ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ 14 ਦੇਸ਼ਾਂ ‘ਤੇ ਨਵੇਂ ਟੈਰਿਫ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਬਾਅਦ ਵਿਸ਼ਵ ਵਪਾਰਕ ਜਗਤ ਵਿੱਚ ਹਲਚਲ ਮਚ ਗਈ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਮਿਆਂਮਾਰ ’ਚ 40%, ਲਾਓਸ 40%, ਥਾਈਲੈਂਡ 36%, ਕੰਬੋਡੀਆ 36%, ਬੰਗਲਾਦੇਸ਼ 35%, ਬੋਸਨੀਆ-ਹਰਜ਼ੇਗੋਵਿਨਾ 30%, ਦੱਖਣੀ ਅਫਰੀਕਾ30%, ਕਜ਼ਾਖਸਤਾਨ25%, ਮਲੇਸ਼ੀਆ 25%, ਟਿਊਨੀਸ਼ੀਆ 25%, ਜਾਪਾਨ25%, ਦੱਖਣੀ ਕੋਰੀਆ 25%, ਲਾਓਸ/ਮਿਆਂਮਾਰ 40% ਟੈਰਿਫ ਲਗਾਇਆ ਗਿਆ ਹੈ।
ਟਰੰਪ ਨੇ ਇਨ੍ਹਾਂ ਦੇਸ਼ਾਂ ਦੇ ਨੇਤਾਵਾਂ ਨੂੰ ਅਧਿਕਾਰਤ ਪੱਤਰ ਭੇਜੇ, ਜਿਨ੍ਹਾਂ ਨੂੰ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੂਥ ਸੋਸ਼ਲ’ ‘ਤੇ ਜਨਤਕ ਕੀਤਾ। ਪੱਤਰਾਂ ਵਿੱਚ ਸਪੱਸ਼ਟ ਤੌਰ ‘ਤੇ ਕਿਹਾ ਗਿਆ ਸੀ ਕਿ ਜੇਕਰ ਕੋਈ ਦੇਸ਼ ਬਦਲੇ ਵਿੱਚ ਟੈਕਸ ਵਧਾਉਂਦਾ ਹੈ, ਤਾਂ ਅਮਰੀਕਾ ਵੀ ਅਜਿਹਾ ਹੀ ਕਰੇਗਾ।
ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲਿਨ ਲੇਵਿਟ ਅਨੁਸਾਰ, ਲਗਭਗ 12 ਦੇਸ਼ਾਂ ਨੂੰ ਪੱਤਰ ਭੇਜੇ ਜਾ ਰਹੇ ਹਨ ਅਤੇ ਹੋਰ ਦੇਸ਼ਾਂ ਲਈ ਗੱਲਬਾਤ ਜਾਰੀ ਹੈ। ਟਰੰਪ ਪ੍ਰਸ਼ਾਸਨ ਨੇ ਹੋਰ ਦੇਸ਼ਾਂ ਨਾਲ ਬਿਹਤਰ ਵਪਾਰਕ ਸੌਦਿਆਂ ‘ਤੇ ਪਹੁੰਚਣ ਲਈ ਸਮਾਂ ਮਿਆਦ 1 ਅਗਸਤ ਤੱਕ ਵਧਾ ਦਿੱਤੀ ਹੈ।
