Homeਸੰਸਾਰਨੇਪਾਲ ’ਚ ਭਾਰੀ ਮੀਂਹ ਕਾਰਨ ਆਇਆ ਭਿਆਨਕ ਹੜ੍ਹ, 9 ਲੋਕਾਂ ਦੀ ਮੌਤ

ਨੇਪਾਲ ’ਚ ਭਾਰੀ ਮੀਂਹ ਕਾਰਨ ਆਇਆ ਭਿਆਨਕ ਹੜ੍ਹ, 9 ਲੋਕਾਂ ਦੀ ਮੌਤ

ਨੇਪਾਲ : ਇਨ੍ਹੀ ਦਿਨੀਂ ਮੌਸਮ ਦੀ ਸਰਗਰਮੀ ਪਾਸੇ ਵੇਖਣ ਨੂੰ ਮਿਲ ਰਹੀ ਹੈ ਜਿਸ ਦੇ ਚਲਦਿਆਂ ਨੇਪਾਲ ਦੇ ਰਾਸੁਵਾ ਜ਼ਿਲ੍ਹੇ ਵਿੱਚ ਭਾਰੀ ਬਾਰਿਸ਼ ਕਾਰਨ ਨਦੀ ਵਿੱਚ ਹੜ੍ਹ ਆ ਗਿਆ। ਇਸ ਹੜ੍ਹ ਨਾਲ ਮਚੀ ਤਬਾਹੀ ਕਾਰਨ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ ਅਤੇ 20 ਤੋਂ ਵੱਧ ਲੋਕ ਲਾਪਤਾ ਹੋ ਗਏ। ਇਸ ਤੋਂ ਇਲਾਵਾ ਦੇਸ਼ ਨੂੰ ਚੀਨ ਨਾਲ ਜੋੜਨ ਵਾਲਾ ‘ਫ੍ਰੈਂਡਸ਼ਿਪ ਬ੍ਰਿਜ’ ਹੜ੍ਹ ਕਾਰਨ ਵਹਿ ਗਿਆ। ਬੀਤੀ ਰਾਤ ਚੀਨ ਵਿੱਚ ਹੋਈ ਮੋਹਲੇਧਾਰ ਮਾਨਸੂਨ ਦੀ ਬਾਰਿਸ਼ ਕਾਰਨ ਨੇਪਾਲ ਵਿੱਚ ਭੋਟੇਕੋਸ਼ੀ ਨਦੀ ਵਿੱਚ ਹੜ੍ਹ ਆ ਗਿਆ ਜਿਸ ਸਦਕਾ ਹੁਣ ਤੱਕ ਕਈ ਜਾਨਾਂ ਚਲੀਆਂ ਗਈਆਂ ਹਨ। ਜਿਨ੍ਹਾਂ ਦੀਆਂ ਲਾਸ਼ਾਂ ਕਈ ਮੀਲ ਦੂਰੋਂ ਬਰਾਮਦ ਕੀਤੀਆਂ ਗਈਆਂ ਹਨ।

ਦੱਸਣਾ ਬਣਦਾ ਹੈ ਕਿ ਕਾਠਮੰਡੂ ਤੋਂ 120 ਕਿਲੋਮੀਟਰ ਉੱਤਰ-ਪੂਰਬ ਵਿੱਚ ਰਾਸੁਵਾ ਜ਼ਿਲ੍ਹੇ ਵਿੱਚ ਸਥਿਤ ‘ਮਿਤੇਰੀ ਬ੍ਰਿਜ’ ਸੋਮਵਾਰ ਰਾਤ 3:15 ਵਜੇ ਹੜ੍ਹ ਵਿੱਚ ਵਹਿ ਗਿਆ। ਪੁਲ ਦੇ ਵਹਿ ਜਾਣ ਕਾਰਨ ਲਾਪਤਾ ਹੋਏ 20 ਲੋਕਾਂ ਵਿੱਚੋਂ ਤਿੰਨ ਸੁਰੱਖਿਆ ਕਰਮਚਾਰੀ ਹਨ ਅਤੇ 6 ਚੀਨੀ ਨਾਗਰਿਕ ਦੱਸੇ ਜਾ ਰਹੇ ਹਨ। ਕਈ ਬਚਾਅ ਕਰਮਚਾਰੀ ਇਲਾਕੇ ਵਿੱਚ ਮੌਜੂਦ ਹਨ। ਹੜ੍ਹ ਨੇ ਜ਼ਿਲ੍ਹੇ ਵਿੱਚ ਚਾਰ ਪਣ-ਬਿਜਲੀ ਪ੍ਰੋਜੈਕਟਾਂ ਨੂੰ ਨੁਕਸਾਨ ਪਹੁੰਚਾਇਆ। ਨਦੀ ਵਿਚ ਪਾਣੀ ਦਾ ਤੇਜ਼ ਵਹਾਅ 23 ਕਾਰਗੋ ਕੰਟੇਨਰਾਂ, ਛੇ ਕਾਰਗੋ ਟਰੱਕਾਂ ਅਤੇ 35 ਇਲੈਕਟ੍ਰਿਕ ਵਾਹਨਾਂ ਨੂੰ ਵਹਾ ਕੇ ਲੈ ਗਿਆ।

ਫਿਲਹਾਲ ਮੀਂਹ ਦਾ ਕਹਿਰ ਲਗਾਤਾਰ ਜਾਰੀ ਹੈ ਅਤੇ ਮੌਸਮ ਵਿਭਾਗ ਵੱਲੋਂ ਵੀ ਚੇਤਾਵਨੀ ਜਾਰੀ ਕੀਤੀ ਗਈ ਹੈ। ਲਾਪਤਾ ਲੋਕਾਂ ਦੀ ਭਾਲ ਲਈ ਟੀਮਾਂ ਵੱਲੋਂ ਬਚਾਅ ਕਾਰਜ ਉਲੀਕੇ ਜਾ ਰਹੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments