ਤੁਹਾਨੂੰ ਦੱਸ ਦੇਈਏ ਕਿ ਅੱਜ ਪਟਿਆਲਾ ਦੇ ਨਵੇਂ ਐਸ.ਡੀ.ਐਮ. ਨੇ ਆਪਣਾ ਅਹੁਦਾ ਸੰਭਾਲ ਲਿਆ ਹੈ। ਨਵੇਂ ਨਿਯੁਕਤ ਐਸ.ਡੀ.ਐਮ. ਜਿਨ੍ਹਾਂ ਦਾ ਨਾਮ ਹਰਜੋਤ ਕੌਰ ਹੈ ਨੇ ਪਟਿਆਲਾ ਸ਼ਹਿਰ ਦੀ ਵਾਗਡੋਰ ਆਪਣੇ ਹੱਥਾਂ ‘ਚ ਲੈ ਲਈ ਹੈ।
ਪਟਿਆਲਾ ਸ਼ਹਿਰ ਤੋਂ ਪਹਿਲਾਂ ਉਹ ਫਿਰੋਜ਼ਪੁਰ ਅਤੇ ਆਨੰਦਪੁਰ ਸਾਹਿਬ ਸ਼ਹਿਰਾਂ ‘ਚ ਵੀ ਸੇਵਾ ਨਿਭਾ ਚੁੱਕੇ ਹਨ। ਹਰਜੋਤ ਕੌਰ ਡਿਊਟੀ ਦੇ ਪਾਬੰਦ,ਸੁਭਾਅ ਪੱਖੋ ਨਰਮ ਅਤੇ ਸਿਆਣਪ ਲਈ ਜਾਣੇ ਜਾਂਦੇ ਹਨ।







