ਨਗਰ ਨਿਗਮ ਪਟਿਆਲਾ ਵਿੱਚ ਮੇਅਰ ਆਫਿਸ ਦੇ ਸੁਪਰਡੈਂਟ ਗੁਰਪ੍ਰੀਤ ਸਿੰਘ ਚਾਵਲਾ ਦੀ ਰਿਟਾਇਰਮੈਂਟ ਮੌਕੇ ਮੇਅਰ ਕੁੰਦਨ ਗੋਗੀਆ ਨੇ ਵਿਦਾਇਗੀ ਦਿੰਦਿਆ ਉਨਾਂ ਦੇ ਪਰਿਵਾਰ ਨਾਲ ਗੱਲ ਕਰਦਿਆ ਕਿਹਾ ਕਿ ਰਿਟਾਇਰ ਹੋਣ ਮਗਰੋਂ ਵੀ ਚਾਵਲਾ ਸਾਡੇ ਨਗਰ ਨਿਗਮ ਪਰਿਵਾਰ ਦਾ ਹਿੱਸਾ ਹੀ ਰਹਿਣਗੇ। ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਨੇ ਵਧਾਈ ਦੇਣ ਮਗਰੋਂ ਵਿਸ਼ੇਸ਼ ਤੌਰ ਕਿਹਾ ਕਿ ਅਸੀਂ ਰਿਟਾਇਰਮੈਂਟ ਤੋਂ ਬਾਅਦ ਵੀ ਇਹਨਾਂ ਨੂੰ ਆਪਣੇ ਨਾਲ ਹੀ ਰੱਖਾਂਗੇ। ਇਸ ਮੌਕੇ ਮੇਅਰ ਸਾਹਿਬ ਦੀ ਸਮੁੱਚੀ ਟੀਮ, ਹਰਬੰਸ ਸਿੰਘ ਸਹਾਇਕ ਕਮਿਸ਼ਨਰ , ਸ਼੍ਰੀ ਕ੍ਰਿਸ਼ਨ ਕੁਮਾਰ ਅਤੇ ਸ੍ਰ ਭੁਪਿੰਦਰ ਸਿੰਘ ਪੀਏ ਟੂ ਕਮਿਸ਼ਨਰ,ਸ੍ਰੀ ਸੰਜੀਵ ਗਰਗ ਅਤੇ ਵਿਸ਼ਾਲ ਸਿਆਲ ਸੁਪਰਡੈਂਟ, ਸ੍ਰੀ ਸੁਨੀਲ ਕੁਮਾਰ ਗੁਲਾਟੀ ਅਤੇ ਸ੍ਰੀ ਵਿਸ਼ਾਲ ਵਰਮਾ ਇੰਸਪੈਕਟਰ ਅਤੇ ਮੇਅਰ ਆਫਿਸ ਦੇ ਸਮੁੱਚੇ ਸਟਾਫ ਤੋਂ ਇਲਾਵਾ ਉਚੇਚੇ ਤੌਰ ਤੇ ਪ੍ਰੋਪਰਟੀ ਟੈਕਸ ਅਤੇ ਵਾਟਰ ਸਪਲਾਈ ਸ਼ਾਖਾ ਦੇ ਸ਼ਾਖਾ ਦੇ ਕਰਮਚਾਰੀ ਵੀ ਹਾਜ਼ਰ ਹੋਏ।
ਇਸ ਮੌਕੇ ਮੇਅਰ ਆਫਿਸ ਦੇ ਸੁਪਰਡੈਂਟ ਗੁਰਪ੍ਰੀਤ ਸਿੰਘ ਚਾਵਲਾ ਨੇ ਆਪਣੀ ਜਿੰਦਗੀ ਦੇ ਸਫਰ ਦੀ ਗੱਲਬਾਤ ਸਾਂਝੀ ਕਰਦਿਆ ਕਿਹਾ ਕਿ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਗ੍ਰੈਜੂਏਸ਼ਨ ਕਰਨ ਮਗਰੋਂ ਪਹਿਲੀ ਵਾਰ ਸਰਕਾਰੀ ਨੌਕਰੀ ਲਈ ਅਪਲਾਈ ਕੀਤਾ ਅਤੇ 12 ਜੂਨ 1987 ਨੂੰ ਨਗਰ ਨਿਗਮ ਅੰਮ੍ਰਿਤਸਰ ਵਿਖੇ ਬਤੌਰ ਕਲਰਕ ਜੁਆਇਨ ਕੀਤਾ ਸੀ ਤੇ ਨਗਰ ਨਿਗਮ ਅੰਮ੍ਰਿਤਸਰ ਦੀਆਂ ਵੱਖ ਵੱਖ ਬਰਾਂਚਾਂ ਲੈਂਡ ਬ੍ਰਾਂਚ ਅਮਲਾ ਬ੍ਰਾਂਚ ਅਤੇ ਮੇਨ ਪ੍ਰਬੰਧਕੀ ਬ੍ਰਾਂਚ ਵਿੱਚ ਕੰਮ ਕੀਤਾ । ਇਸ ਦੇ ਨਾਲ ਨਾਲ ਅੰਮ੍ਰਿਤਸਰ ਵਿਖੇ ਹੀ ਨਗਰ ਨਿਗਮ ਤਾਲਮੇਲ ਦਲ ਦੀ ਮੁਲਾਜ਼ਮ ਜਥੇਬੰਦੀ ਵਿੱਚ ਬਤੌਰ ਆਫਿਸ ਸਕੱਤਰ ਅਤੇ ਵਾਈਸ ਪ੍ਰਧਾਨ ਦੇ ਤੌਰ ਤੇ ਕੰਮ ਕੀਤਾ ਅਤੇ ਹਮੇਸ਼ਾ ਹੀ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਬਾਰੇ ਲੜਾਈ ਲੜੀ।
ਚਾਵਲਾ ਨੇ ਦੱਸਿਆ ਕਿ ਉਹ ਪਟਿਆਲੇ ਨਾਲ ਸੰਬੰਧ ਰੱਖਦੇ ਸੀ। ਨਗਰ ਨਿਗਮ ਅੰਮ੍ਰਿਤਸਰ ਤੋਂ ਨਗਰ ਕੌਂਸਲ ਪਟਿਆਲਾ ਵਿਖੇ ਬਦਲੀ ਕਰਵਾਈ ਜਿਸ ਤੇ ਮੈਨੂੰ ਆਪਣੇ ਛੇ ਸਾਲ ਦੀ ਸਨਿਓਰਟੀ ਛੱਡ ਕੇ 14 ਮਈ 1993 ਨੂੰ ਪਟਿਆਲਾ ਵਿਖੇ ਬਤੌਰ ਕਲਰਕ ਜੁਆਇਨ ਕੀਤਾ ਤੇ ਨਗਰ ਕੌਂਸਲ ਦੀਆਂ ਵੱਖ ਵੱਖ ਬਰਾਂਚਾਂ ਵਿੱਚ ਕੰਮ ਕੀਤਾ। ਨਗਰ ਨਿਗਮ ਪਟਿਆਲਾ ਵਿੱਚ ਬਹੁਤਾਤ ਨੌਕਰੀ ਪਾਣੀ ਅਤੇ ਸੀਵਰੇਜ ਸ਼ਾਖਾ ਵਿੱਚ ਕੀਤੀ ਇਸ ਤੋਂ ਇਲਾਵਾ ਵੀ ਮੈਂ ਨਿਗਮ ਦੀਆਂ ਵੱਖ ਵੱਖ ਬਰਾਂਚਾਂ ਵਿੱਚ ਕੰਮ ਕੀਤਾ। 2019 ਵਿੱਚ ਬਤੌਰ ਇੰਸਪੈਕਟਰ ਪ੍ਰਮੋਟ ਹੋਇਆ ਅਤੇ ਲੈਂਡ ਬ੍ਰਾਂਚ ਪਾਣੀ ਸੀਵਰੇਜ ਸ਼ਾਖਾ ਦੇ ਨਾਲ ਨਾਲ ਮੇਅਰ ਆਫਿਸ ਸਮੇਤ ਤਿੰਨ ਸ਼ਾਖਾਵਾਂ ਵਿਚ ਵੀ ਕੰਮ ਕੀਤਾ। ਇਸ ਉਪਰੰਤ ਸਾਲ 2024 ਵਿੱਚ ਬਤੌਰ ਸੁਪਰਡੈਂਟ ਪ੍ਰਮੋਟ ਹੋਇਆ ਤੇ ਮੇਅਰ ਆਫਿਸ ਦੇ ਨਾਲ ਨਾਲ ਅੇਜੰਡਾ ਬਰਾਂਚ ਅਤੇ ਵਾਟਰ ਸਪਲਾਈ ਸ਼ਾਖਾ ਵਿੱਚ ਵੀ ਕੰਮ ਕਰਦਿਆਂ ਰਿਟਾਇਰਮੈਂਟ ਹੋਈ।
ਉਨਾਂ ਕਿਹਾ ਕਿ ਇਸ ਤੋਂ ਇਲਾਵਾ ਵੱਖ ਵੱਖ ਬਰਾਂਚਾਂ ਵਿੱਚ ਕੰਮ ਕਰਦਿਆਂ ਨਗਰ ਨਿਗਮ ਪਟਿਆਲਾ ਵੱਲੋਂ ਬ੍ਰਾਂਚ ਵਿੱਚ ਵਧੀਆ ਕੰਮ ਕਰਨ ਤੇ ਪੰਜ ਤੋਂ ਛੇ ਵਾਰ ਪ੍ਰਸ਼ੰਸ਼ਾ ਪੱਤਰ ਵੀ ਦਿੱਤੇ ਗਏ। 38 ਸਾਲ ਛੇ ਮਹੀਨੇ ਦੀ ਨੌਕਰੀ ਉਪਰੰਤ 30 ਜੂਨ 2025 ਨੂੰ ਰਿਟਾਇਰਮੈਂਟ ਪ੍ਰਾਪਤ ਕੀਤੀ। ਉਨਾ ਇਸ ਸਫਰ ਦੌਰਾਨ ਪੁਰਾਣੇ ਸਾਥੀਆਂ ਨੂੰ ਯਾਦ ਕੀਤਾ ਅਤੇ ਮੌਜੂਦਾ ਮੇਅਰ ਅਤੇ ਕਮਿਸ਼ਨਰ ਪਰਮਵੀਰ ਸਿੰਘ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।
