ਪੰਜਾਬ ਸਰਕਾਰ ਨੇ ਸੜਕਾਂ ‘ਤੇ ਭੀਖ ਮੰਗਣ ਵਾਲੇ ਬੱਚਿਆਂ ਸੰਬੰਧੀ ਸਖ਼ਤ ਫੈਸਲਾ ਲੈਂਦਿਆਂ, ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਸੜਕਾਂ ‘ਤੇ ਭੀਖ ਮੰਗਣ ਵਾਲੇ ਬੱਚਿਆਂ ਦੇ ਡੀਐਨਏ ਟੈਸਟ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਸੜਕਾਂ ‘ਤੇ ਭਿਖਾਰੀਆਂ ਦੀ ਵੱਧ ਰਹੀ ਗਿਣਤੀ ਨੂੰ ਗੰਭੀਰਤਾ ਨਾਲ ਲੈਂਦੇ ਹੋਏ, ਪੰਜਾਬ ਸਰਕਾਰ ਨੇ ਇਹ ਕਦਮ ਚੁੱਕਿਆ ਹੈ।
ਅੱਜ ਅੰਮ੍ਰਿਤਸਰ ਵਿੱਚ ਘੁੰਮ ਰਹੇ ਕਈ ਭਿਖਾਰੀਆਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਪ੍ਰਸ਼ਾਸਨ ਅਤੇ ਪੁਲਿਸ ਨੇ ਬੱਚਿਆਂ ਨਾਲ ਭੀਖ ਮੰਗ ਰਹੇ ਭਿਖਾਰੀਆਂ ਨੂੰ ਪਕੜਿਆ। ਫੜੇ ਗਏ ਬੱਚਿਆਂ ਦੇ ਡੀ ਐਨ ਏ ਟੈਸਟ ਕਰਵਾਏ ਜਾਣਗੇ ਤਾਂ ਜੋ ਪਤਾ ਲੱਗ ਸਕੇ ਕਿ ਅਸਲ ਵਿੱਚ ਇਹ ਉਨ੍ਹਾਂ ਦੇ ਮਾਪੇ ਹਨ ਜਾਂ ਨਹੀਂ। ਪ੍ਰਸਾਸ਼ਨ ਨੂੰ ਇਹ ਸ਼ੱਕ ਹੈ ਕਿ ਇਹ ਬੱਚੇ ਮਨੁੱਖੀ ਜ਼ਬਰਦਸਤੀ ਮਜ਼ਦੂਰੀ ਦਾ ਸ਼ਿਕਾਰ ਹੋ ਸਕਦੇ ਹਨ।
ਇਹ ਮੁਹਿੰਮ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਵਿਭਾਗ ਅਤੇ ਪੁਲਿਸ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਹੈ।
