Homeਪੰਜਾਬਐਨਕਾਊਂਟਰ ਦੌਰਾਨ ਮੁਲਜ਼ਮ ਦੀ ਲੱਤ 'ਚ ਲੱਗੀ ਗੋਲੀ, ਪੁਲਿਸ ਨੇ ਕੀਤਾ ਗ੍ਰਿਫਤਾਰ

ਐਨਕਾਊਂਟਰ ਦੌਰਾਨ ਮੁਲਜ਼ਮ ਦੀ ਲੱਤ ‘ਚ ਲੱਗੀ ਗੋਲੀ, ਪੁਲਿਸ ਨੇ ਕੀਤਾ ਗ੍ਰਿਫਤਾਰ

ਸਵੇਰੇ-ਸਵੇਰੇ ਗੁਰਦਾਸਪੁਰ ਵਿੱਚ ਹੋਏ ਇੱਕ ਐਨਕਾਊਂਟਰ ਦੀ ਖਬਰ ਸਾਹਮਣੇ ਆਈ ਹੈ। ਐਨਕਾਊਂਟਰ ਦੌਰਾਨ ਬਦਮਾਸ਼ ਦੀ ਲੱਤ ‘ਚ ਗੋਲੀ ਵੱਜਣ ਨਾਲ ਉਹ ਜ਼ਖਮੀ ਹੋ ਗਿਆ। ਤੁਹਾਨੂੰ ਦੱਸ ਦੇਈਏ ਕਿ ਦੋ ਮੋਟਰਸਾਈਕਲ ਸਵਾਰਾਂ ਵੱਲੋਂ 17 ਜੁਲਾਈ ਨੂੰ ਬਾਟਾ ਚੌਂਕ ਵਿੱਚ ‘ਪੰਜਾਬ ਵਾਚ ਕੰਪਨੀ’ ਦੀ ਦੁਕਾਨ ਦੇ ਬਾਹਰ ਗੋਲੀ ਚਲਾਈ ਸੀ। ਪੁਲਿਸ ਅਧਿਕਾਰੀਆਂ ਅਨੁਸਾਰ ਜ਼ਖਮੀ ਹੋਣ ਵਾਲਾ ਬਦਮਾਸ਼ ਰਾਹੁਲ ਗਿੱਲ, ਇਸ ਗੋਲੀਕਾਂਡ ਵਿੱਚ ਸ਼ਾਮਿਲ ਦੋ ਮੁਲਜ਼ਮਾਂ ‘ਚੋਂ ਇੱਕ ਸੀ।

ਪੁਲਿਸ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੋਟਰਸਾਈਕਲ ਤੇ ਆ ਰਿਹਾ ਬਦਮਾਸ਼ ਰਾਹੁਲ ਗਿੱਲ, ਬਬਰੀ ਨਾਕੇ ਦੇ ਨਜ਼ਦੀਕ ਪੁਲਿਸ ਨਾਕਾ ਵੇਖ, ਪੁਲਿਸ ਪਾਰਟੀ ਤੇ ਅੰਨੇਵਾਹ ਗੋਲੀ ਚਲਾਉਣ ਲੱਗਾ। ਪੁਲਿਸ ਵੱਲੋਂ ਜਵਾਬੀ ਫਾਇਰਿੰਗ ਵਿੱਚ ਮੋਟਰਸਾਈਕਲ ਸਵਾਰ ਬਦਮਾਸ਼ ਨੂੰ ਲੱਤ ‘ਚ ਗੋਲੀ ਲੱਗੀ ਅਤੇ ਉਹ ਜ਼ਖਮੀ ਹੋ ਗਿਆ। ਉਸ ਕੋਲੋਂ ਪਿਸਤੋਲ ਬਰਾਮਦ ਕਰ ਲਈ ਗਈ ਹੈ ਉਪਰੰਤ, ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਪੁਲਿਸ ਵੱਲੋਂ ਦੂਸਰੇ ਸਾਥੀ ਦੀ ਭਾਲ ਜਾਰੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments