Home ਹਰਿਆਣਾ ਕਿਸਾਨਾਂ ਨੇ ਹਿਸਾਰ-ਚੰਡੀਗੜ੍ਹ ਰਾਸ਼ਟਰੀ ਰਾਜਮਾਰਗ ‘ਤੇ ਘੰਟਿਆਂ ਤੱਕ ਲਾਈ ਰੱਖਿਆ ਜਾਮ

ਕਿਸਾਨਾਂ ਨੇ ਹਿਸਾਰ-ਚੰਡੀਗੜ੍ਹ ਰਾਸ਼ਟਰੀ ਰਾਜਮਾਰਗ ‘ਤੇ ਘੰਟਿਆਂ ਤੱਕ ਲਾਈ ਰੱਖਿਆ ਜਾਮ

0

ਹਰਿਆਣਾ ਦੇ ਕੁਰੂਕਸ਼ੇਤਰ ਜ਼ਿਲ੍ਹੇ ਦੇ ਪਿਹੋਵਾ ਕਸਬੇ ਤੋਂ ਇੱਕ ਤਾਜ਼ਾ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਯੂਰੀਆ ਦੀ ਘਾਟ ਨੂੰ ਲੈ ਕੇ ਗੁੱਸੇ ਵਿੱਚ ਆਏ ਕਿਸਾਨਾਂ ਨੇ ਹਿਸਾਰ-ਚੰਡੀਗੜ੍ਹ ਰਾਸ਼ਟਰੀ ਰਾਜਮਾਰਗ ‘ਤੇ ਘੰਟਿਆਂ ਤੱਕ ਜਾਮ ਲਾਈ ਰੱਖਿਆ ਅਤੇ ਇੱਕ ਖੇਤੀਬਾੜੀ ਅਧਿਕਾਰੀ ਨੂੰ ਬੰਧਕ ਬਣਾ ਲਿਆ।

ਯੂਰੀਆ ਦੀ ਭਾਰੀ ਘਾਟ ਕਾਰਨ ਭੜਕੇ ਕਿਸਾਨਾ ਨੇ, ਮੌਕੇ ‘ਤੇ ਪਹੁੰਚੇ ਖੇਤੀਬਾੜੀ ਅਧਿਕਾਰੀ ਪ੍ਰਦੀਪ ਕੁਮਾਰ ਨੂੰ ਬੰਧਕ ਬਣਾ ਲਿਆ। ਕਿਸਾਨਾਂ ਨੇ ਅਧਿਕਾਰੀ ‘ਤੇ ਦੋਸ਼ ਲਗਾਇਆ ਕਿ ਉਸ ਨੇ ਯੂਰੀਆ ਰੈਕ ਆਉਣ ਦਾ ਝੂਠਾ ਭਰੋਸਾ ਦਿੱਤਾ। ਕਿਸਾਨਾਂ ਨੇ ਕਿਹਾ ਕੇ ਉਨ੍ਹਾਂ ਨੂੰ ਕਈ ਡਿੱਪੂਆਂ ਵਿੱਚ ਭੇਜਿਆ ਗਿਆ ਜਿੱਥੇ ਕਿ ਯੂਰੀਆ ਉਪਲੱਬਧ ਨਹੀਂ ਸੀ।

ਕਿਸਾਨਾਂ ਦੇ ਵਿਰੋਧ ਕਾਰਨ ਘੰਟਿਆਂ ਤੱਕ ਆਵਾਜਾਈ ਠੱਪ ਰਹੀ। ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਕਿਹਾ ਕਿ ਜਾਮ ਉਦੋਂ ਤੱਕ ਨਹੀਂ ਹਟਾਇਆ ਜਾਵੇਗਾ ਜਦੋਂ ਤੱਕ ਯੂਰੀਆ ਦੀ ਉਪਲਬਧਤਾ ਦਾ ਲਿਖਤੀ ਭਰੋਸਾ ਨਹੀਂ ਦਿੱਤਾ ਜਾਂਦਾ।

ਇਸ ਸਬੰਧੀ ਸੂਚਨਾ ਮਿਲਣ ‘ਤੇ ਐਸਐਚਓ ਜਨਪਾਲ ਸਿੰਘ, ਨਾਇਬ ਤਹਿਸੀਲਦਾਰ ਸੰਜੀਵ ਕੁਮਾਰ ਪੁਲਿਸ ਸਮੇਤ ਪਹੁੰਚੇ। ਫਿਰ ਲੰਬੀ ਗੱਲਬਾਤ ਤੋਂ ਬਾਅਦ, ਕਿਸਾਨ ਹਾਈਵੇਅ ਤੋਂ ਵਿਰੋਧ ਪ੍ਰਦਰਸ਼ਨ ਰੋਕਣ ਲਈ ਸਹਿਮਤ ਹੋਏ।

 

NO COMMENTS

LEAVE A REPLY

Please enter your comment!
Please enter your name here

Exit mobile version