Home ਦੇਸ਼ ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਆਦਿ ਕਵੀ ਸਰਲਾ ਦਾਸ ਦੇ 600ਵੇਂ ਜਨਮ ਦਿਵਸ ਸਮਾਰੋਹ...

ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਆਦਿ ਕਵੀ ਸਰਲਾ ਦਾਸ ਦੇ 600ਵੇਂ ਜਨਮ ਦਿਵਸ ਸਮਾਰੋਹ ‘ਚ ਲੈਣ ਲਈ ਜਾਣਗੇ ਓਡੀਸ਼ਾ

0

ਰਾਸ਼ਟਰਪਤੀ ਦ੍ਰੋਪਦੀ ਮੁਰਮੂ 14 ਜੁਲਾਈ ਨੂੰ ਦੋ ਦਿਨਾਂ ਦੇ ਦੌਰੇ ‘ਤੇ ਓਡੀਸ਼ਾ ਆ ਰਹੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਸ ਦੌਰਾਨ ਰਾਸ਼ਟਰਪਤੀ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਭੁਵਨੇਸ਼ਵਰ ਅਤੇ ਕਟਕ ਵਿੱਚ ਰਵੇਨਸ਼ਾ ਯੂਨੀਵਰਸਿਟੀ ਦੇ ਕਨਵੋਕੇਸ਼ਨ ਵਿੱਚ ਸ਼ਾਮਲ ਹੋਣਗੇ।

ਸੂਤਰਾਂ ਅਨੁਸਾਰ ਮੁਰਮੂ ਰਵੇਨਸ਼ਾ ਗਰਲਜ਼ ਹਾਈ ਸਕੂਲ ਵਿੱਚ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਣਗੇ। ਇਸ ਤੋਂ ਮਗਰੋਂ ਉਹ ਆਦਿ ਕਵੀ ਸਰਲਾ ਦਾਸ ਦੇ 600ਵੇਂ ਜਨਮ ਦਿਵਸ ਸਮਾਰੋਹ ਵਿੱਚ ਹਿੱਸਾ ਲੈਣ ਲਈ ਕਟਕ ਲਈ ਰਵਾਨਾ ਹੋਣਗੇ ਜਿੱਥੇ ਕਲਿੰਗ ਰਤਨ ਪੁਰਸਕਾਰ 2024 ਦੇ ਜੇਤੂਆਂ ਨੂੰ ਸਨਮਾਨਿਤ ਕਰਨਗੇ। ਵਾਪਸੀ ‘ਚ ਰਾਸ਼ਟਰਪਤੀ 15 ਜੁਲਾਈ ਦੀ ਸ਼ਾਮ ਨੂੰ ਨਵੀਂ ਦਿੱਲੀ ਲਈ ਰਵਾਨਾ ਹੋਣਗੇ।

NO COMMENTS

LEAVE A REPLY

Please enter your comment!
Please enter your name here

Exit mobile version