‘ਮਾਸਾਹਾਰੀ ਦੁੱਧ’ ਸੁਰਖੀਆਂ ਵਿੱਚ ਆਉਣ ਦਾ ਮੁੱਖ ਕਾਰਨ ਭਾਰਤ ਤੇ ਅਮਰੀਕਾ ਵਿਚਕਾਰ ਚੱਲ ਰਹੇ ਵਪਾਰ ਸਮਝੌਤੇ ਦੀ ਗੱਲਬਾਤ ਹੈ। ‘ਮਾਸਾਹਾਰੀ ਦੁੱਧ’ ਦਾ ਮਤਲਬ ਉਸ ਦੁੱਧ ਤੋਂ ਹੈ ਜੋ ਉਨ੍ਹਾਂ ਗਾਵਾਂ ਤੋਂ ਪ੍ਰਾਪਤ ਹੁੰਦਾ ਹੈ ਜਿਨ੍ਹਾਂ ਨੂੰ ਮਾਸਾਹਾਰੀ ਆਹਾਰ ਜਿਵੇਂ ਕਿ ਮਾਸ ਅਤੇ ਹੱਡੀਆਂ ਦਾ ਚੂਰਾ ਆਦਿ ਚਾਰੇ ਵਿੱਚ ਖੁਆਏ ਜਾਂਦੇ ਹਨ।
ਅਮਰੀਕਾ ਸਮੇਤ ਕੁਝ ਪੱਛਮੀ ਦੇਸ਼ਾਂ ਵਿੱਚ ਗਾਵਾਂ ਨੂੰ ਪ੍ਰੋਟੀਨ ਅਤੇ ਫੈਟ ਭਰਪੂਰ ਆਹਾਰ ਦੇਣ ਲਈ ਅਜਿਹਾ ਚਾਰਾ ਖਾਣ ਲਈ ਦਿੱਤਾ ਜਾਂਦਾ ਹੈ। ਇਹ ਦੁੱਧ ਉਤਪਾਦਨ ਵਧਾਉਣ ਲਈ ਕੀਤਾ ਜਾਂਦਾ ਹੈ।
ਪਰ ਭਾਰਤ ਨੇ ਇਸ ਦੇ ਵਿਰੋਧ ‘ਚ ਅਮਰੀਕੀ ਡੇਅਰੀ ਉਤਪਾਦਾਂ ਦੇ ਆਯਾਤ ਨੂੰ ਮਨਜ਼ੂਰੀ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਭਾਰਤ ਨੇ ਕਿਹਾ ਕਿ ਆਯਾਤ ਕੀਤਾ ਗਿਆ ਦੁੱਧ ਉਨ੍ਹਾਂ ਗਾਵਾਂ ਤੋਂ ਹੀ ਆਉਣਾ ਚਾਹੀਦਾ ਹੈ ਜਿਨ੍ਹਾਂ ਨੂੰ ਸਿਰਫ ਸ਼ਾਕਾਹਾਰੀ ਚਾਰਾ ਦਿੱਤਾ ਜਾਂਦਾ ਹੋਵੇ।
ਭਾਰਤ ਲੋਕਾਂ ਦੀਆਂ ਧਾਰਮਿਕ ਤੇ ਸੱਭਿਆਚਾਰਕ ਭਾਵਨਾਵਾਂ ਹਨ, ਜਿੱਥੇ ਗਾਂ ਨੂੰ ਪਵਿੱਤਰ ਮੰਨਿਆ ਜਾਂਦਾ ਹੈ। ਭਾਰਤ ‘ਚ ਦੁੱਧ ਤੋਂ ਬਣੇ ਉਤਪਾਦਾਂ ਦੀ ਵਰਤੋਂ ਧਾਰਮਿਕ ਕਾਰਜਾਂ ਅਤੇ ਪੂਜਾ ਆਦਿ ਵਿੱਚ ਕੀਤੀ ਜਾਂਦੀ ਹੈ। ਇਸ ਲਈ ‘ਮਾਸਾਹਾਰੀ ਦੁੱਧ’ ਦੀ ਵਰਤੋਂ ਕਰੋੜਾਂ ਭਾਰਤੀਆਂ ਦੀਆਂ ਧਾਰਮਿਕ ਭਾਵਨਾਵਾਂ ਦੇ ਖਿਲਾਫ ਹੈ।
ਭਾਰਤ ਵਿੱਚ ਦੁੱਧ ਤੇ ਦੁੱਧ ਤੋਂ ਬਣੇ ਪਦਾਰਥ (ਜਿਵੇਂ ਦਹੀਂ, ਘਿਓ) ਨੂੰ ਸ਼ੁੱਧ ਤੇ ਪਵਿੱਤਰ ਮੰਨਿਆ ਜਾਂਦਾ ਹੈ। ਇਨ੍ਹਾਂ ਦੀ ਵਰਤੋਂ ਧਾਰਮਿਕ ਰਸਮਾਂ ਤੇ ਪੂਜਾ ਵਿੱਚ ਵੀ ਕੀਤੀ ਜਾਂਦੀ ਹੈ। ਅਜਿਹੀ ਸਥਿਤੀ ਵਿੱਚ ਮਾਸਾਹਾਰੀ ਭੋਜਨ ਖਾਣ ਵਾਲੀਆਂ ਗਾਵਾਂ ਤੋਂ ਦੁੱਧ ਸਵੀਕਾਰ ਕਰਨਾ ਕਰੋੜਾਂ ਭਾਰਤੀਆਂ ਦੀਆਂ ਧਾਰਮਿਕ ਤੇ ਸੱਭਿਆਚਾਰਕ ਭਾਵਨਾਵਾਂ ਦੇ ਵਿਰੁੱਧ ਹੈ।








