ਹਰਿਆਣਾ ਤੋਂ ਇੱਕ ਭਿਆਨਕ ਹਾਦਸਾ ਸਾਹਮਣੇ ਆਇਆ ਹੈ। ਹਰਿਆਣਾ ਦੇ ਭਿਵਾਨੀ ਵਿੱਚ ਅੱਜ ਸਵੇਰੇ ਬੱਚਿਆਂ ਨਾਲ ਭਰੀ ਇੱਕ ਸਕੂਲ ਬੱਸ ਪਲਟ ਗਈ। ਇਹ ਹਾਦਸਾ ਬਲਿਆਲੀ ਤੋਂ ਬਾਵਾਨੀਖੇੜਾ ਸੜਕ ‘ਤੇ ਵਾਪਰਿਆ। ਬੱਸ ਵਿੱਚ ਲਗਭਗ 50 ਬੱਚੇ ਸਨ। ਹਾਦਸੇ ਵਿੱਚ ਕਈ ਬੱਚਿਆਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਹਾਦਸੇ ਦੀ ਖ਼ਬਰ ਮਿਲਦੇ ਹੀ ਪਿੰਡ ਵਾਸੀ ਅਤੇ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ ਅਤੇ ਬੱਚਿਆਂ ਨੂੰ ਬੱਸ ਵਿਚੋਂ ਬਾਹਰ ਕੱਢਿਆ । ਤੁਹਾਨੂੰ ਦੱਸ ਦੇਈਏ ਕਿ ਜਿੱਥੇ ਸਕੂਲ ਬੱਸ ਸੜਕ ਤੋਂ ਹੇਠਾਂ ਡਿੱਗੀ, ਉੱਥੇ ਖੇਤ ਸੜਕ ਤੋਂ ਲਗਭਗ 7-8 ਫੁੱਟ ਡੂੰਘੇ ਸੀ। ਸ਼ੁਕਰ ਹੈ ਕਿ ਇੱਕ ਵੱਡਾ ਹਾਦਸਾ ਟਲ ਗਿਆ।







