ਮੁੰਬਈ ਲੋਕਲ ਟਰੇਨ ਬਲਾਸਟ, ਸਾਲ 2006 ਦੇ ਸਾਰੇ 12 ਮੁਲਜ਼ਮਾਂ ਨੂੰ ਬੰਬਈ ਹਾਈ ਕੋਰਟ ਵੱਲੋਂ ਬਰੀ ਕਰ ਦਿੱਤਾ ਗਿਆ ਹੈ। ਬੰਬਈ ਹਾਦਸੇ ਦੇ ਸ਼ਿਕਾਰ ਲੋਕਾਂ ‘ਚੋਂ 189 ਲੋਕ ਮਾਰੇ ਗਏ ਸਨ ਤੇ 800 ਤੋਂ ਜ਼ਿਆਦਾ ਜ਼ਖ਼ਮੀ ਹੋ ਗਏ ਸਨ।
ਦੱਸ ਦੇਈਏ ਕਿ ਹੇਠਲੀ ਅਦਾਲਤ ਨੇ 12 ਵਿਚੋਂ 5 ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਸੀ ਜਦੋਂ ਕਿ ਹੋਰਨਾਂ ਨੂੰ ਵੱਖ-ਵੱਖ ਸਜ਼ਾਵਾਂ ਸੁਣਾਈਆਂ ਸਨ।
ਪਰ ਹੁਣ ਬੰਬਈ ਹਾਈ ਕੋਰਟ ਨੇ ਇਹ ਕਹਿੰਦਿਆਂ ਸਾਰੇ ਮੁਲਜ਼ਮ ਬਰੀ ਕਰ ਦਿੱਤੇ ਕਿ ਸਰਕਾਰੀ ਧਿਰ ਮੁਲਜ਼ਮਾਂ ਖਿਲਾਫ ਦੋਸ਼ ਸਾਬਤ ਕਰਨ ‘ਚ ਅਸਮਰੱਥ ਰਹੀ। ਜਸਟਿਸ ਅਨਿਲ ਕਿਲੋਰ ਅਤੇ ਜਸਟਿਸ ਸ਼ਿਆਮ ਚੰਢਕ ਦੀ ਬੈਂਚ ਵੱਲੋਂ ਇਹ ਫੈਸਲਾ ਸੁਣਾਇਆ ਗਿਆ।
