Homeਪਟਿਆਲਾ ਅਪਡੇਟਚੰਡੀਗੜ੍ਹ ਚ ਕਰਵਾਇਆ ਗਿਆ ਮੈਗਾ ਮਿਊਜੀਕਲ ਟੈਲੇਂਟ ਹੰਟ ਗ੍ਰੈਂਡ ਮੁਕਾਬਲਾ

ਚੰਡੀਗੜ੍ਹ ਚ ਕਰਵਾਇਆ ਗਿਆ ਮੈਗਾ ਮਿਊਜੀਕਲ ਟੈਲੇਂਟ ਹੰਟ ਗ੍ਰੈਂਡ ਮੁਕਾਬਲਾ

ਸਪਤਰੰਗ ਦਾ ਮੈਗਾ ਮਿਊਜੀਕਲ ਟੈਲੇਂਟ ਹੰਟ ਗ੍ਰੈਂਡ ਮੁਕਾਬਲਾ “ਏ.ਆਰ.ਮੈਲਡੀਜ” ਵੱਲੋਂ ਸਰਕਾਰੀ ਆਰਟ ਮਿਊਜੀਅਮ ਅਤੇ ਗੈਲਰੀ ਆਡੀਟੋਰੀਅਮ, ਸੈਕਟਰ 10, ਚੰਡੀਗੜ੍ਹ ਵਿੱਖੇ ਕਰਵਾਇਆ ਗਿਆ । ਮੁਕਾਬਲੇ ਤੋਂ ਪਹਿਲਾਂ ਲਏ ਗਏ ਆਡੀਸ਼ਨ ਵਿੱਚੋਂ ਵੱਖ-ਵੱਖ ਉਮਰ ਦੀ ਕੈਟਾਗਰੀ ਵਿੱਚੋਂ 37 ਗਾਇਕਾਂ ਨੇ ਆਪਣੀ ਗਾਇਕੀ ਦੇ ਜੋਹਰ, ਮਿਊਜਿਕ ਅਰੈਂਜਰ ਡਾ. ਅਰੂਨ ਕਾਂਤ ਜੀ ਦੀ ਟੀਮ ਵੱਲੋਂ ਦਿੱਤੇ ਮਿਊਜਿਕ ਤੇ ਦਿਖਾਏ । ਸੰਗੀਤ ਦੇ ਮਾਹਿਰਾਂ ਸ੍ਰ: ਬਲਵਿੰਦਰ ਸਿੰਘ, ਸ੍ਰੀਮਤੀ ਕਾਜਲ ਕੱਕੜ, ਬਾਨੀ ਕੌਰ ਅਤੇ ਸ਼ਾਲਨੀ ਸ਼ਰਮਾਂ ਵੱਲੋਂ 16 ਸਾਲ ਦੀ ਕੈਟਾਗਰੀ ਵਿੱਚੋਂ ਸਾ਼ਸ਼ਵਤ 16 ਤੋਂ 30 ਵਿੱਚੋਂ ਸਾਗਰ, 25 ਸਾਲ ਤੱਕ ਦੀ ਕੈਟਾਗਰੀ ਵਿੱਚੋਂ ਦੀਪਾਂਸੂ਼ ਸੋਨੀ ਕੈਟਾਗਰੀ 25 ਸਾਲ ਤੋਂ ਉੱਪਰ ਵਿੱਚੋਂ ਇੰਦਰਪ੍ਰੀਤ ਕੌਰ, 30 ਸਾਲ ਤੋਂ ਉੱਪਰ ਕੈਟਾਗਰੀ ਵਿੱਚੋਂ ਅਮਨਦੀਪ ਅਤੇ 60 ਸਾਲ ਤੋਂ ਉਪਰ ਕੈਟਾਗਰੀ ਵਿੱਚੋਂ ਸਰਦਾਰ ਜਸਪਾਲ ਸਿੰਘ ਨੂੰ ਜੇਤੂ ਘੋਸ਼ਿਤ ਕੀਤਾ ਗਿਆ ।

ਇਹਨਾਂ ਤੋਂ ਇਲਾਵਾ ਦੇਵੀ ਪ੍ਰਭਾ, ਸਹਿਜਵੀਰ ਸੈਣੀ, ਅਭੀਜੀਤ, ਵੰਸ਼ਕਾ,ਕੁਮਾਰ ਸਾਮਤ ਕੌਸ਼ਲ, ਪ੍ਰਿੰਸ ਸ਼ਰਮਾਂ, ਅਨੰਨਿਯਾ ਸ਼ਰਮਾਂ, ਸਹਿਜ ਕਪੂਰ, ਰਜੇਸ਼ ਸ਼ਰਮਾਂ, ਵਿਕਰਮਜੀਤ ਸਿੰਘ, ਸ੍ਰ: ਜੈਦੀਪ ਸਿੰਘ ਅਤੇ ਐਸ.ਕੇ.ਅਵਸਥੀ ਤੋਂ ਇਲਾਵਾ ਮੁਕਾਬਲੇ ਵਿੱਚ ਆਏ ਸਾਰੇ ਗਾਇਕਾਂ ਨੂੰ ਸਰਟੀਫਿਕੇਟ, ਟ੍ਰਾਫੀ ਅਤੇ ਹੋਰ ਤੋਹਫਿਆਂ ਨਾਲ ਸਨਮਾਨਿਤ ਕੀਤਾ ਗਿਆ । ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵੱਜੋ ਪਹੁੰਚੇ ਹਰਿਆਣਾ ਦੇ ਪ੍ਰਿੰ. ਸੈਕਟਰੀ ਡਾ.ਡੀ.ਸੁਰੇਸ਼ (IAS) ਨੇ “ਏ.ਆਰ.ਮੈਲਡੀਜ” ਵੱਲੋਂ ਕਰਵਾਏ ਗਏ ਗ੍ਰੈਂਡ ਫਾਇਨਲ ਮੁਕਾਬਲੇ ਦੀ ਭਰਪੂਰ ਸ਼ਲਾਘਾ ਕੀਤੀ । ਸ੍ਰੀਮਤੀ ਪ੍ਰਿਯੰਕਾ ਸਿੰਘ ਅਤੇ ਦਲਜੀਤ ਠਕੁਰਾਲ ਵੱਲੋਂ ਸਟੇਜ ਸੈਕਟਰੀ ਦੀ ਭੁਮਿਕਾ ਬਾਖੂਬੀ ਨਿਭਾਈ ਗਈ । ਸ੍ਰੀ ਬੀ.ਡੀ.ਸ਼ਰਮਾਂ, ਗਾਇਕਾ ਅਰਵਿੰਦਰ ਕੌਰ, , ਜਗਪ੍ਰੀਤ ਸਿੰਘ ਮਹਾਜਨ, ਬਲਜੀਤ ਸਿਘ, ਵਰਿੰਦਰ ਧੀਮਾਨ ਅਤੇ ਕੈਲਾਸ਼ ਅਟਵਾਲ ਤੋਂ ਇਲਾਵਾ ਹੋਰ ਵੀ ਨਾਮਵਰ ਸ਼ਖ਼ਸੀਅਤਾਂ ਹਾਜ਼ਰ ਸਨ ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments