Home Technology ਐਪਲ ਨੇ ਸਬੀਹ ਖਾਨ ਨੂੰ ਕੰਪਨੀ ਦਾ ਚੀਫ਼ ਓਪਰੇਟਿੰਗ ਅਫ਼ਸਰ ਕੀਤਾ ਨਿਯੁਕਤ

ਐਪਲ ਨੇ ਸਬੀਹ ਖਾਨ ਨੂੰ ਕੰਪਨੀ ਦਾ ਚੀਫ਼ ਓਪਰੇਟਿੰਗ ਅਫ਼ਸਰ ਕੀਤਾ ਨਿਯੁਕਤ

0

ਐਪਲ ਨੇ ਸਬੀਹ ਖਾਨ ਨੂੰ ਕੰਪਨੀ ਦਾ ਚੀਫ਼ ਓਪਰੇਟਿੰਗ ਅਫ਼ਸਰ ਨਿਯੁਕਤ ਕਰਨ ਦੀ ਘੋਸ਼ਣਾ ਕੀਤੀ ਹੈ। ਮੌਜੂਦਾ ਸੀ.ਈ.ਓ.ਓ ਜੈਫ਼ ਵਿਲੀਅਮਸ ਇਸ ਅਹੁਦੇ ਤੋਂ ਮਹੀਨੇ ਦੇ ਅਖੀਰ ਵਿੱਚ ਅਸਤੀਫਾ ਦੇਣਗੇ ਉਪਰੰਤ, ਸਬੀਹ ਖਾਨ ਜੋ ਫਿਲਹਾਲ ਓਪਰੇਸ਼ਨਾਂ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਹਨ ਭੂਮਿਕਾ ਸੰਭਾਲਣਗੇ।

ਤੁਹਾਨੂੰ ਦੱਸ ਦੇਈਏ ਕਿ ਸਾਬੀਹ ਖਾਨ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਦਾ ਰਹਿਣ ਵਾਲਾ ਹੈ। ਸ਼ੁਰੂ ਵਿੱਚ ਉਨ੍ਹਾਂ ਨੇ ਜੀ.ਈ ਪਲਾਸਟਿਕ ਵਿੱਚ ਇੱਕ ਐਪਲੀਕੇਸ਼ਨ ਡਿਵੈਲਪਮੈਂਟ ਇੰਜੀਨੀਅਰ ਅਤੇ ਕੀ ਅਕਾਊਂਟ ਟੈਕਨੀਕਲ ਲੀਡਰ ਵਜੋਂ ਕੰਮ ਕੀਤਾ।

ਐਪਲ ਦੇ ਐਲਾਨ ਪੋਸਟ ਦੇ ਅਨੁਸਾਰ, ਖਾਨ ਨੇ ਰੈਨਸੇਲਰ ਪੌਲੀਟੈਕਨਿਕ ਇੰਸਟੀਚਿਊਟ, ਨਿਊਯਾਰਕ ਤੋਂ ਮਕੈਨੀਕਲ ਇੰਜੀਨੀਅਰਿੰਗ ਵਿੱਚ ਮਾਸਟਰ ਦੀ ਡਿਗਰੀ ਵੀ ਪ੍ਰਾਪਤ ਕੀਤੀ ਹੈ। ਸਬੀਹ ਖਾਨ ਨੂੰ ਕੂਪਰਟਿਨੋ-ਬੇਸਡ ਟੈਕ ਜਾਇੰਟ ਵਿੱਚ ਤਿੰਨ ਦਹਾਕਿਆਂ ਬਿਤਾਉਣ ਦੇ ਬਾਅਦ C-Suite ਪੋਜ਼ੀਸ਼ਨ ਵਿੱਚ ਪ੍ਰਮੋਟ ਕੀਤਾ ਜਾ ਰਿਹਾ ਹੈ।

ਖਾਨ 1995 ਵਿੱਚ ਐਪਲ ਵਿੱਚ ਸ਼ਾਮਲ ਹੋਏ ਸਨ ਅਤੇ ਉਦੋਂ ਤੋਂ ਉੱਥੇ ਕੰਮ ਕਰ ਰਹੇ ਹਨ। 2019 ਵਿੱਚ, ਉਹ ਕਾਰਜਕਾਰੀ ਟੀਮ ਵਿੱਚ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਆਫ਼ ਓਪਰੇਸ਼ਨਜ਼ ਵਜੋਂ ਸ਼ਾਮਲ ਹੋਏ। ਪਿਛਲੇ 6 ਸਾਲਾਂ ਤੋਂ, ਖਾਨ ਐਪਲ ਦੀ ਗਲੋਬਲ ਸਪਲਾਈ ਚੇਨ ਦੇ ਇੰਚਾਰਜ ਰਹੇ ਹਨ।

NO COMMENTS

LEAVE A REPLY

Please enter your comment!
Please enter your name here

Exit mobile version