Homeਪੰਜਾਬਮਹਿਲਾ ਡਾਕਟਰ ਦੀ ਲਾਪਰਵਾਹੀ ਕਾਰਨ ਗਈ ਨਵਜੰਮੇ ਬੱਚੇ ਦੀ ਜਾਨ

ਮਹਿਲਾ ਡਾਕਟਰ ਦੀ ਲਾਪਰਵਾਹੀ ਕਾਰਨ ਗਈ ਨਵਜੰਮੇ ਬੱਚੇ ਦੀ ਜਾਨ

ਦੱਸਣਯੋਗ ਹੈ ਕਿ ਖੰਨਾ ਦੇ ਇੱਕ ਸਿਵਲ ਹਸਪਤਾਲ ਵੱਲੋਂ ਗਰਭਵਤੀ ਮਹਿਲਾ ਦੇ ਜਣੇਪੇ ਦੌਰਾਨ ਲਾਪਰਵਾਹੀ ਵਰਤਣ ਦੀ ਖਬਰ ਸਾਹਮਣੇ ਆਈ ਹੈ। ਖੰਨੇ ਦੇ ਇਸ ਹਸਪਾਤਲ ‘ਚ ਗਰਭਵਤੀ ਔਰਤ ਦਾ ਸਮੇਂ ਸਿਰ ਇਲਾਜ ਨਾ ਹੋਣ ਕਾਰਨ ਇੱਕ ਨਵਜੰਮੇ ਬੱਚੀ ਦੀ ਮੌਤ ਹੋ ਗਈ।

ਇਸ ਘਟਨਾ ‘ਚ ਗਾਇਨੀਕੋਲੋਜਿਸਟ ਡਾ. ਕਵਿਤਾ ਸ਼ਰਮਾ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਡਾ. ਕਵਿਤਾ ਡਿਊਟੀ ‘ਤੇ ਹੋਣ ਦੇ ਬਾਵਜੂਦ ਸਟਾਫ ਨੂੰ ਸੂਚਿਤ ਕੀਤੇ ਬਿਨਾ ਸਟੇਸ਼ਨ ਛੱਡ ਕੇ ਚਲੇ ਗਏ। ਐਸਐਮਓ ਅਤੇ ਹਸਪਤਾਲ ਸਟਾਫ ਵੱਲੋਂ ਵਾਰ-ਵਾਰ ਸੰਪਰਕ ਕਰਨ ‘ਤੇ ਕੋਈ ਢੁੱਕਵੀ ਕਾਰਵਾਈ ਨਾ ਕੀਤੀ ਅਤੇ ਮਰੀਜ਼ ਨੂੰ ਰੈਫਰ ਕਰਨ ਲਈ ਕਿਹਾ।

ਇਸ ਮੁਸ਼ਕਲ ਸ਼ਥਿਤੀ ‘ਚ ਐਸਐਮਓ ਡਾ. ਮਨਿੰਦਰ ਭਸੀਨ ਨੇ ਖੁਦ ਵਾਗਡੋਰ ਆਪਣੇ ਹੱਥਾਂ ‘ਚ ਲੈ ਲਈ। ਉਨ੍ਹਾਂ ਦੱਸਿਆ ਕਿ ਪਰਿਵਾਰ ਔਰਤ ਨੂੰ ਰੈਫਰ ਕਰਨ ਦੀ ਬਜਾਏ ਹਸਪਤਾਲ ਵਿੱਚ ਹੀ ਡਿਲੀਵਰੀ ਕਰਵਾਉਣਾ ਚਾਹੁੰਦਾ ਸੀ।

ਡਾ. ਭਸੀਨ ਨੇ ਰਾਤ 10 ਵਜੇ ਹਸਪਤਾਲ ਪਹੁੰਚ ਕੇ ਆਪਣੀ ਟੀਮ ਨਾਲ ਓਪਰੇਸ਼ਨ ਸ਼ੁਰੂ ਕੀਤਾ। ਔਰਤ ਦੀ ਹਾਲਤ ਨਾਜ਼ੁਕ ਸੀ। ਡਾਕਟਰਾਂ ਨੇ ਮਾਂ ਅਤੇ ਬੱਚੇ ਦੋਵਾਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਬੱਚੇ ਨੂੰ ਬੜੀ ਮੁਸ਼ਕਲ ਨਾਲ ਰਿਵਾਇਵ ਕੀਤਾ ਗਿਆ ਤੇ ਉਸਨੂੰ ਬਚਾਇਆ ਗਿਆ ਤੇ ਸਟੇਏਬਲ ਕਰਨ ਲਈ ਐਂਬੂਲੈਂਸ ਰਾਹੀਂ ਪਟਿਆਲਾ ਰੈਫਰ ਕੀਤਾ ਗਿਆ। ਪਟਿਆਲਾ ਤੋਂ ਚੰਡੀਗੜ੍ਹ ਲਿਜਾਂਦੇ ਸਮੇਂ ਬੱਚੀ ਦੀ ਮੌਤ ਹੋ ਗਈ।

ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਉਨ੍ਹਾਂ ਨੇ ਸਿਵਲ ਸਰਜਨ ਨੂੰ ਰਿਪੋਰਟ ਭੇਜ ਕੇ ਡਾ. ਕਵਿਤਾ ਸ਼ਰਮਾ ਵਿਰੁੱਧ ਕਾਰਵਾਈ ਦੀ ਸਿਫਾਰਸ਼ ਕੀਤੀ ਹੈ। ਸਿਵਲ ਸਰਜਨ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਡਾ. ਕਵਿਤਾ ਤੋਂ ਸਪੱਸ਼ਟੀਕਰਨ ਮੰਗਿਆ ਗਿਆ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments