Home ਪੰਜਾਬ ਸਾਬਕਾ ਭਾਜਪਾ ਸੰਸਦ ਮੈਂਬਰ ਅਤੇ ਮਸ਼ਹੂਰ ਅਦਾਕਾਰਾ ਕਿਰਨ ਖੇਰ ਨੂੰ 13 ਲੱਖ...

ਸਾਬਕਾ ਭਾਜਪਾ ਸੰਸਦ ਮੈਂਬਰ ਅਤੇ ਮਸ਼ਹੂਰ ਅਦਾਕਾਰਾ ਕਿਰਨ ਖੇਰ ਨੂੰ 13 ਲੱਖ ਰੁ: ਦਾ ਨੋਟਿਸ ਜਾਰੀ

0

ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸਾਬਕਾ ਭਾਜਪਾ ਸੰਸਦ ਮੈਂਬਰ ਅਤੇ ਮਸ਼ਹੂਰ ਅਦਾਕਾਰਾ ਕਿਰਨ ਖੇਰ ਨੂੰ ਸੈਕਟਰ-7 ਚੰਡੀਗੜ੍ਹ ‘ਚ ਉਸਨੂੰ ਅਲਾਟ ਕੀਤੇ ਗਏ ਸਰਕਾਰੀ ਘਰ ਦੀ ਬਕਾਇਆ ਲਾਇਸੈਂਸ ਫੀਸ ਦਾ ਭੁਗਤਾਨ ਨਾ ਕਰਨ ਕਾਰਨ ਨੋਟਿਸ ਜਾਰੀ ਕੀਤਾ ਗਿਆ ਹੈ।

ਇਹ ਨੋਟਿਸ,ਸਹਾਇਕ ਕੰਟਰੋਲਰ (ਐਫ ਐਂਡ ਏ) ਰੈਂਟਸ ਵੱਲੋਂ ਕਿਰਨ ਖੇਰ ਨੂੰ ਭੇਜਿਆ ਗਿਆ ਹੈ। ਲਗਭਗ 13 ਲੱਖ ਰੁਪਏ ਦੀ ਬਕਾਇਆ ਰਕਮ ਕਿਰਨ ਖੇਰਨ ਨੂੰ ਜਲਦੀ ਜਮ੍ਹਾ ਕਰਨ ਲਈ ਕਿਹਾ ਗਿਆ ਹੈ। ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਬਕਾਇਆ ਰਕਮ ‘ਤੇ 12 ਪ੍ਰਤੀਸ਼ਤ ਦਾ ਵਿਆਜ ਵੀ ਲਗਾਇਆ ਜਾਵੇਗਾ।

 

 

NO COMMENTS

LEAVE A REPLY

Please enter your comment!
Please enter your name here

Exit mobile version