Home ਹੈਲਥ ਰੰਗਲਾ ਪੰਜਾਬ ਬਣਾਉਣ ਲਈ ਨਸ਼ਿਆਂ ਦੀ ਸਮੱਸਿਆ ਦਾ ਜੜੋਂ ਖ਼ਾਤਮਾ ਲਾਜ਼ਮੀ”...

ਰੰਗਲਾ ਪੰਜਾਬ ਬਣਾਉਣ ਲਈ ਨਸ਼ਿਆਂ ਦੀ ਸਮੱਸਿਆ ਦਾ ਜੜੋਂ ਖ਼ਾਤਮਾ ਲਾਜ਼ਮੀ” – ਡਾ. ਬਲਬੀਰ ਸਿੰਘ

0

ਪਟਿਆਲਾ, 25 ਜੁਲਾਈ : ਨਸ਼ਿਆਂ ਵਿਰੁੱਧ ਚੱਲ ਰਹੀ ਰਾਜ ਪੱਧਰੀ ਮੁਹਿੰਮ ਹੇਠ ਪਟਿਆਲਾ ਦੇ ਵਾਰਡ ਨੰਬਰ 23 ਵਿੱਚ ਨਸ਼ਿਆਂ ਵਿਰੁੱਧ ਸੋਂਹੁੰ ਚੁੱਕ  ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਸੈਂਕੜੇ ਦੀ ਗਿਣਤੀ ਵਿੱਚ ਨੌਜਵਾਨ, ਔਰਤਾਂ, ਬਜ਼ੁਰਗ ਅਤੇ ਸਮਾਜਸੇਵੀ ਸ਼ਾਮਿਲ ਹੋਏ। ਸਮਾਗਮ ਦੀ ਅਗਵਾਈ ਵਾਰਡ ਦੇ ਕੌਂਸਲਰ ਰੁਪਾਲੀ ਗਰਗ ਨੇ ਕੀਤੀ ਅਤੇ ਇਸ ਮੌਕੇ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਮੁੱਖ ਮਹਿਮਾਨ ਵਜੋਂ ਪੁੱਜੇ, ਜਿਨ੍ਹਾਂ ਨੇ ਨਸ਼ਿਆਂ ਨੂੰ ਖਤਮ ਕਰਨ ਵਾਸਤੇ ਲੋਕਾਂ ਨੂੰ ਜਾਗਰੂਕ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਨਵਾਂ ਪੰਜਾਬ ਤਦ ਹੀ ਬਣੇਗਾ ਜਦੋਂ ਅਸੀਂ ਨਸ਼ਿਆਂ ਤੋਂ ਆਜ਼ਾਦ ਹੋਵਾਂਗੇ। ਇਸ ਮੌਕੇ ਕੌਂਸਲਰ ਅਤੇ ਡਾ ਬਲਬੀਰ ਦੇ ਦਫਤਰ ਇੰਚਾਰਜ ਜਸਵੀਰ ਗਾਂਧੀ ਵੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ.

ਸਮਾਗਮ ਵਿੱਚ ਹਾਜ਼ਰ ਲੋਕਾਂ ਨੇ ਹੱਥ ਚੁੱਕ ਕੇ ਨਸ਼ਿਆਂ ਤੋਂ ਦੂਰ ਰਹਿਣ ਅਤੇ ਆਪਣੇ ਪਰਿਵਾਰ, ਮੁਹੱਲੇ ਅਤੇ ਇਲਾਕੇ ਨੂੰ ਵੀ ਨਸ਼ਾ ਮੁਕਤ ਬਣਾਉਣ ਦੀ ਸੋਂਹੁੰ ਲਈ। ਵਾਰਡ ਕੌਂਸਲਰਾਂ ਅਤੇ ਸਥਾਨਕ ਆਗੂਆਂ ਨੇ ਵੀ ਭਾਗ ਲੈਂਦੇ ਹੋਏ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਣ ਦਾ ਵਾਅਦਾ ਕੀਤਾ।

ਡਾ. ਬਲਬੀਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ “ਨਸ਼ਿਆਂ ਨਾਲ ਲੜਾਈ ਸਿਰਫ ਸਰਕਾਰ ਜਾਂ ਪੁਲਿਸ ਦੀ ਨਹੀਂ, ਸਗੋਂ ਸਾਰੇ ਸਮਾਜ ਦੀ ਹੈ। ਜਦੋਂ ਤੱਕ ਹਰ ਇੱਕ ਨਾਗਰਿਕ ਇਸ ਮੁਹਿੰਮ ਵਿੱਚ ਭਾਗ ਨਹੀਂ ਲੈਂਦਾ, ਤਦ ਤੱਕ ਨਤੀਜੇ ਨਹੀਂ ਆ ਸਕਦੇ। ਅਸੀਂ ਨਵਾਂ ਪੰਜਾਬ, ਰੰਗਲਾ ਪੰਜਾਬ ਬਣਾਉਣਾ ਹੈ, ਤਾਂ ਪਹਿਲਾਂ ਨਸ਼ਿਆਂ ਨੂੰ ਜੜ ਤੋਂ ਖਤਮ ਕਰਨਾ ਪਵੇਗਾ।

ਉਨ੍ਹਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਪਿੰਡ ਪੱਧਰ ਤੋਂ ਲੈ ਕੇ ਸ਼ਹਿਰੀ ਇਲਾਕਿਆਂ ਤੱਕ ਨਸ਼ਾ ਵਿਰੋਧੀ ਕੈਂਪੇਨ ਚਲਾਈ ਜਾ ਰਹੀ ਹੈ। ਅਸੀਂ ਸਿਰਫ਼ ਵਾਰਡਾਂ ਤੋਂ ਨਹੀਂ, ਬਲਕਿ ਸਾਰੇ ਪੰਜਾਬ ਤੋਂ ਨਸ਼ਿਆਂ ਦੀ ਜੜ ਕੱਢਣ ਲਈ ਕਮਰਕਸ ਲਈ ਹੈ। ਜੇਕਰ ਲੋਕਾਂ ਦਾ ਸਹਿਯੋਗ ਮਿਲੇ ਤਾਂ ਨਤੀਜੇ ਹੋਰ ਤੇਜ਼ੀ ਨਾਲ ਆਉਣਗੇ।ਉਨ੍ਹਾਂ ਕਿਹਾ ਕਿ ਨਸ਼ਿਆਂ ਨਾਲ ਜੰਗ ਜਿੱਤਣ ਲਈ ਹਰੇਕ ਵਿਅਕਤੀ ਨੂੰ ਆਪਣਾ ਭੂਮਿਕਾ ਨਿਭਾਉਣੀ ਪਏਗੀ। ਰੰਗਲਾ ਪੰਜਾਬ ਤਦ ਹੀ ਸੰਭਵ ਹੈ ਜਦੋਂ ਅਸੀਂ ਇਕੱਠੇ ਹੋ ਕੇ ਨਸ਼ਿਆਂ ਨੂੰ ਹਰਾਵਾਂਗੇ।

ਸਮਾਗਮ ਦੌਰਾਨ ਕਈ ਨੌਜਵਾਨਾਂ ਨੇ ਖੁੱਲ ਕੇ ਅੱਗੇ ਆਉਂਦੇ ਹੋਏ ਕਿਹਾ ਕਿ ਉਹ ਆਪਣੇ ਵਾਰਡ, ਸਕੂਲ ਅਤੇ ਕਾਲਜ ਵਿਚ ਨਸ਼ਾ ਮੁਕਤੀ ਸੂਚਨਾ ਮੁਹਿੰਮ ਚਲਾਉਣਗੇ। ਮਹਿਲਾਵਾਂ ਨੇ ਵੀ ਇਸ ਮੁਹਿੰਮ ਨੂੰ ਘਰ-ਘਰ ਤੱਕ ਪਹੁੰਚਾਉਣ ਦਾ ਵਾਅਦਾ ਕੀਤਾ।  ਸਮਾਗਮ ਦੌਰਾਨ ਪ੍ਰਦੀਪ ਗਰਗ, ਰਾਜਕੁਮਾਰ, ਹਰੀ ਨਰਾਇਣ ਮਹਿਮਾਪੁਰੀ, ਜਗਦੇਵ ਸਿੰਘ ਢੀਡਸਾ, ਜਸਵਿੰਦਰ ਸਿੰਘ, ਗੁਰਦੀਪ ਕੌਰ, ਕਵਿਤਾ, ਐਮ.ਐਲ.ਮਿੱਤਲ, ਵਰਿੰਦਰ ਕੌਸ਼ਲ, ਰਾਕੇਸ਼ ਸ਼ਰਮਾ, ਤ੍ਰਿਲੋਕ, ਗੁਰਚਰਨ ਸਿੰਘ, ਸੁਹਾਨਾ ਪਰਵੀਨ, ਅਮਰੀਕ ਕੌਰ, ਡੀ.ਪੀ. ਸਿੰਘ , ਸ਼ਾਮ ਲਾਲ ਤੋਂ ਇਲਾਵਾ ਇਲਾਕੇ ਦੇ ਸੈਂਕੜੇ ਲੋਕ ਮੌਜੂਦ ਸਨ.

ਫੋਟੋ ਕੈਪਸ਼ਨ
ਵਾਰਡ ਨੰਬਰ 23 ਵਿੱਚ ਨਸ਼ਿਆਂ ਵਿਰੁੱਧ ਸਮਾਗਮ ਦੌਰਾਨ ਲੋਕਾਂ ਨੂੰ ਸੋਂਹ ਚੁਕਵਾਉਂਦੇ ਹੋਏ ਡਾ. ਬਲਬੀਰ ਸਿੰਘ।

NO COMMENTS

LEAVE A REPLY

Please enter your comment!
Please enter your name here

Exit mobile version