Homeਪੰਜਾਬਐਨੀਮਲ ਬਰਥ ਕੰਟਰੋਲ, ਸ਼ੈਲਟਰ ਕਮ ਹਸਪਤਾਲ ਤੇ ਜਾਗਰੂਕਤਾ ਨਾਲ ਪਟਿਆਲਾ ਸ਼ਹਿਰ ਨੂੰ...

ਐਨੀਮਲ ਬਰਥ ਕੰਟਰੋਲ, ਸ਼ੈਲਟਰ ਕਮ ਹਸਪਤਾਲ ਤੇ ਜਾਗਰੂਕਤਾ ਨਾਲ ਪਟਿਆਲਾ ਸ਼ਹਿਰ ਨੂੰ ਸੁਰੱਖਿਅਤ ਬਣਾਉਣ ਦਾ ਟੀਚਾ- ਡਾ ਅੰਕਿਤ

 

ਪਟਿਆਲਾ 10 ਜੁਲਾਈ ( ) ਆਵਾਰਾ ਕੁੱਤਿਆਂ ਦੀ ਵੱਧ ਰਹੀ ਤਾਦਾਦ ਕਾਰਨ ਲੋਕਾਂ ਦੀ ਵੱਧਦੀ ਜਾ ਰਹੀ ਪਰੇਸ਼ਾਨੀ ਨੂੰ ਧਿਆਨ ਵਿੱਚ ਰੱਖਦਿਆਂ ਨਗਰ ਨਿਗਮ ਮੇਅਰ ਕੁੰਦਨ ਗੋਗੀਆ ਅਤੇ ਕਮਿਸ਼ਨਰ ਪਰਮਵੀਰ ਸਿੰਘ ਦੀ ਅਗਵਾਈ ਵਿੱਚ ਮੋਦੀ ਕਾਲਜ ਦੇ ਨੇੜੇ ਬਣੇ ਜਾਨਵਰਾਂ ਦੇ ਹਸਪਤਾਲ ਵਿੱਚ 16 ਕੈਨਲ ਵਾਲਾ ਸ਼ੈਲਟਰ ਕਮ ਹਸਪਤਾਲ ਸ਼ੁਰੂ ਕੀਤਾ ਗਿਆ ਹੈ। ਜਿਸ ਦੀ ਕਪੈਸਟੀ ਨਿਗਮ ਵੱਲੋਂ ਆਉਣ ਵਾਲੇ ਸਮੇਂ ਵਿੱਚ ਵਧਾਈ ਜਾਵੇਗੀ ਅਤੇ ਇਸ ਦਾ ਸਾਰਾ ਖਰਚਾ ਨਗਰ ਨਿਗਮ ਦੁਆਰਾ ਹੀ ਕੀਤਾ ਜਾਵੇਗਾ। ਇਹ ਸ਼ੈਲਟਰ ਨਾ ਸਿਰਫ਼ ਆਵਾਰਾ ਕੁੱਤਿਆਂ ਲਈ ਇਕ ਸੁਰੱਖਿਅਤ ਆਸ਼ਰਮ ਦੇ ਤੌਰ ‘ਤੇ ਕੰਮ ਕਰੇਗਾ, ਬਲਕਿ ਇਹ ਸ਼ਹਿਰ ਦੇ ਐਨੀਮਲ ਬਰਥ ਕੰਟਰੋਲ ਪ੍ਰੋਗਰਾਮ ਦਾ ਇੱਕ ਅਹਿਮ ਹਿੱਸਾ ਵੀ ਹੋਵੇਗਾ।

ਮੇਅਰ ਕੁੰਦਨ ਗੋਗੀਆ ਨੇ ਪ੍ਰੋਜੈਕਟ ਸੰਬੰਧੀ ਗੱਲਬਾਤ ਕਰਦਿਆ ਕਿਹਾ ਕਿ ਇਹ ਮੁਹਿੰਮ ਸਿਰਫ਼ ਆਵਾਰਾ ਕੁੱਤਿਆਂ ਨੂੰ ਕੰਟਰੋਲ ਕਰਨ ਲਈ ਨਹੀਂ, ਸਗੋਂ ਮਨੁੱਖੀ ਜਾਨਵਰ ਸਹਿਅਤਾ ਨੂੰ ਵਧਾਉਣ ਲਈ ਹੈ। ਅਸੀਂ ਅਗਲੇ 1 ਸਾਲ ਦੌਰਾਨ ਪੂਰੇ ਸ਼ਹਿਰ ਨੂੰ ਆਵਾਰਾ ਕੁੱਤਿਆਂ ਸੰਬੰਧੀ ਆਉਣ ਵਾਲੀ ਮੁਸ਼ਕਲਾ ਨੂੰ ਮੁਕਤ ਕਰਨ ਦਾ ਟੀਚਾ ਰੱਖਿਆ ਹੈ। ਉਨਾਂ ਕਿਹਾ ਕਿ ਇਸ ਸੰਬੰਧੀ ਇੱਕ ਹੋਰ ਪਹਿਲ ਕਰਦਿਆ ਜਲਦ ਇੱਕ ਨੰਬਰ ਵੀ ਜਾਰੀ ਕੀਤਾ ਜਾਵੇਗਾ ਜਿਸ ਨਾਲ ਕੋਈ ਵੀ ਸ਼ਹਿਰ ਵਾਸੀ ਇਸ ਸੰਬੰਧੀ ਜਾਣਕਾਰੀ ਨੋਟ ਕਰਵਾ ਸਕੇਗਾ। ਉਨਾਂ ਕਿਹਾ ਕਿ ਨਿਗਮ ਦੇ ਉਪਰਾਲੇ ਨਾਲ ਇੱਕ ਗੱਡੀ ਵਿਸ਼ੇਸ਼ ਤੌਰ ਤੇ ਚਲਾਈ ਜਾਵੇਗੀ, ਜ਼ੋ ਲੋਕਾਂ ਨੂੰ ਕੁੱਤਿਆ ਸੰਬੰਧੀ ਆਉਣ ਵਾਲੀ ਅਚਨਚੇਤ ਮੁਸ਼ਕਲ ਦਾ ਹੱਲ ਕਰੇਗੀ।

ਪੋ੍ਰਜੈਕਟ ਸੰਬੰਧੀ ਡਾ ਅੰਕਿਤ ਨਾਰੰਗ ਸੀਨੀਅਰ ਸਰਜਨ ਕਮ ਪੋ੍ਰਜੈਕਟ ਮੈਨੇਜਰ ਨੇ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਮੌਜੂਦਾ ਸਮੇਂ ਵਿੱਚ 16 ਕੈਨਲ ਬਣਾਏ ਗਏ ਹਨ। ਜਿਸ ਵਿੱਚ ਤਕਰੀਬਨ 100 ਦੇ ਕਰੀਬ ਕੁੱਤਿਆ ਨੂੰ ਰੱਖਿਆ ਜਾ ਸਕਦਾ ਹੈ। ਉਨਾਂ ਕਿਹਾ ਕਿ ਮੌਜੂਦੇ ਸਮੇਂ ਵਿੱਚ 20 ਤੋਂ 25 ਦੇ ਕਰੀਬ ਕੁੱਤਿਆ ਦੀ ਨਸਬੰਦੀ, ਚਿਚੜਾ ਦਾ ਟੀਕਾ ਅਤੇ ਐਂਟੀ ਰੈਬਿਸ ਵੈਕਸੀਨੇਸ਼ਲ ਲਗਾਉਣਾ ਤੋਂ ਇਲਾਵਾ ਐਮਰਜੈਂਸੀ ਉਪਰੇਸ਼ਨ ਥੀਏਟਰ, ਟੀਕਾਕਰਨ ਯੂਨਿਟ ਆਦਿ ਦਾ ਪ੍ਰਬੰਧ ਕੀਤਾ ਗਿਆ ਹੈ। ਜਿਸ ਨੂੰ ਜਲਦ ਨਗਰ ਨਿਗਮ ਵੱਲੋਂ ਵਧਾਏ ਜਾਣ ਵਾਲੇ ਸਟਾਫ ਨਾਲ ਤਕਰੀਬਨ ਦੁਗਣਾ ਕਰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਨਿਗਮ ਵੱਲੋਂ ਹੋਰ 25 ਕੈਨਲ ਬਨਾਉਣ ਦੀ ਵੀ ਤਿਆਰੀ ਚੱਲ ਰਹੀ ਹੈ।

ਡਾ ਅੰਕਿਤ ਨੇ ਦੱਸਿਆ ਕਿ ਇੱਕ ਤੋਂ ਡੇਢ ਸਾਲ ਵਿੱਚ ਪਟਿਆਲਾ ਵਾਸੀਆਂ ਦੀ ਮਦਦ ਅਤੇ ਨਿਗਮ ਦੇ ਉੱਦਮ ਸਦਕਾ ਪਟਿਆਲਾ ਨੂੰ ਆਵਾਰਾ ਕੁੱਤਿਆਂ ਕਾਰਨ ਆਉਣ ਵਾਲੀ ਮੁਸ਼ਕਲ ਤੋਂ ਨਿਜਾਤ ਦਵਾਉਣ ਲਈ ਪੂਰੀ ਮਿਹਨਤ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਮੌਜੂਦਾ ਸਮੇਂ ਦੋਰਾਨ 2 ਸਰਜਨ, 4 ਡੋਗ ਕੈਚਰ, ਇੱਕ ਫਾਰਮਸਿਸਟ ਅਤੇ 2 ਸਵਿੱਪਰ ਟੀਮ ਵਿੱਚ ਕੰਮ ਕਰ ਰਹੇ ਹਨ। ਜਿਸ ਨੂੰ ਆਉਣ ਵਾਲੇ ਸਮੇਂ ਵਿੱਚ ਦੁਗਣਾ ਕੀਤਾ ਜਾਵੇਗਾ। ਉਨਾਂ ਕਿਹਾ ਕਿ ਫੀਡਿੰਗ ਪੁਆਇੰਟ, ਸ਼ਿਕਾਇਤ ਮਕੈਨਿਜ਼ਮ, ਅਤੇ ਤਕਨੀਕੀ ਹੱਲ ਨੇ ਆਵਾਰਾ ਕੁੱਤਿਆਂ ਸੰਬੰਧੀ ਆਉਣ ਵਾਲੀਆਂ ਮੁਸ਼ਕਲਾਂ ਦੇ ਹੱਲ ਨੂੰ ਇੱਕ ਨਵੀ ਦਿਸ਼ਾ ਮਿਲੇਗੀ, ਜਿਸ ਨਾਲ ਲੋਕਾਂ ਅਤੇ ਜਾਨਵਰ ਦੋਹਾਂ ਦੀ ਸੁਰੱਖਿਆ ਨੂੰ ਮੂਲ ਰੂਪ ਵਿੱਚ ਧਿਆਨ ਦਿੱਤਾ ਜਾ ਸਕੇਗਾ। ਉਨਾਂ ਕਿਹਾ ਕਿ ਨਗਰ ਨਿਗਮ ਵਲੋਂ ਆਵਾਰਾ ਕੁੱਤੀਆਂ ਲਈ ਇਹ ਨਵਾਂ ਸ਼ੈਲਟਰ ਸ਼ਹਿਰ ਲਈ ਇੱਕ ਉਚੀਨ ਕੋਸ਼ਿਸ਼ ਹੈ, ਜੋ ਕੇਵਲ ਸੰਖਿਆ ਘਟਾਉਣ ਦੀ ਮੁਹਿੰਮ ਨਹੀਂ, ਸਗੋਂ ਨਾਗਰਿਕਾਂ ਦੀ ਸਹੂਲਤ, ਜਾਨਵਰਾਂ ਦੀ ਸੁਰੱਖਿਆ ਅਤੇ ਪ੍ਰਬੰਧਕੀ ਪਾਰਦਰਸ਼ਤਾ ਨੂੰ ਬਰਕਰਾਰ ਰੱਖਦੇ ਹੋਏ ਪ੍ਰਗਟ ਹੋ ਰਿਹਾ ਹੈ। ਇਸ ਯੋਜਨਾਂ ਨਾਲ ਪਟਿਆਲਾ ਆਵਾਰਾ ਕੁੱਤਿਆਂ ਦੇ ਸੰਕਟ ਤੋਂ ਮੁਕਤ ਸ਼ਹਿਰ ਵਜੋਂ ਮੰਨਿਆ ਜਾਵੇਗਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments