Home ਪੰਜਾਬ 24 ਘੰਟੇ ਨਿਗਰਾਨੀ, ਦਵਾਈਆਂ ਤੇ ਪੀਣ ਲਈ ਸਾਫ਼ ਪਾਣੀ ਕਰਵਾਇਆ ਜਾ ਰਿਹੈ...

24 ਘੰਟੇ ਨਿਗਰਾਨੀ, ਦਵਾਈਆਂ ਤੇ ਪੀਣ ਲਈ ਸਾਫ਼ ਪਾਣੀ ਕਰਵਾਇਆ ਜਾ ਰਿਹੈ ਉਪਲਬੱਧ : ਡਾ. ਬਲਬੀਰ ਸਿੰਘ

0

ਰਾਜਪੁਰਾ/ਪਟਿਆਲਾ, 23 ਜੁਲਾਈ:

ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਰਾਜਪੁਰਾ ਦੇ ਪਿੰਡ ਚੰਗੇਰਾ ਵਿਖੇ ਪਿਛਲੇ ਦਿਨੀਂ ਆਏ ਡਾਇਰੀਆ ਦੇ ਕੇਸਾਂ ਤੋਂ ਬਾਅਦ ਅੱਜ ਸਿਹਤ ਵਿਭਾਗ ਸਮੇਤ ਜਲ ਸਪਲਾਈ ਦੀਆਂ ਟੀਮਾਂ ਨਾਲ ਪਿੰਡ ਦਾ ਦੌਰਾ ਕੀਤਾ ਅਤੇ ਮਰੀਜ਼ਾ ਦਾ ਹਾਲ ਜਾਣਿਆ। ਉਨ੍ਹਾਂ ਕਿਹਾ ਕਿ ਪਿੰਡ ‘ਚ 24 ਘੰਟੇ ਨਿਗਰਾਨੀ, ਦਵਾਈਆਂ ਤੇ ਪੀਣ ਲਈ ਸਾਫ਼ ਪਾਣੀ ਉਪਲਬੱਧ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਐਸ.ਡੀ.ਐਮ. ਰਾਜਪੁਰਾ ਅਵਿਕੇਸ਼ ਗੁਪਤਾ ਤੇ ਸਿਵਲ ਸਰਜਨ ਡਾ. ਜਗਪਾਲਇੰਦਰ ਸਿੰਘ ਵੀ ਮੌਜੂਦ ਸਨ।

ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਡਾਇਰੀਆ ਦੇ ਮਾਮਲੇ ਸਾਹਮਣੇ ਆਉਣ ‘ਤੇ ਤੁਰੰਤ ਲੋਕਾਂ ਨੂੰ ਟੈਂਕਰਾਂ ਰਾਹੀਂ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਉਣ ਸਮੇਤ ਪਾਣੀ ਦੀਆਂ ਪਾਈਪ ਲਾਈਨ ਦੀ ਜਾਂਚ ਕੀਤੀ ਗਈ ਤੇ ਜਿਥੋਂ ਪਾਣੀ ਦੀ ਪਾਈਪ ਖਰਾਬ ਸੀ, ਉਸ ਨੂੰ ਠੀਕ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਦੇਖਣ ਵਿੱਚ ਆਇਆ ਹੈ ਕਿ ਜਿਥੋਂ ਪਾਣੀ ਦੀਆਂ ਪਾਈਪਾਂ ਜਾਂਦੀਆਂ ਹਨ, ਉਸ ਉਪਰ ਗੰਦਾ ਪਾਣੀ ਜਾ ਰੂੜੀਆਂ ਆਦਿ ਲੱਗੀਆਂ ਹੋਈਆਂ ਹਨ, ਜਿਸ ਕਾਰਨ

NO COMMENTS

LEAVE A REPLY

Please enter your comment!
Please enter your name here

Exit mobile version