ਪਟਿਆਲਾ 1 ਜੁਲਾਈ ( ) ਕਾਂਗਰਸੀ ਆਗੂ ਰਿਚੀ ਡਕਾਲਾ ਨੇ ਪਟਿਆਲਾ ਸ਼ਹਿਰ ਦੀਆਂ ਸੜਕਾਂ ਦੇ ਮਾੜੇ ਹਲਾਤਾਂ ਦੀ ਚਿੰਤਾ ਜਤਾਉਂਦਿਆ ਕਿਹਾ ਕਿ ਸ਼ਹਿਰ ਵਿੱਚ ਵਧ ਰਹੀ ਗੰਦਗੀ ਅਤੇ ਸਫਾਈ ਦੇ ਮਸਲੇ ਤੇ ਸਥਾਨਕ ਲੋਕਾਂ ਵੱਲੋਂ ਸ਼ਹਿਰ ਦੇ ਮੇਅਰ ਅਤੇ ਦੋਹਾਂ ਵਿਧਾਇਕਾਂ ਦੀ ਕਾਰਗੁਜ਼ਾਰੀ ਉੱਤੇ ਸਵਾਲ ਖੜੇ ਹੋ ਰਹੇ ਹਨ। ਅਸਲ ਵਿੱਚ ਆਪ ਦੇ ਲੀਡਰਾਂ ਆਪਣੇ ਆਕਾ ਕੇਜਰੀਵਾਲ ਤੇ ਭਗਵੰਤ ਮਾਨ ਦੀ ਤਰ੍ਹਾਂ ਬਿਨਾਂ ਇਸ਼ਤਿਹਾਰਬਾਜੀ ਤੋਂ ਕੰਮ ਨਹੀ ਕਰਦੇ। ਇਸ ਲਈ ਮਸ਼ਹੂਰੀ ਨਾ ਹੋਣ ਕਰਕੇ ਸ਼ਹਿਰ ਦੇ ਵਿਕਾਸ ਦੀ ਮੂੰਹ ਚਿੜਾਉਂਦੀਆਂ ਤਸਵੀਰ ਪੁਰਾਣਾ ਬੱਸ ਅੱਡੇ ਦੇ ਨੇੜੇ ਟੁੱਟੀਆਂ ਪਈਆਂ ਸੜਕਾ ਦੇਖੀਆਂ ਜਾ ਸਕਦੀਆਂ ਹਨ। ਜਦੋਂ ਕਿ ਇਹ ਬੱਸ ਅੱਡਾ ਦੋਂਹਾ ਵਿਧਾਇਕਾਂ ਅਤੇ ਮੇਅਰ ਦੇ ਨਿਵਾਸ ਤੋਂ ਮਹਿਜ ਪੰਜ ਮਿੰਟ ਦੀ ਦੂਰੀ ਉੱਤੇ ਹੈ। ਆਪ ਦੇ ਨੇ ਸਫਾਈ ਦੇ ਵਾਅਦਿਆਂ ਨੂੰ ਅਦਾ ਕਰਨ ਵਿੱਚ ਅਸਮਰੱਥ ਰਹੇ ਹਨ, ਜਿਸ ਨਾਲ ਸ਼ਹਿਰ ਦੀ ਸਥਿਤੀ ਤੇਜ਼ੀ ਨਾਲ ਬਿਗੜੀ ਹੈ।
ਰਿਚੀ ਡਕਾਲਾ ਨੇ ਕਿਹਾ ਕਿ ਸ਼ਹਿਰ ਵਾਸੀਆਂ ਮੁਤਾਬਕ ਸਫਾਈ ਪ੍ਰਣਾਲੀ ਨੂੰ ਬਿਲਕੁਲ ਹੀ ਛਿੱਕੇ ਟੰਗ ਦਿੱਤਾ ਗਿਆ ਹੈ।ਸੜਕਾਂ ਤੇ ਲੱਗੇ ਕੂੜੇ ਅਤੇ ਗੰਦਗੀ ਦੇ ਢੇਰ, ਗਲੀ ਮਹੱਲਿਆਂ ਵਿੱਚ ਫੈਲੀ ਬਿਮਾਰੀਆਂ ਅਤੇ ਕੂੜਾ ਬਿਨਾਂ ਚੱਕੇ ਛੱਡ ਜਾਣਾ ਆਮ ਗੱਲ ਬਣ ਚੁੱਕੀ ਹੈ। ਲੋਕਾਂ ਨੇ ਉਮੀਦ ਕੀਤੀ ਸੀ ਕਿ ਸ਼ਹਿਰ ਵਿਚਲੇ ਵਿਧਾਇਕ ਅਤੇ ਮੇਅਰ ਇਸ ਨੂੰ ਪਹਿਲ ਦੇਣਗੇ, ਪਰ ਹਕੀਕਤ ਵਿੱਚ ਕੋਈ ਵੱਡਾ ਬਦਲਾਅ ਨਹੀਂ ਆਇਆ। ਸਥਾਨਕ ਸਕੂਲਾਂ ਅਤੇ ਹਸਪਤਾਲਾਂ ਵਿੱਚ ਵੀ ਸਾਫ ਸੁਥਰਾ ਮਾਹੌਲ ਉਪਲਬਧ ਨਹੀਂ ਹੈ। ਕਈ ਵਾਰੀ ਠੀਕ ਸਫਾਈ ਕੰਮ ਨਾ ਹੋਣ ਦੀਆਂ ਸ਼ਿਕਾਇਤਾਂ ਸਾਹਮਣੇ ਆਈਆਂ ਹਨ, ਜਿਸ ਨਾਲ ਗੈਰ-ਹੌਸ਼ਿਆਰੀ ਅਤੇ ਸਰਕਾਰ ਦੀ ਅਣਖੋਜੀ ਕਾਰਗੁਜ਼ਾਰੀ ਨੂੰ ਨੁਕਸਾਨ ਹੋ ਰਿਹਾ ਹੈ।
ਡਕਾਲਾ ਨੇ ਕਿਹਾ ਕਿ ਮੇਅਰ ਦੀ ਅਣਖੋਜੀ ਕਾਰਗੁਜ਼ਾਰੀ ਨੇ ਸਥਾਨਕ ਲੋਕਾਂ ਨੂੰ ਬੇਹਾਲ ਕਰ ਦਿੱਤਾ ਹੈ। ਸੜਕਾਂ ਤੇ ਗੰਦਗੀ ਦੇ ਢੇਰ ਅਤੇ ਨਵੇਂ ਸਫਾਈ ਯੋਜਨਾਵਾਂ ਦੀ ਨਿਰਦੇਸ਼ਨਾ ਅਤੇ ਨਿਰਾਕਰਣ ਨਾ ਹੋਣ ਦੇ ਨਾਲ ਇਹ ਸਥਿਤੀ ਹੋਈ ਹੈ।ਉਨਾ ਕਿਹਾ ਕਿ ਸਫਾਈ ਦੀ ਸਥਿਤੀ ਅਜਿਹੀ ਰਹੀ ਤਾਂ ਲੋਕ ਸੜਕਾਂ ਤੇ ਉਤਰਨ ਲਈ ਲਈ ਤਿਆਰ ਹੋ ਸਕਦੇ ਹਨ।








