Home ਸੰਸਾਰ ਕੈਪਟਨ ਸੁਭਾਂਸ਼ੂ ਸ਼ੁਕਲਾ, ਚਾਰ ਪੁਲਾੜ ਯਾਤਰੀਆਂ ਸਮੇਤ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ‘ਤੇ...

ਕੈਪਟਨ ਸੁਭਾਂਸ਼ੂ ਸ਼ੁਕਲਾ, ਚਾਰ ਪੁਲਾੜ ਯਾਤਰੀਆਂ ਸਮੇਤ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ‘ਤੇ ਸੁਰੱਖਿਅਤ ਧਰਤੀ ‘ਤੇ ਵਾਪਸ ਪਹੁੰਚੇ

0

18 ਦਿਨ ਬਿਤਾਉਣ ਤੋਂ ਬਾਅਦ ਅੱਜ ਭਾਰਤ ਦੇ ਗਰੁੱਪ ਕੈਪਟਨ ਸੁਭਾਂਸ਼ੂ ਸ਼ੁਕਲਾ, ਚਾਰ ਪੁਲਾੜ ਯਾਤਰੀਆਂ ਸਮੇਤ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ‘ਤੇ ਸੁਰੱਖਿਅਤ ਧਰਤੀ ‘ਤੇ ਵਾਪਸ ਮੁੜ ਆਏ ਹਨ।

ਮਿਸ਼ਨ 25 ਜੂਨ ਨੂੰ ਨਾਸਾ ਦੇ ਕੈਨੇਡੀ ਸਪੇਸ ਸੈਂਟਰ ਤੋਂ ਲਾਂਚ ਕੀਤਾ ਗਿਆ ਸੀ, ਜਿਸ ਵਿੱਚ ਡਰੈਗਨ ਕੈਪਸੂਲ ਨੂੰ ਫਾਲਕਨ-9 ਰਾਕੇਟ ਦੁਆਰਾ ਔਰਬਿਟ ਵਿੱਚ ਲਿਜਾਇਆ ਗਿਆ ਸੀ। ਚਾਲਕ ਦਲ ਨੇ 23 ਘੰਟਿਆਂ ਦੀ ਯਾਤਰਾ ਤੋਂ ਬਾਅਦ, ਕੈਲੀਫੋਰਨੀਆ ਦੇ ਤੱਟ ‘ਤੇ ਦੁਪਹਿਰ 3 ਵਜੇ IST ‘ਤੇ ਸਫਲਤਾਪੂਰਵਕ ਲੈਂਡਿੰਗ ਕੀਤੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਰੁੱਪ ਕੈਪਟਨ ਸੁਭਾਂਸ਼ੂ ਸ਼ੁਕਲਾ ਦੀ ਵਾਪਸੀ ਦੀ ਸ਼ਲਾਘਾ ਕੀਤੀ, ਇਸਨੂੰ ਪੂਰੇ ਦੇਸ਼ ਲਈ ਮਾਣ ਵਾਲਾ ਪਲ ਦੱਸਿਆ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ “ਪੂਰੇ ਦੇਸ਼ ਦੇ ਨਾਲ, ਮੈਂ ਗਰੁੱਪ ਕੈਪਟਨ ਸੁਭਾਂਸ਼ੂ ਸ਼ੁਕਲਾ ਦਾ ਉਨ੍ਹਾਂ ਦੀ ਇਤਿਹਾਸਕ ਪੁਲਾੜ ਯਾਤਰਾ ਤੋਂ ਧਰਤੀ ‘ਤੇ ਵਾਪਸ ਆਉਣ ‘ਤੇ ਸਵਾਗਤ ਕਰਦਾ ਹਾਂ,”।

“ਸੁਭਾਂਸ਼ੂ ਨੇ ਆਪਣੇ ਸਮਰਪਣ ਅਤੇ ਹਿੰਮਤ ਨਾਲ ਅਰਬਾਂ ਸੁਪਨਿਆਂ ਨੂੰ ਪ੍ਰੇਰਿਤ ਕੀਤਾ ਹੈ। ਇਹ ਸਾਡੇ ਆਪਣੇ ਮਨੁੱਖੀ ਪੁਲਾੜ ਮਿਸ਼ਨ – ਗਗਨਯਾਨ ਵੱਲ ਇੱਕ ਹੋਰ ਮੀਲ ਪੱਥਰ ਹੈ।”

NO COMMENTS

LEAVE A REPLY

Please enter your comment!
Please enter your name here

Exit mobile version