Homeਪੰਜਾਬਭਾਦਸੋ ਰੋਡ, ਪਰੋਂਠਾ ਮਾਰਕੀਟ ਸਮੇਤ ਹੋਰ ਕਈ ਥਾਵਾਂ ਤੇ ਸਮਾਨ ਜਬਤ 'ਤੇ...

ਭਾਦਸੋ ਰੋਡ, ਪਰੋਂਠਾ ਮਾਰਕੀਟ ਸਮੇਤ ਹੋਰ ਕਈ ਥਾਵਾਂ ਤੇ ਸਮਾਨ ਜਬਤ ‘ਤੇ ਕੀਤੇ ਜੁਰਮਾਨੇ

ਪਟਿਆਲਾ 9 ਜੁਲਾਈ : ਮਾਨਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਮੁਤਾਬਿਕ ਮੇਅਰ ਕੁੰਦਨ ਗੋਗੀਆ ਅਤੇ ਕਮਿਸ਼ਨਰ ਨਗਰ ਨਿਗਮ ਪਰਮਵੀਰ ਸਿੰਘ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਨਗਰ ਨਿਗਮ ਵੱਲੋਂ ਸਰਕਾਰੀ ਜ਼ਮੀਨਾਂ ਤੇ ਕੀਤੇ ਨਜਾਇਜ਼ ਕਬਜੇ ਅਤੇ ਖਾਸ ਕਰ ਧਾਰਮਿਕ ਢਾਂਚੇ ਬਣਾ ਕੇ ਸਰਕਾਰੀ ਜਗ੍ਹਾਂ ਤੇ ਕੀਤੇ ਕਬਜਿਆਂ ਨੂੰ ਹਟਾਉਣ ਲਈ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਦੱਸ ਦਈਏ ਕਿ ਭਾਦਸੋ ਰੋਡ, ਪਰੋਠਾਂ ਮਾਰਕੀਟ ਤੋਂ ਪੁਰਾਣਾ ਬੱਸ ਸਟੈਂਡ ਬੱਤੀਆਂ, ਅਤੇ ਸ਼ਹਿਰ ਦੇ ਹੋਰ ਇਲਾਕਿਆ ਵਿੱਚ ਨਿਗਮ ਨੇ ਸਮਾਨ ਜਬਤ ਕਰਨ ਤੋਂ ਇਲਾਵਾ ਜੁਰਮਾਨੇ ਵੀ ਕੀਤੇ।

ਕਾਰਵਾਈ ਦੌਰਾਨ ਇੰਸਪੈਕਟਰ ਵਿਸ਼ਾਲ ਵਰਮਾ ਨੇ ਦੱਸਿਆ ਲੋਕਾਂ ਵੱਲੋਂ ਆਪਣੀ ਹਦੂਦ ਅੰਦਰ ਸਮਾਨ ਰੱਖਣ ਦੀ ਬਜਾਏ ਸੜਕਾਂ ਤੱਕ ਸਮਾਨ ਰੱਖਣ ਦੇ ਰਿਵਾਜ ਨੇ ਲੋਕਾਂ ਦੇ ਆਣ ਜਾਣ ਅਤੇ ਖਾਸ ਕਰ ਆਵਾਜਾਈ ਨੂੰ ਸਪੂਰਨ ਤੌਰ ਤੇ ਭੰਗ ਕੀਤਾ ਹੋਇਆ ਹੈ। ਇਹ ਹੀ ਨਹੀ ਸ਼ਹਿਰ ਦੇ ਕਈ ਲੋਕਾਂ ਨੇ ਨਜਾਇਜ ਕਬਜੇ ਕਰਨ ਲਈ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਫਾਇਦਾ ਚੁੱਕਿਆ ਹੈ। ਇਸੇ ਸੰਬੰਧ ਵਿੱਚ ਭਾਦਸੋ ਰੋਡ ਤੇ ਸੜਕ ਦੇ ਕਿਨਾਰੇ ਨਜਾਇਜ਼ ਤਰੀਕੇ ਨਾਲ ਬਣਾਈ ਗਈ ਇੱਕ ਪੀਰ ਬਾਬੇ ਦੀ ਦਰਗਾਹ ਸਾਹਮਣੇ ਰੱਖੇ ਹੋਏ ਸਮਾਨ ਨੂੰ ਹਟਾ ਦਿੱਤਾ ਗਿਆ। ਦਰਗਾਹ ਨਾਲ ਸਬੰਧਤ ਬਾਕੀ ਢਾਂਚਾ ਅਤੇ ਸਮਾਨ ਹਟਾਉਣ ਲਈ ਬਾਬੇ ਵੱਲੋਂ ਪ੍ਰਸ਼ਾਸਨ ਕੋਲੋਂ ਇੱਕ ਦਿਨ ਦਾ ਸਮਾਂ ਮੰਗਿਆ ਗਿਆ ਹੈ।

ਇੰਸਪੈਕਟਰ ਵਿਸ਼ਾਲ ਵਰਮਾ ਨੇ ਸਪੱਸ਼ਟ ਕੀਤਾ ਹੈ ਕਿ ਇਹ ਮੁਹਿੰਮ ਕਿਸੇ ਵੀ ਧਰਮ ਜਾਂ ਵਿਅਕਤੀ ਵਿਰੁੱਧ ਨਹੀਂ ਹੈ, ਸਗੋਂ ਸਰਕਾਰੀ ਥਾਵਾਂ ਦੀ ਕਬਜ਼ਾ ਮੁਕਤੀ ਲਈ ਚੱਲ ਰਹੀ ਕਾਨੂੰਨੀ ਕਾਰਵਾਈ ਹੈ। ਇਹ ਵੀ ਕਿਹਾ ਗਿਆ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਇਲਾਕਿਆਂ ਚ ਵੀ ਜਿਨ੍ਹਾਂ ਥਾਵਾਂ ਉੱਤੇ ਨਜਾਇਜ਼ ਧਾਰਮਿਕ ਢਾਂਚੇ ਹਨ, ਨੂੰ ਵੀ ਪ੍ਰਸ਼ਾਸ਼ਨ ਦੇ ਆਹਲਾ ਅਫਸਰਾਂ ਦੇ ਹੁਕਮਾਂ ਅਨੁਸਾਰ ਹਟਾਇਆ ਜਾਵੇਗਾ। ਇਸ ਮੌਕੇ ਮੌਕੇ ਤੇ ਨਗਰ ਨਿਗਮ ਦੇ ਲੈਂਡ ਸ਼ਾਖਾ ਦੇ ਪਟਵਾਰੀ ਹਰਬੰਸ ਸਿੰਘ ਅਤੇ ਹੋਰ ਅਧਿਕਾਰੀਆਂ ਸਮੇਤ ਪੁਲਿਸ ਵੀ ਮੌਜੂਦ ਰਹੀ।

ਫੋਟੋ – ਨਜਾਇਜ ਕਬਜਿਆਂ ਤੇ ਕਾਰਵਾਈ ਦੌਰਾਨ ਇੰਸਪੈਕਟਰ ਵਿਸ਼ਾਲ ਵਰਮਾ ਤੇ ਨਿਗਮ ਟੀਮ

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments