Homeਹਰਿਆਣਾਉਭਰਦੀ ਟੈਨਿਸ ਖਿਡਾਰਨ ਨੂੰ ਪਿਤਾ ਨੇ ਮਾਰੀ ਗੋਲੀ, ਹੋਈ ਮੌਤ

ਉਭਰਦੀ ਟੈਨਿਸ ਖਿਡਾਰਨ ਨੂੰ ਪਿਤਾ ਨੇ ਮਾਰੀ ਗੋਲੀ, ਹੋਈ ਮੌਤ

ਹਰਿਆਣਾ ਦੇ ਗੁਰੂਗ੍ਰਾਮ ਜ਼ਿਲ੍ਹੇ ਵਿੱਚ ਟੈਨਿਸ ਖਿਡਾਰਨ ਰਾਧਿਕਾ ਯਾਦਵ ਦਾ ਕਤਲ ਕਰ ਦਿੱਤਾ ਗਿਆ। ਰਾਧਿਕਾ ਦੀ ਹੱਤਿਆ ਉਸ ਦੇ ਪਿਤਾ ਵੱਲੋਂ ਗੋਲੀ ਮਾਰ ਕੇ ਕਰ ਦਿੱਤੀ ਗਈ। ਰਾਧਿਕਾ ਨੇ ਇੱਕ ਪ੍ਰਸਿੱਧ ਟੈਨਿਸ ਅਕੈਡਮੀ ਵੀ ਸ਼ੁਰੂ ਕੀਤੀ ਸੀ, ਜਿਸ ਤੋਂ ਉਸਦੇ ਪਿਤਾ ਨਾ ਖੁਸ਼ ਸਨ। ਦੱਸਿਆ ਗਿਆ ਕਿ ਉਹ ਅਕਸਰ ਰਾਧਿਕਾ ਦੀ ਕਮਾਈ ‘ਤੇ ਨਿਰਭਰ ਹੋਣ ਦੇ ਤਾਅਨੇ ਮਾਰਦੇ ਸੀ।

ਰਾਧਿਕਾ ਯਾਦਵ ਇੱਕ ਉੱਭਰਦੀ ਭਾਰਤੀ ਟੈਨਿਸ ਖਿਡਾਰਨ ਸੀ, ਜਿਸਦਾ ਜਨਮ 23 ਮਾਰਚ 2000 ਨੂੰ ਹੋਇਆ ਸੀ। ਉਹ ਅੰਤਰਰਾਸ਼ਟਰੀ ਟੈਨਿਸ ਫੈਡਰੇਸ਼ਨ (ITF) ਦੀ ਡਬਲਜ਼ ਰੈਂਕਿੰਗ ਵਿੱਚ 113ਵੇਂ ਸਥਾਨ ‘ਤੇ ਸੀ ਅਤੇ ਹਰਿਆਣਾ ਦੀ ਮਹਿਲਾ ਡਬਲਜ਼ ਸ਼੍ਰੇਣੀ ਵਿੱਚ ਪੰਜਵੇਂ ਸਥਾਨ ‘ਤੇ ਸੀ।

ਅੰਡਰ-18 ਸ਼੍ਰੇਣੀ ਵਿੱਚ ਜਨਵਰੀ 2018 ਵਿੱਚ, ਆਪਣਾ ਸਭ ਤੋਂ ਉੱਚਾ 75ਵਾਂ ਰੈਂਕ ਪ੍ਰਾਪਤ ਕੀਤਾ ਅਤੇ ਲਗਾਤਾਰ 11 ਹਫ਼ਤਿਆਂ ਤੱਕ ਚੋਟੀ ਦੇ 100 ਵਿੱਚ ਰਹੀ। ਉਸਦੀ ਸਭ ਤੋਂ ਵਧੀਆ ਰੈਂਕਿੰਗ ਮਹਿਲਾ ਸਿੰਗਲਜ਼ ਵਿੱਚ 35 ਅਤੇ ਡਬਲਜ਼ ਵਿੱਚ 53 ਸੀ। ਰਾਧਿਕਾ ਯਾਦਵ ਦੇ ਸਾਬਕਾ ਕੋਚ ਮਨੋਜ ਭਾਰਦਵਾਜ ਨੇ ਕਿਹਾ ਕਿ ਇਹ ਇੱਕ ਵੱਡਾ ਨੁਕਸਾਨ ਹੈ। ਉਸਨੇ ਕਿਹਾ ਕਿ ਰਾਧਿਕਾ ਧਿਆਨ ਕੇਂਦਰਿਤ, ਅਨੁਸ਼ਾਸਿਤ ਅਤੇ ਬਹੁਤ ਪ੍ਰਤਿਭਾਸ਼ਾਲੀ ਸੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments