Homeਪੰਜਾਬਰਾਜਿੰਦਰਾ ਹਸਪਤਾਲ ਦੇ ਨਾਲ ਬਡੂੰਗਰ ਰੋਡ ਨਗਰ ਨਿਗਮ ਦੀ ਕਾਰਵਾਈ, ਦੁਕਾਨਾਂ ਦੇ...

ਰਾਜਿੰਦਰਾ ਹਸਪਤਾਲ ਦੇ ਨਾਲ ਬਡੂੰਗਰ ਰੋਡ ਨਗਰ ਨਿਗਮ ਦੀ ਕਾਰਵਾਈ, ਦੁਕਾਨਾਂ ਦੇ ਕਾਉਂਟਰ ਅੰਦਰ ਕਰਵਾਏ

ਪਟਿਆਲਾ, 21 ਜੁਲਾਈ :ਮੇਅਰ ਕੁੰਦਨ ਗੋਗੀਆ, ਕਮਿਸ਼ਨਰ ਪਰਮਵੀਰ ਸਿੰਘ ਦੀ ਅਗਵਾਈ ਵਿੱਚ ਪਟਿਆਲਾ ਨੂੰ ਕਬਜਾ ਮੁਕਤ ਬਨਾਉਣ ਲਈ ਮੁਹਿੰਮ ਲਗਾਤਾਰ ਜਾਰੀ ਹੈ। ਇਸੇ ਤਹਿਤ ਪਟਿਆਲਾ ਨਗਰ ਨਿਗਮ ਵੱਲੋਂ ਅੱਜ ਰਾਜਿੰਦਰਾ ਹਸਪਤਾਲ ਦੇ ਨਾਲ ਬਡੂੰਗਰ ਰੋਡ ਤੇ ਫੁੱਟਪਾਥ ਤੇ ਕਬਜ਼ਾ ਕਰਕੇ ਬੈਠੇ ਦੁਕਾਨਦਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਸਮਾਨ ਜ਼ਬਤ ਕੀਤਾ। ਨਿਗਮ ਦੀ ਟੀਮ ਨੇ ਸੜਕ ਤੇ ਰੱਖੇ ਹੋਏ ਕਾਉਂਟਰ, ਫੱਟੇ, ਕੁਰਸੀਆਂ ਤੇ ਹੋਰ ਸਮਾਨ ਨੂੰ ਹਟਾਉਂਦਿਆਂ ਦੁਕਾਨਦਾਰਾਂ ਨੂੰ ਸਖ਼ਤ ਚੇਤਾਵਨੀ ਦਿੱਤੀ ਕਿ ਹੋਣ ਵਾਲੇ ਸਮੇਂ ‘ਚ ਜੇਕਰ ਇਹ ਕਬਜ਼ੇ ਮੁੜ ਮਿਲੇ ਤਾਂ ਹੋਰ ਵੱਡੀ ਕਾਰਵਾਈ ਕੀਤੀ ਜਾਵੇਗੀ।

ਇਹ ਕਾਰਵਾਈ ਸੜਕ ਤੇ ਆਉਣ-ਜਾਣ ਵਾਲੀਆਂ ਐਂਬੂਲੈਂਸਾਂ ਅਤੇ ਮਰੀਜ਼ਾਂ ਦੀ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਕੀਤੀ ਗਈ। ਨਗਰ ਨਿਗਮ ਦੇ ਅਧਿਕਾਰੀਆਂ ਅਨੁਸਾਰ, ਹਸਪਤਾਲ ਦੇ ਬਾਹਰ ਲਗਾਤਾਰ ਆ ਰਹੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਇਹ ਮੁਹਿੰਮ ਚਲਾਈ ਗਈ।

ਨਿਗਮ ਅਧਿਕਾਰੀ ਨੇ ਦੱਸਿਆ ਕਿ ਇਸ ਇਲਾਕੇ ਵਿੱਚ ਸਫਾਈ ਅਤੇ ਆਵਾਜਾਈ ਦੇ ਨਿਯਮਾਂ ਦੀ ਉਲੰਘਣਾ ਕਰ ਰਹੇ ਕਈ ਦੁਕਾਨਦਾਰ ਸੜਕ ਉੱਤੇ ਸਮਾਨ ਰੱਖ ਕੇ ਪੈਦਲ ਰਾਹੀਆਂ ਅਤੇ ਟ੍ਰੈਫਿਕ ਲਈ ਰੁਕਾਵਟ ਪੈਦਾ ਕਰ ਰਹੇ ਸਨ। ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਿਗਮ ਦੇ ਨਿਯਮਾਂ ਦੀ ਪਾਲਣਾ ਕਰਨ ਅਤੇ ਸੜਕਾਂ ਨੂੰ ਖੁੱਲ੍ਹਾ ਰੱਖਣ ਵਿਚ ਸਹਿਯੋਗ ਦਿੰ।

ਇਸ ਕਾਰਵਾਈ ਦੌਰਾਨ ਮੌਕੇ ‘ਤੇ ਨਿਗਮ ਦੇ ਸਖ਼ਤ ਰਵੱਈਏ ਕਰਕੇ ਕਈ ਦੁਕਾਨਦਾਰਾਂ ਵਿੱਚ ਬੇਚੈਨੀ ਵੇਖਣ ਨੂੰ ਮਿਲੀ ਪਰ ਆਖ਼ਰਕਾਰ ਉਨ੍ਹਾਂ ਨੇ ਆਪਣਾ ਸਮਾਨ ਅੰਦਰ ਕਰ ਲਿਆ। ਨਗਰ ਨਿਗਮ ਵੱਲੋਂ ਇਹ ਵੀ ਇਸ਼ਾਰਾ ਦਿੱਤਾ ਗਿਆ ਕਿ ਅਗਲੇ ਦਿਨਾਂ ਵਿੱਚ ਸ਼ਹਿਰ ਦੇ ਹੋਰ ਇਲਾਕਿਆਂ ਵਿੱਚ ਵੀ ਐਸੀ ਮੁਹਿੰਮਾਂ ਚਲਾਈਆਂ ਜਾਣਗੀਆਂ।

ਫ਼ੋਟੋ – ਕਾਰਵਾਈ ਦੌਰਾਨ ਨਗਰ ਨਿਗਮ ਇੰਸਪੈਕਟਰ ਵਿਸ਼ਾਲ ਵਰਮਾ ਅਤੇ ਟੀਮ

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments