Homeਪੰਜਾਬਨਸ਼ਾ ਤਸਕਰਾਂ ਕੋਲੋਂ 3 ਕਿੱਲੋ 10 ਗ੍ਰਾਮ ਹੈਰੋਇਨ ਬਰਾਮਦ

ਨਸ਼ਾ ਤਸਕਰਾਂ ਕੋਲੋਂ 3 ਕਿੱਲੋ 10 ਗ੍ਰਾਮ ਹੈਰੋਇਨ ਬਰਾਮਦ

ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਨੇ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ,  ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਨਸ਼ਾ ਤਸਕਰਾਂ ਦੇ ਵਿਰੁੱਧ ਵੱਡੀ ਸਫਲਤਾ ਹਾਸਲ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵੱਲੋਂ ਦੋ ਵੱਖ-ਵੱਖ ਕੇਸਾਂ ਵਿੱਚ ਕੁੱਲ 3 ਕਿਲੋ 100 ਗ੍ਰਾਮ ਹੈਰੋਇਨ ਬਰਾਮਦ ਕਰਕੇ 5 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਗੋਪਾਲ ਸਿੰਘ ਅਤੇ ਇੱਕ ਹੋਰ ਮੁਲਜ਼ਮ ਦੀ ਭਾਲ ਜਾਰੀ ਹੈ।

ਪਹਿਲਾ ਕੇਸ ਵਿੱਚ ਸੀਆਈਏ ਅਮ੍ਰਿਤਸਰ ਦੀ ਟੀਮ ਨੇ ਦਲਵਿੰਦਰ ਸਿੰਧੂ ਨੂੰ ਗ੍ਰਿਫ਼ਤਾਰ ਕੀਤਾ। ਉਸ ਕੋਲੋਂ 1 ਕਿਲੋ 12 ਗ੍ਰਾਮ ਹੈਰੋਇਨ ਬਰਾਮਦ ਹੋਈ। ਅੱਗੇ ਜਾਂਚ ਦੌਰਾਨ ਸੁਖਦੇਵ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਜਿਸ ਕੋਲੋਂ 2 ਕਿਲੋ ਹੈਰੋਇਨ ਮਿਲੀ। ਇਹ ਮੁਲਜ਼ਮ ਪਾਕਿਸਤਾਨ ਨਾਲ ਸਿੱਧਾ ਸੰਪਰਕ ਰੱਖਦਿਆਂ ਨਸ਼ਾ ਤਸਕਰੀ ਕਰ ਰਿਹਾ ਸੀ।

ਦੂਜੇ ਕੇਸ ਵਿੱਚ ਇਸਲਾਮਾਬਾਦ ਥਾਣਾ’ ਅਧੀਨ ਮਨਪ੍ਰੀਤ ਸਿੰਘ ਉਰਫ ਗੋਰਾ, ਹਰਪਾਲ ਭਾਲਾ ਅਤੇ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਕੋਲੋਂ 1 ਕਿਲੋ 50 ਗ੍ਰਾਮ ਹੈਰੋਇਨ ਬਰਾਮਦ ਹੋਈ। ਮਨਪ੍ਰੀਤ ਦੇ ਮਾਮੇ ਗੋਪਾਲ ਸਿੰਘ ਜੋ ਕਿ ਰਾਜਸਥਾਨ ਦਾ ਰਹਿਣ ਵਾਲਾ ਹੈ,ਦੇ ਪਾਕਿਸਤਾਨ ਨਾਲ ਨਸ਼ਾ ਤਸਕਰੀ ਦੇ ਸੰਬੰਧ ਸਾਹਮਣੇ ਆਏ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments