Home ਪਟਿਆਲਾ ਅਪਡੇਟ ਵਿਸ਼ੇਸ਼ ਜਾਗਰੂਕਤਾ ਅਭਿਆਨ ਚਲਾ ਪਲਾਸਟਿਕ ਲਿਫਾਫੇ ਨਾ ਵਰਤਣ ਲਈ ਲੋਕਾਂ ਨੂੰ ਕੀਤਾ...

ਵਿਸ਼ੇਸ਼ ਜਾਗਰੂਕਤਾ ਅਭਿਆਨ ਚਲਾ ਪਲਾਸਟਿਕ ਲਿਫਾਫੇ ਨਾ ਵਰਤਣ ਲਈ ਲੋਕਾਂ ਨੂੰ ਕੀਤਾ ਜਾਵੇਗਾ ਜਾਗਰੂਕ – ਮੇਅਰ, ਕਮਿਸ਼ਨਰ

0

ਪਟਿਆਲਾ, 23 ਜੁਲਾਈ (ਨਿਊਜ਼ ) ਪਲਾਸਟਿਕ ਪ੍ਰਦੂਸ਼ਣ ਨੂੰ ਲੈ ਕੇ ਚਿੰਤਾ ਜਤਾਂਉਂਦੇ ਹੋਏ ਪਟਿਆਲਾ ਦੇ ਪਲਾਸਟਿਕ ਲਿਫਾਫੇ ਬਣਾਉਣ ਵਾਲੇ ਅਤੇ ਹੋਲਸੇਲ ਵਿਕਰੇਤਾ ਦੁਕਾਨਦਾਰਾਂ ਨੇ ਅੱਜ ਪਲਾਸਟਿਕ ਦੇ ਲਿਫਾਫੇ ਖੁਦਬਖੁਦ ਬੰਦ ਕਰਨ ਦੀ ਇੱਛਾ ਪ੍ਰਗਟ ਕੀਤੀ। ਇਸ ਸਬੰਧੀ  ਦੁਕਾਨਦਾਰ ਐਸੋਸੀਏਸ਼ਨ ਦੇ ਨੁਮਾਇਦਿਆਂ ਨੇ ਮੇਅਰ  ਕੁੰਦਨ  ਗੋਗੀਆ ਅਤੇ ਕਮਿਸ਼ਨਰ ਮਿਊਂਸਿਪਲ ਕਾਰਪੋਰੇਸ਼ਨ ਪਰਮਵੀਰ ਸਿੰਘ ਨਾਲ ਗੱਲਬਾਤ ਕੀਤੀ, ਜਿਸ ਦੌਰਾਨ ਮੀਟਿੰਗ ਵਿੱਚ ਹਾਜ਼ਰ ਪੀ ਪੀ ਸੀ ਬੀ ਦੇ ਐਕਸੀਅਨ ਗੁਰਚਰਨ ਸਿੰਘ ਵਲੋਂ ਵੀ ਕੋਮਪੋਸਟੇਬਲ ਪਲਾਸਟਿਕ ਕੈਰੀ ਬੈਗ ਵਰਤੋਂ ਵਿੱਚ ਲਿਆਉਣ ਦੀ ਸਲਾਹ ਦਿੱਤੀ ਗਈ।

ਦੁਕਾਨਦਾਰਾਂ ਨੇ ਕਿਹਾ ਕਿ ਉਹ ਪ੍ਰਦੂਸ਼ਣ ਡਿਪਾਰਟਮੈਂਟ ਵਲੋਂ ਜਾਰੀ ਕੀਤੀਆਂ ਗਾਈਡਲਾਈਨਜ਼ ਦੇ ਮੁਤਾਬਿਕ ਹੀ ਲਿਫਾਫਿਆਂ ਦੀ ਉਤਪਾਦਨ ਅਤੇ ਵਿਕਰੀ ਜਾਰੀ ਰੱਖਣਗੇ। ਉਨ੍ਹਾਂ ਵਲੋਂ ਇਹ ਵੀ  ਜਤਾਇਆ ਗਿਆ ਕਿ ਉਹ ਪਲਾਸਟਿਕ ਦੇ ਥੈਲਿਆਂ ਦੀ ਥਾਂ ਜਿਊਟ, ਕੱਪੜੇ ਜਾਂ ਕੰਪੋਸਟ ਮਟੈਰੀਅਲ ਤੋਂ ਬਣੇ ਲਿਫਾਫਿਆਂ ਦੀ ਉਤਪਾਦਨ ਤੇ ਰੁਖ ਕਰਨਗੇ, ਜੋ ਕਿ ਵਾਤਾਵਰਣ ਮਿਤ੍ਰ ਹੋਣ ਦੇ ਨਾਲ ਨਾਲ ਪ੍ਰਦੂਸ਼ਣ ਨੂੰ ਘਟਾਉਣ ਵਿੱਚ ਸਹਾਇਕ ਸਾਬਤ ਹੋਣਗੇ।

ਇਸ ਸਬੰਧੀ ਮੇਅਰ ਨੇ ਵੀ ਦੁਕਾਨਦਾਰਾਂ ਦੇ ਇਸ ਕਦਮ ਦੀ ਸਰਹਾਨਾ ਕਰਦਿਆਂ ਕਿਹਾ ਕਿ ਇਹ ਇਕ ਸਰਾਹਣਯੋਗ ਪਹਲ ਹੈ ਜੋ ਵਾਤਾਵਰਣ ਸੁਰੱਖਿਆ ਵੱਲ ਵਧਦਾ ਕਦਮ ਹੈ। ਕਮਿਸ਼ਨਰ ਨੇ ਵਿਸ਼ਵਾਸ ਦਿਵਾਇਆ ਕਿ ਜੇਕਰ ਦੁਕਾਨਦਾਰ ਇਸ ਬਦਲਾਅ ਵਿੱਚ ਹਿੱਸਾ ਲੈਂਦੇ ਹਨ, ਤਾਂ ਉਨ੍ਹਾਂ ਨੂੰ ਵਿਭਾਗ ਵਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਵਿਕਰੇਤਾ ਅਤੇ ਨਗਰ ਨਿਗਮ ਦੇ ਸਾਂਝੇ ਯਤਨਾਂ ਰਾਹੀਂ ਹੀ ਇਸ ਮੁੱਦੇ ਦਾ ਢੁਕਵਾਂ ਹੱਲ ਨਿਕਲ ਸਕਦਾ ਹੈ। ਇਸ ਮੌਕੇ ਮੇਅਰ ਅਤੇ ਕਮਿਸ਼ਨਰ ਵਲੋਂ ਫੈਸਲਾ ਲਿਆ ਗਿਆ ਕਿ ਨਗਰ ਨਿਗਮ ਵਲੋਂ ਜਲਦੀ ਹੀ ਇਕ ਵਿਸ਼ੇਸ਼ ਜਾਗਰੂਕਤਾ ਅਭਿਆਨ ਚਲਾਇਆ ਜਾਵੇਗਾ, ਜਿਸ ਰਾਹੀਂ ਆਮ ਲੋਕਾਂ ਨੂੰ ਇਹ ਦੱਸਿਆ ਜਾਵੇਗਾ ਕਿ ਪਲਾਸਟਿਕ ਵਰਤਣਾ ਕਿਵੇਂ ਵਾਤਾਵਰਣ ਅਤੇ ਮਨੁੱਖੀ ਸਿਹਤ ਲਈ ਨੁਕਸਾਨਦੇਹ ਹੈ। ਇਸ ਅਭਿਆਨ ਰਾਹੀਂ ਲੋਕਾਂ ਨੂੰ ਵਿਕਲਪਿਕ ਢੰਗਾਂ ਜਿਵੇਂ ਕਿ ਕੱਪੜੇ ਜਾਂ ਜਿਊਟ ਦੇ ਥੈਲਿਆਂ ਦੀ ਵਰਤੋਂ ਵਧਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ।

ਦੁਕਾਨਦਾਰਾਂ ਨੇ ਇਸ ਦੌਰਾਨ ਸਰਕਾਰ ਨੂੰ ਵੀ ਕੁਝ ਸੁਝਾਅ ਦਿੱਤੇ, ਜਿਨ੍ਹਾਂ ਵਿੱਚ ਲਿਫਾਫਿਆਂ ਦੀ ਉਤਪਾਦਨ ਸਮੱਗਰੀ ਦੀ ਆਸਾਨ ਉਪਲਬਧਤਾ, ਟੈਕਸ ਛੂਟ, ਅਤੇ ਵਿਕਲਪਿਕ ਲਿਫਾਫਿਆਂ ਦੀ ਮਦਦ ਲਈ ਕੁਝ ਰਾਹਤਾਂ ਸ਼ਾਮਲ ਹਨ। ਉਨ੍ਹਾਂ ਨੇ ਅਗਾਹੀ ਦਿੰਦੇ ਹੋਏ ਕਿਹਾ ਕਿ ਜੇਕਰ ਇਨ੍ਹਾਂ ਸਹੂਲਤਾਂ ਦੀ ਪਰਦਾਨਗੀ ਹੋਵੇ, ਤਾਂ ਹੋਰ ਵੀ ਵਪਾਰੀ ਪਲਾਸਟਿਕ ਦੀ ਥਾਂ ਵਾਤਾਵਰਣ-ਮਿਤ੍ਰ ਉਤਪਾਦਾਂ ਵਲ ਸ਼ਿਫਟ ਹੋਣਗੇ। ਇਸ ਮੌਕੇ ਪਲਾਸਟਿਕ ਐਸੋਸੀਏਸ਼ਨ ਦੇ ਸਾਰੇ ਨੁਮਾਇਦੇ ਹਾਜ਼ਰ ਸਨ.

ਫੋਟੋ – ਮੀਟਿੰਗ ਦੌਰਾਨ ਮੇਅਰ, ਕਮਿਸ਼ਨਰ ਅਤੇ ਐਸੋਸੀਏਸ਼ਨ ਮੈਂਬਰ

NO COMMENTS

LEAVE A REPLY

Please enter your comment!
Please enter your name here

Exit mobile version