Homeਦੇਸ਼ਹੜ੍ਹ ਅਤੇ ਬੱਦਲ ਫਟਣ ਕਾਰਨ ਹਿਮਾਚਲ 'ਚ ਹੁਣ ਤੱਕ 98 ਮੌਤਾਂ, ਰਾਹਤ...

ਹੜ੍ਹ ਅਤੇ ਬੱਦਲ ਫਟਣ ਕਾਰਨ ਹਿਮਾਚਲ ‘ਚ ਹੁਣ ਤੱਕ 98 ਮੌਤਾਂ, ਰਾਹਤ ਅਤੇ ਬਚਾਅ ਕਾਰਜ ਲਗਾਤਾਰ ਜਾਰੀ

ਹਿਮਾਚਲ ਪ੍ਰਦੇਸ਼ ਲਗਾਤਾਰ ਭਿਆਨਕ ਮਾਨਸੂਨ ਦੇ ਮੌਸਮ ਦਾ ਸਾਹਮਣਾ ਕਰ ਰਿਹਾ ਹੈ। ਤਾਜ਼ਾ ਰਿਪੋਰਟ ਦੇ ਅਨੁਸਾਰ 57 ਮੌਤਾਂ, ਜ਼ਮੀਨ ਖਿਸਕਣ, ਅਚਾਨਕ ਹੜ੍ਹ ਅਤੇ ਬੱਦਲ ਫੱਟਣ ਕਾਰਨ ਹੋਈਆਂ ਹਨ, ਜਦੋਂ ਕਿ 41 ਲੋਕਾਂ ਨੇ ਸੜਕ ਹਾਦਸਿਆਂ ਵਿੱਚ ਆਪਣੀਆਂ ਜਾਨਾਂ ਗੁਆ ਦਿੱਤੀਆਂ ਹਨ। ਰਾਜ ਆਫ਼ਤ ਪ੍ਰਬੰਧਨ ਅਥਾਰਟੀ ਅਨੁਸਾਰ 20 ਜੂਨ ਤੋਂ 13 ਜੁਲਾਈ, 2025 ਤੱਕ ਰਾਜ ਭਰ ਵਿੱਚ ਕੁੱਲ 98 ਮੌਤਾਂ ਹੋ ਚੁੱਕੀਆਂ ਹਨ।

ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਾ ਮੰਡੀ ਹੈ, ਜਿਸ ਵਿੱਚ ਬਾਰਿਸ਼ ਨਾਲ ਹੋਈਆਂ ਇਨ੍ਹਾਂ ਮੌਤਾਂ ਵਿੱਚੋਂ 21 ਮੌਤਾਂ ਨਾਲ ਹੀ 27 ਵਿਅਕਤੀਆਂ ਦੀ  ਲਾਪਤਾ ਹੋਣ ਦੀ ਖਬਰ ਹੈ। ਇਸ ਤੋਂ ਇਲਾਵਾ ਜਾਇਦਾਦ ਨੂੰ ਵੀ ਭਾਰੀ ਨੁਕਸਾਨ ਹੋਇਆ।

ਰਾਜ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਨੇ ਜ਼ਰੂਰੀ ਜਨਤਕ ਸਹੂਲਤਾਂ ਨੂੰ ਵਿਆਪਕ ਨੁਕਸਾਨ ਦੀ ਰਿਪੋਰਟ ਕੀਤੀ ਹੈ, 208 ਸੜਕਾਂ ਬੰਦ ਹਨ, ਜਿਸ ਵਿੱਚ ਇੱਕ ਰਾਸ਼ਟਰੀ ਰਾਜਮਾਰਗ (ਮੰਡੀ ਤੋਂ ਕੁੱਲੂ ਤੱਕ NH-21) ਸ਼ਾਮਲ ਹੈ।

ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਰਾਹਤ ਅਤੇ ਸਫਾਈ ਕਾਰਜਾਂ ਵਿੱਚ ਵਿਘਨ ਪੈ ਰਿਹਾ ਹੈ। ਅਧਿਕਾਰੀਆਂ ਨੇ ਨਿਵਾਸੀਆਂ ਅਤੇ ਯਾਤਰੀਆਂ ਨੂੰ ਸੁਚੇਤ ਰਹਿਣ, ਉੱਚ-ਜੋਖਮ ਵਾਲੇ ਖੇਤਰਾਂ ਵਿੱਚ ਬੇਲੋੜੀ ਯਾਤਰਾ ਤੋਂ ਬਚਣ ਅਤੇ ਅਧਿਕਾਰਤ ਸਲਾਹਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਐਮਰਜੈਂਸੀ ਲਈ 1070 ਹੈਲਪਲਾਈਨ ਨੰਬਰ ਤੇ ਸੰਪਰਕ ਕਰਨ ਦੀ ਅਪੀਲ ਕੀਤੀ ਗਈ ਹੈ।

 

 

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments