Home ਪੰਜਾਬ ਸਵਿਫਟ ਕਾਰ ‘ਚੋਂ ਮਿਲੀ 15 ਕਿਲੋ 400 ਗ੍ਰਾਮ ਹੈਰੋਇਨ, ਮੁਲਜ਼ਮ ਗ੍ਰਿਫਤਾਰ

ਸਵਿਫਟ ਕਾਰ ‘ਚੋਂ ਮਿਲੀ 15 ਕਿਲੋ 400 ਗ੍ਰਾਮ ਹੈਰੋਇਨ, ਮੁਲਜ਼ਮ ਗ੍ਰਿਫਤਾਰ

0

ਬੀਤੇ ਦਿਨ ਐਂਟੀ ਨਾਰਕੋਟਿਕਸ ਟਾਸਕ ਫੋਰਸ ਨੂੰ ਪੰਜਾਬ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਮੁਹਿਮ ਤਹਿਤ ਵੱਡੀ ਸਫਲਤਾ ਮਿਲੀ। ਐਨਟੀਐਫ ਨੇ ਅੰਮ੍ਰਿਤਸਰ ਦੇ ਛੇਹਰਟਾ ਖੇਤਰ ਵਿੱਚ ਪ੍ਰਭਜੀਤ ਸਿੰਘ ਪੁੱਤਰ ਕਵਲਜੀਤ ਸਿੰਘ ਨੂੰ 15 ਕਿਲੋ 400 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ।

ਤਲਾਸ਼ੀ ਦੌਰਾਨ ਪੁਲਿਸ ਨੇ ਸਵਿਫਟ ਗੱਡੀ ਨੂੰ ਰੋਕਿਆ, ਜਿਸ ‘ਚੋਂ ਵੱਡੀ ਮਾਤਰਾ ‘ਚ ਹੈਰੋਇਨ ਮਿਲੀ। ਮੁਲਜ਼ਮ ਪਿੰਡ ਮੋਡ, ਹਲਕਾ ਅਟਾਰੀ, ਜ਼ਿਲ੍ਹਾ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਪੁਲਿਸ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਉਸਤੋਂ ਪੁੱਛ-ਗਿੱਛ ਕਰ ਰਹੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਉਸਨੂੰ ਇਹ ਹੈਰੋਇਨ ਕਿੱਥੋਂ ਮਿਲੀ ਅਤੇ ਕਿੱਥੇ ਲੈ ਕੇ ਜਾ ਰਿਹਾ ਸੀ।

ਅੰਤਰਰਾਸ਼ਟਰੀ ਬਾਜ਼ਾਰ ਵਿੱਚ ਜ਼ਬਤ ਕੀਤੀ ਗਈ ਹੈਰੋਇਨ ਦੀ ਕੀਮਤ ਲਗਭਗ 80 ਕਰੋੜ ਰੁਪਏ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਜਲਦੀ ਹੀ ਇਸ ਕੇਸ ਨਾਲ ਸਬੰਧਤ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

NO COMMENTS

LEAVE A REPLY

Please enter your comment!
Please enter your name here

Exit mobile version