Homeਸੰਸਾਰਪਾਕਿਸਤਾਨ 'ਚ ਲਗਾਤਾਰ ਮੀਹ ਅਤੇ ਹੜ੍ਹ ਕਾਰਨ ਐਮਰਜੈਂਸੀ ਲਾਗੂ

ਪਾਕਿਸਤਾਨ ‘ਚ ਲਗਾਤਾਰ ਮੀਹ ਅਤੇ ਹੜ੍ਹ ਕਾਰਨ ਐਮਰਜੈਂਸੀ ਲਾਗੂ

ਪਾਕਿਸਤਾਨ ‘ਚ ਮਾਨਸੂਨ ਬਾਰਿਸ਼ ਨੇ ਭਿਆਨਕ ਹੜ੍ਹਾਂ ਨੂੰ ਜਨਮ ਦਿੱਤਾ ਹੈ। ਇਸ ਦੌਰਾਨ ਪਾਕਿਸਤਾਨ ਦੇ ਪੰਜਾਬ ਪ੍ਰਾਂਤ ਦੇ ਕਈ ਜ਼ਿਲ੍ਹਿਆਂ ‘ਚ ਐਮਰਜੈਂਸੀ ਦੀ ਘੋਸ਼ਣਾ ਕਰ ਦਿੱਤੀ ਗਈ ਹੈ। ਇਸ ਕੁਦਰਤੀ ਆਫਤ ਕਾਰਨ ਹੁਣ ਤੱਕ 66 ਲੋਕਾ ਦੀ ਮੌਤ ਹੋ ਚੁੱਕੀ ਹੈ ਅਤੇ 290 ਲੋਕ ਜ਼ਖਮੀ ਹੋ ਗਏ ਹਨ। ਜ਼ਿਆਦਾਤਰ ਮੌਤਾਂ ਛੱਤਾਂ ਡਿੱਗਣ ਅਤੇ ਬਿਜਲੀ ਦੇ ਕਰੰਟ ਕਾਰਨ ਹੋਈਆਂ ਹਨ।

ਇਸ ਸਬੰਧੀ ਪਹਿਲਾਂ ਹੀ ਪਾਕਿਸਤਾਨ ਮੌਸਮ ਵਿਭਾਗ ਨੇ ਸੂਬੇ ਭਰ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਸੀ। ਲਗਾਤਾਰ ਬਾਰਿਸ਼ ਅਤੇ ਬੱਦਲ ਫਟਣ ਕਾਰਨ ਦਰਜਨਾਂ ਪਿੰਡ ਡੁੱਬ ਗਏ ਹਨ। ਪਾਕਿਸਤਾਨ ਫੌਜ ਵੱਲੋਂ ਬਚਾਅ ਕਾਰਜ ਜਾਰੀ ਹਨ।

ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਮੀਂਹ ਦੀ ਐਮਰਜੈਂਸੀ ਦਾ ਐਲਾਨ ਕੀਤਾ ਹੈ, ਨਾਗਰਿਕਾਂ ਦੀ ਸੁਰੱਖਿਆ ਲਈ ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਅਤੇ ਬਚਾਅ ਲਈ 1122 ਨੰਬਰ ਜਾਰੀ ਕੀਤਾ ਗਿਆ ਹੈ।

ਨਵਾਜ਼ ਨੇ X ‘ਤੇ ਕਿਹਾ, “ਬੇਮਿਸਾਲ ਮੀਂਹ ਅਤੇ ਹੜ੍ਹ ਦੀ ਸਥਿਤੀ ਕਾਰਨ ਮੀਂਹ ਦੀ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਹੈ,” “ਨਿਵਾਸੀਆਂ ਨੂੰ ਅਧਿਕਾਰੀਆਂ ਨਾਲ ਸਹਿਯੋਗ ਕਰਨ ਅਤੇ ਬੇਲੋੜੀ ਯਾਤਰਾ ਤੋਂ ਬਚਣ ਦੀ ਅਪੀਲ ਕੀਤੀ।”

ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ (ਐਨਡੀਐਮਏ) ਦੁਆਰਾ ਲਾਹੌਰ, ਅਟਕ, ਗੁਜਰਾਂਵਾਲਾ ਅਤੇ ਫੈਸਲਾਬਾਦ ਸਮੇਤ ਜ਼ਿਲ੍ਹਿਆਂ ਵਿੱਚ ਅਗਲੇ 24 ਘੰਟਿਆਂ ਦੌਰਾਨ ਹੋਰ ਭਾਰੀ ਬਾਰਿਸ਼ ਹੋਣ ਦੀ ਭਵਿੱਖਬਾਣੀ ਕੀਤੀ ਹੈ, ਜਿਸ ਕਾਰਨ ਸਥਿਤੀ ਹੋਰ ਚੁਨੌਤੀਪੂਰਨ ਹੋ ਸਕਦੀ ਹੈ ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments