Home ਪਟਿਆਲਾ ਅਪਡੇਟ ਰਾਜਾ ਵੜਿੰਗ, ਪਰਤਾਪ ਬਾਜਵਾ ਅਤੇ ਰਵਿੰਦਰ ਡਾਲਵੀ ਜਿਹੇ ਆਗੂਆਂ ਕਰਕੇ ਹੀ ਪਾਰਟੀ...

ਰਾਜਾ ਵੜਿੰਗ, ਪਰਤਾਪ ਬਾਜਵਾ ਅਤੇ ਰਵਿੰਦਰ ਡਾਲਵੀ ਜਿਹੇ ਆਗੂਆਂ ਕਰਕੇ ਹੀ ਪਾਰਟੀ ਦੀ ਮਜ਼ਬੂਤੀ ਬਰਕਰਾਰ – ਰਿਚੀ ਡਕਾਲਾ

0

ਪਟਿਆਲਾ, 23 ਜੁਲਾਈ – ਕੋ-ਆਰਡੀਨੇਟਰ ਅਤੇ ਆਬਜ਼ਰਵਰ ਦੀ ਨਿਯੁਕਤੀ ਦੇ ਮਾਮਲੇ ਵਿੱਚ ਪਾਰਟੀ ਦੇ ਅੰਦਰੂਨੀ ਵਿਰੋਧੀ ਸੁਰਾਂ ਨੂੰ ਲੈ ਕੇ ਕਾਂਗਰਸ ਦੇ ਸੀਨੀਅਰ ਆਗੂ ਰਿਚੀ ਡਕਾਲਾ ਨੇ ਤਿੱਖਾ ਤੰਜ ਕੱਸਦੇ ਹੋਏ ਕਿਹਾ ਕਿ “ਕੌਝੀ ਰਾਜਨੀਤੀ ਕਰਕੇ ਕਾਂਗਰਸ ਪਾਰਟੀ ਦੇ ਫੈਸਲਿਆਂ ਖਿਲਾਫ਼ ਖੜ੍ਹਨ ਵਾਲੇ ਪਾਰਟੀ ਵਿੱਚ ਹੀ ਸਿਉਂਖ ਦਾ ਕੰਮ ਕਰ ਰਹੇ ਹਨ।”

ਕਾਂਗਰਸ ਆਗੂ ਰਿਚੀ ਡਕਾਲਾ ਨੇ ਅੱਜ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਰਾਜਾ ਵੜਿੰਗ, ਪਰਤਾਪ ਸਿੰਘ ਬਾਜਵਾ ਅਤੇ ਰਵਿੰਦਰ ਡਾਲਵੀ ਵਰਗੇ ਆਗੂਆਂ ਦੀ ਸੰਘਰਸ਼ੀਲ ਭੂਮਿਕਾ ਕਾਰਨ ਹੀ ਪੰਜਾਬ ’ਚ ਕਾਂਗਰਸ ਪਾਰਟੀ ਦੀ ਮਜ਼ਬੂਤੀ ਬਰਕਰਾਰ ਹੈ। ਉਨ੍ਹਾਂ ਕਿਹਾ ਕਿ ਇਹ ਆਗੂ ਨਿਰੰਤਰ ਜਨਤਾ ਨਾਲ ਜੁੜੇ ਰਹਿ ਕੇ, ਜਮੀਨੀ ਪੱਧਰ ‘ਤੇ ਕੰਮ ਕਰ ਰਹੇ ਹਨ ਜੋ ਪਾਰਟੀ ਦੀ ਲੋਕਪ੍ਰਿਯਤਾ ਵਧਾਉਣ ਲਈ ਨਿਰਣਾਇਕ ਸਾਬਤ ਹੋ ਰਿਹਾ ਹੈ।
ਰਿਚੀ ਡਕਾਲਾ ਨੇ ਕਿਹਾ ਕਿ ਕਾਂਗਰਸ ਵਰਗੀ ਲੋਕਤੰਤ੍ਰਿਕ ਪਾਰਟੀ ਵਿੱਚ ਅੰਦਰੂਨੀ ਆਲੋਚਨਾ ਅਤੇ ਵਿਚਾਰਾਂ ਦੀ ਵੱਖ-ਵੱਖਤਾ ਲਾਜ਼ਮੀ ਹੈ, ਪਰ ਇਸਨੂੰ ਸਲੀਪਰ ਸੈੱਲ ਜਾਂ ਸ਼ਿਕਾਇਤਾਂ ਦੇ ਪੱਧਰ ’ਤੇ ਲਿਆਉਣ ਦੀ ਬਜਾਏ, ਜਨਤਾ ਦੇ ਮੁੱਦਿਆਂ ਉੱਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ।
ਉਨ੍ਹਾਂ ਸਪਸ਼ਟ ਕੀਤਾ ਕਿ ਲੋਕ ਪੱਖੀ ਕੰਮ, ਜਿਵੇਂ ਕਿ ਨੌਜਵਾਨਾਂ ਲਈ ਰੋਜ਼ਗਾਰ, ਕਿਸਾਨਾਂ ਦੀ ਭਲਾਈ, ਅਤੇ ਪਿੰਡਾਂ ਦੀ ਵਿਕਾਸ ਯੋਜਨਾ, ਪਾਰਟੀ ਦੀ ਅਸਲ ਤਾਕਤ ਹਨ। “ਸਲੀਪਰ ਸੈੱਲ ਦੋਸ਼ ਲਗਾਉਣ ਦੀ ਜੋ ਸਿਆਸਤ ਕਰਦੇ ਹਨ ਉਸ ਨਾਲ ਕਦੇ ਵੀ ਪਾਰਟੀ ਨੂੰ ਲਾਭ ਨਹੀਂ ਪਹੁੰਚ ਸਕਦਾ। ਅਸੀਂ ਮੈਦਾਨ ਵਿੱਚ ਜਾ ਕੇ ਲੋਕਾਂ ਦੇ ਹੱਕਾਂ ਲਈ ਲੜੀਏ, ਇਹੀ ਸੱਚੀ ਸੇਵਾ ਹੋਵੇਗੀ ।
ਉਨ੍ਹਾਂ ਕਿਹਾ ਕਿ ਪਾਰਟੀ ਦੇ ਸੱਚੇ ਸਿਪਾਹੀ ਬਣ ਕੇ ਜਦੋਂ ਅਸੀਂ ਜਨਤਾ ਨਾਲ ਜੁੜਦੇ ਹਾਂ ਤਾਂ ਉਹ ਵਿਸ਼ਵਾਸ ਦੇ ਨਾਲ ਸਾਡਾ ਸਾਥ ਦਿੰਦੇ ਹਨ।

ਰਿਚੀ ਡਕਾਲਾ ਨੇ ਦੱਸਿਆ ਕਿ ਨਵੇਂ ਕੋ-ਆਰਡੀਨੇਟਰ ਅਤੇ ਅਬਜਰਵਰ ਨੇ ਪਿਛਲੇ ਕੁਝ ਸਾਲਾਂ ਵਿਚ ਪਾਰਟੀ ਲਈ ਨਿਰੰਤਰ ਮਿਹਨਤ ਕੀਤੀ ਹੈ। “ਉਹ ਜ਼ਮੀਨ ਨਾਲ ਜੁੜੇ ਆਗੂ ਹਨ, ਅਤੇ ਪਾਰਟੀ ਹਾਈਕਮਾਂਡ ਤੇ ਉਂਗਲ ਚੁੱਕਣਾ ਅਤੇ ਪਾਰਟੀ ਦੇ ਫੈਸਲਿਆਂ ਨੂੰ ਗ਼ਲਤ ਦੱਸਣਾ ਮਾੜੀ ਰਾਜਨੀਤੀ ਦਾ ਹਿੱਸਾ ਹੈ.

NO COMMENTS

LEAVE A REPLY

Please enter your comment!
Please enter your name here

Exit mobile version