ ਡੈਰੀਆਂ ਸ਼ਿਫਟ ਕਰਨ ਦੀ ਇੱਛਾ ਜਤਾਈ ਸੀ, ਪਰ ਹੁਣ ਦੇਖਣ ਵਿਚ ਆ ਰਿਹਾ ਹੈ ਕਿ ਕੁਝ ਡੈਰੀ ਮਾਲਕ ਸ਼ਿਫਟ ਕਰਨ ਦੇ ਮਸਲੇ ਤੇ ਤਸੱਲੀ ਬਖ਼ਸ਼ ਕੰਮ ਨਹੀਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੁਝ ਗਿਣਤੀ ਦੇ ਡੈਰੀ ਮਾਲਕ ਹੀ ਹੁਣ ਤਕ ਨਵੇਂ ਕੰਸੈਨਮੈਂਟ ਅਤੇ ਐਗਰੀਮੈਂਟ ਦੀ ਪ੍ਰਕਿਰਿਆ ਪੂਰੀ ਕਰ ਚੁੱਕੇ ਹਨ, ਜਦਕਿ ਜ਼ਿਆਦਾਤਰ ਨੇ ਹੁਣ ਤਕ ਕੋਈ ਕਾਰਵਾਈ ਨਹੀਂ ਕੀਤੀ।

ਉਨ੍ਹਾਂ ਹੋਰ ਕਿਹਾ ਕਿ ਇਸ ਲਾਪਰਵਾਹੀ ਅਤੇ ਨਗਰ ਨਿਗਮ ਦੇ ਆਦੇਸ਼ਾਂ ਦੀ ਉਲੰਘਣਾ ਨੂੰ ਗੰਭੀਰਤਾ ਨਾਲ ਲੈਂਦਿਆਂ ਤੈਅ ਕੀਤਾ ਗਿਆ ਹੈ ਕਿ ਜਿਨ੍ਹਾਂ ਡੈਰੀ ਮਾਲਕਾਂ ਨੇ ਹੁਣ ਤਕ ਨਗਰ ਨਿਗਮ ਦਫ਼ਤਰ ‘ਚ ਕੰਸੈਨਮੈਂਟ ਅਤੇ ਐਗਰੀਮੈਂਟ ਦੀ ਕਾਰਵਾਈ ਪੂਰੀ ਨਹੀਂ ਕੀਤੀ, ਉਨ੍ਹਾਂ ਨੂੰ ਤੁਰੰਤ 15 ਦਿਨਾਂ ਦਾ ਨੋਟਿਸ ਭੇਜਿਆ ਜਾ ਰਿਹਾ ਹੈ। ਇਸ ਨੋਟਿਸ ਵਿੱਚ ਸਾਫ਼ ਲਿਖਿਆ ਜਾ ਰਿਹਾ ਹੈ ਕਿ ਜੇਕਰ ਉਨ੍ਹਾਂ ਨੇ 15 ਦਿਨਾਂ ਦੀ ਮਿਆਦ ਦੇ ਅੰਦਰ ਨਗਰ ਨਿਗਮ ਦਫ਼ਤਰ ‘ਚ ਲਾਜ਼ਮੀ ਕਾਨੂੰਨੀ ਪ੍ਰਕਿਰਿਆ ਪੂਰੀ ਨਹੀਂ ਕਰਦੇ, ਤਾਂ ਇਹ ਮੰਨਿਆ ਜਾਵੇਗਾ ਕਿ ਉਹ ਸ਼ਹਿਰ ਦੇ ਵਿਕਾਸ ਅਤੇ ਸ਼ਹਿਰ ਨੂੰ ਸਾਫ ਸੁਥਰਾ ਬਣਾਉਣ ਵਿੱਚ ਪਹਿਲ ਨਹੀਂ ਕਰਨਾ ਚਾਹੁੰਦੇ ।

ਮੇਅਰ ਗੋਗੀਆ ਨੇ ਕਿਹਾ ਕਿ ਕਈ ਇਲਾਕਿਆਂ ਵਿੱਚ ਗੋਭਰ, ਗੰਦਗੀ, ਮੱਖੀਆਂ ਅਤੇ ਗੰਦੇ ਪਾਣੀ ਕਾਰਨ ਬਿਮਾਰੀਆਂ ਲੱਗਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸ ਦੇ ਨਾਲ ਸੜਕਾਂ ਅਤੇ ਸਫਾਈ ਕਾਰਜ ਵੀ ਪ੍ਰਭਾਵਿਤ ਹੋ ਰਹੇ ਹਨ। ਇਸ ਸੰਬੰਧੀ ਨਗਰ ਨਿਗਮ ਨੇ ਇੱਕ ਵਾਰ ਫਿਰ ਡੈਰੀ ਮਾਲਕਾਂ ਨੂੰ 15 ਦਿਨਾਂ ਵਿੱਚ ਕੰਸੈਨਮੈਂਟ ਤੇ ਐਗਰੀਮੈਂਟ ਵਿਚਾਰਨ ਲਈ ਅਪੀਲ ਕਰਦਿਆਂ ਕਿਹਾ ਕਿ ਉਹ ਨਗਰ ਨਿਗਮ ਨਾਲ ਸਹਿਯੋਗ ਕਰਦਿਆਂ ਨਿਰਧਾਰਤ ਸਮੇਂ ਵਿੱਚ ਕੰਸੈਨਮੈਂਟ ਅਤੇ ਐਗਰੀਮੈਂਟ ਦੀ ਕਾਰਵਾਈ ਪੂਰੀ ਕਰਨ, ਤਾਂ ਜੋ ਸ਼ਹਿਰ ਨੂੰ ਸਾਫ਼-ਸੁਥਰਾ ਅਤੇ ਵਿਕਸਤ ਬਣਾਇਆ ਜਾ ਸਕੇ।

ਫੋਟੋ ਕੈਪਸ਼ਨ:
ਡੈਰੀ ਮਾਲਕਾਂ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਮੇਅਰ ਕੁੰਦਨ ਗੋਗੀਆ ਅਤੇ ਕਮਿਸ਼ਨਰ ਪਰਮਵੀਰ ਸਿੰਘ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments