filter: 0; fileterIntensity: 0.0; filterMask: 0; captureOrientation: 0;
brp_mask:0;
brp_del_th:null;
brp_del_sen:null;
delta:null;
module: photo;hw-remosaic: false;touch: (-1.0, -1.0);sceneMode: 2;cct_value: 0;AI_Scene: (-1, -1);aec_lux: 0.0;aec_lux_index: 0;albedo: ;confidence: ;motionLevel: -1;weatherinfo: null;temperature: 45; ਪਟਿਆਲਾ 16 ਜੂਨ ( ) ਨਗਰ ਨਿਗਮ ਨੇ ਸ਼ਹਿਰ ਦੀਆਂ ਖਰਾਬ ਹਾਲਤ ਵਾਲੀਆਂ ਸੜਕਾਂ ਦੀ ਮੁਰੰਮਤ ਅਤੇ ਨਵੇਂ ਸਿਿਰਓ ਬਣਾਉਣ ਲਈ ਇੱਕ ਵੱਡੀ ਮੁਹਿੰਮ ਸ਼ੁਰੂ ਕੀਤੀ ਹੈ। ਦੱਸਣਯੋਗ ਹੈ ਕਿ ਇਸ ਪ੍ਰੋਜੈਕਟ ਅਧੀਨ ਜੋ ਵੀ ਐਲ ਐਂਨ ਟੀ ਨੇ ਨਹਿਰੀ ਪਾਣੀ ਦੀ ਸਪਲਾਈ ਲਈ ਸੜਕਾਂ ਪੁੱਟੀਆਂ ਸਨ, ਅਤੇ ਉਨ੍ਹਾਂ ਸੜਕਾਂ ਨੂੰ ਬਣਾਉਣ ਲਈ ਬਹਾਨੇ ਬਣਾ ਰਹੀ ਸੀ, ਨੂੰ ਨਵੇਂ ਸਿਰਿਓਂ ਨਗਰ ਨਿਗਮ ਵੱਲੋਂ ਖੁਦ ਬਣਵਾਇਆ ਜਾ ਰਿਹਾ ਹੈ। ਇਸੇ ਤਹਿਤ ਅਨੰਦ ਨਗਰ ਐਕਸਟੈਨਸ਼ਨ ਏ ਅਤੇ ਮੋਦੀ ਕਾਲਜ ਦੇ ਨਜ਼ਦੀਕ ਬਣਨ ਵਾਲੀ ਸੜਕ ਦਾ ਉਦਘਾਟਨ ਕਰਨ ਮੌਕੇ ਡਾ ਬਲਬੀਰ ਸਿੰਘ ਕੈਬਿਨਟ ਸਿਹਤ ਮੰਤਰੀ, ਐਮ ਐਲ ਏ ਅਜੀਤਪਾਲ ਸਿੰਘ ਕੋਹਲੀ, ਮੇਅਰ ਕੁੰਦਨ ਗੋਗੀਆ, ਨਿਗਮ ਕਮਿਸ਼ਨਰ ਪਰਮਵੀਰ ਸਿੰਘ, ਕੌਂਸਲਰ ਜਸਬੀਰ ਗਾਂਧੀ, ਕੌਂਸਲਰ ਰਮਨਪ੍ਰੀਤ ਕੌਹਲੀ ਨੇ ਪੰਜਾਬ ਸਰਕਾਰ ਅਤੇ ਲੋਕਾਂ ਦਾ ਧੰਨਵਾਦ ਕਰਦਿਆਂ ਕੀਤਾ ।
ਆਨੰਦ ਨਗਰ ਐਕਸੈਂਟਸ਼ਨ ਵਿੱਖੇ ਸੜਕ ਬਨਾਉਣ ਦਾ ਕੰਮ ਸ਼ੁਰੂ ਕਰਵਾਉਣ ਖਾਸ ਤੌਰ ਤੇ ਪੁੱਜੇ ਕੈਬਿਨਟ ਸਿਹਤ ਮੰਤਰੀ ਡਾ ਬਲਬੀਰ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਵੱਲੋਂ ਪੰਜਾਬ ਨੂੰ ਰੰਗਲਾ ਪੰਜਾਬ ਬਨਾਉਣ ਦੀ ਸੋਚ ਨਾਲ ਸ਼ਹਿਰ ਦੇ ਹਰ ਕੌਨੇ ਵਿੱਚਲੀਆਂ ਸੜਕਾਂ ਦੀ ਨੁਹਾਰ ਦੁਰਸੱਤ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਜਿਸ ਤਹਿਤ ਚੰਗੀ ਨੁਹਾਰ ਬਨਣ ਵਿੱਚ ਪਟਿਆਲਾ ਮੋਹਰੀ ਰਹਿਣ ਵਿੱਚ ਕੋਈ ਕਸਰ ਨਹੀ ਛੱਡ ਰਿਹਾ। ਉਨਾਂ ਕਿਹਾ ਕਿ ਸੜਕਾਂ ਦਾ ਨਿਰਮਾਣ ਇੱਕ ਵੱਡੀ ਵਿਕਾਸਕਾਰੀ ਪਹਿਲਕਦਮੀ ਹੈ। ਇਹ ਪ੍ਰੋਜੈਕਟ ਲੋਕਾਂ ਦੀਆਂ ਔਖਿਆਈਆਂ ਨੂੰ ਦੂਰ ਕਰੇਗਾ ਅਤੇ ਲੋਕਾਂ ਦੀ ਰੋਜਾਨਾਂ ਦੀ ਆਵਾਜਾਈ ਨੂੰ ਅਨੂਕੂਲ ਕਰੇਗਾ। ਸਾਡੀ ਸਰਕਾਰ ਲੋਕ ਕਲਿਆਣ ਲਈ ਪ੍ਰਤੀਬੱਧ ਹੈ, ਅਤੇ ਅਸੀਂ ਹੋਰ ਵੀ ਅਜਿਹੇ ਪ੍ਰੋਜੈਕਟਾਂ ਲਈ ਨਿਰੰਤਰ ਕੰਮ ਕਰ ਰਹੇ ਹਾਂ। ਉਨਾਂ ਕਿਹਾ ਕਿ ਉਨਾਂ ਵੱਲੋਂ ਸ਼ਹਿਰਾਂ ਦੇ ਨਾਲ ਨਾਲ ਪਿੰਡਾ ਵਿੱਚ ਜਾ ਕੇ ਵੀ ਆਪ ਮੁਹਾਰੇ ਪਿੰਡ ਵਾਸੀਆਂ ਦੇ ਹੋਣ ਵਾਲੇ ਕੰਮਾਂ ਬਾਰੇ ਪੁੱਛਤਾਛ ਕੀਤੀ ਜਾ ਰਹੀ ਹੈ।
ਮੋਦੀ ਕਾਲਜ ਦੇ ਨਜ਼ਦੀਕ ਬਣਨ ਵਾਲੀ ਸੜਕ ਦਾ ਉਦਘਾਟਨ ਕਰਨ ਮਗਰੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਗੱਲਬਾਤ ਦੌਰਾਨ ਕਿਹਾ ਕਿ ਆਪ ਸਰਕਾਰ ਪੁਰਾਣੀਆਂ ਸਰਕਾਰਾਂ ਦੀ ਤਰ੍ਹਾਂ ਬਿਨਾਂ ਮਤਲਬ ਸਿਰਫ ਸੜਕਾਂ ਪੁੱਟਣ ਦਾ ਨਹੀ, ਬਨਾਉਣ ਦਾ ਵੀ ਟੀਚਾ ਮਿੱਥ ਕੇ ਚਲਦੀ ਹੈ। ਉਨਾਂ ਕਿਹਾ ਕਿ ਸੜਕਾਂ ਦੇ ਨਾਲ ਨਾਲ ਪਟਿਆਲਾ ਸ਼ਹਿਰ ਵਿੱਚ ਹੋਰ ਨਵੇਂ ਪ੍ਰੋਜੈਕਟਾਂ ਤੇ ਵੀ ਕੰਮ ਸ਼ੁਰੂ ਹੋਣ ਜਾ ਰਿਹਾ ਹੈ। ਇਹ ਸੜਕਾਂ ਵਿੱਚ ਖੁਦ ਐਮ ਸੀ ਅਤੇ ਨਿਗਮ ਦੇ ਅਧਿਕਾਰੀ ਲੋਕ ਸਹੂਲਤਾਂ ਨੂੰ ਮੁੱਖ ਰੱਖ ਕੇ ਕਿਸੇ ਵੀ ਤਰ੍ਹਾਂ ਦੀ ਖਾਮੀ ਨਹੀ ਹੋਣ ਦੇਣਗੇ। ਉਨਾਂ ਪੁਰਾਣੀਆਂ ਸਰਕਾਰਾਂ ਤੇ ਤੰਜ ਕਸਦਿਆ ਕਿਹਾ ਕਿ ਪਹਿਲੀਆਂ ਸਰਕਾਰਾਂ ਵਾਂਗ ਬਿਨਾਂ ਮਤਲਬ ਤੋਂ ਲੁੱਕ ਦੀ ਸੜਕ ਪੁੱਟ ਕੇ ਟਾਇਲਾ ਦੀ ਸੜਕ ਬਨਾਉਣਾ ਆਪ ਸਰਕਾਰ ਦੀ ਕਿਤਾਬ ਵਿੱਚ ਨਹੀ ਲਿਿਖਆ ਹੈ। ਇਸ ਤੋਂ ਇਲਾਵਾ ਹੋਰ ਸ਼ਹਿਰ ਦੀਆਂ ਸੜਕਾਂ ਦੀ ਵੀ ਰਿਪੇਅਰ ਜਾਂ ਮਿਆਦ ਪੂਰੀ ਕਰ ਚੁੱਕੀਆਂ ਸੜਕਾਂ ਨੂੰ ਨਵਾਂ ਬਨਾਉਣ ਦੀ ਤਿਆਰੀ ਚੱਲ ਰਹੀ ਹੈ। ਇਸ ਦੇ ਨਾਲ ਪਟਿਆਲਾ ਵਿੱਚ ਪਾਣੀ ਦੀ ਮਾਰ ਨੂੰ ਖਤਮ ਕਰਨ ਲਈ ਵੱਡੇ ਰੈਨ ਵੈਸਟਿੰਗ ਪੋ੍ਰਜੈਕਟ ਵੀ ਬਨਣ ਲਈ ਤਿਆਰੀ ਚੱਲ ਰਹੀ ਹੈ।
ਇਸ ਸੰਬੰਧੀ ਮੇਅਰ ਕੁੰਦਨ ਗੋਗੀਆ ਅਤੇ ਨਿਗਮ ਕਮਿਸ਼ਨਰ ਪਰਮਵੀਰ ਸਿੰਘ ਨੇ ਖਾਸ ਗੱਲਬਾਤ ਦੌਰਾਨ ਕਿਹਾ ਕਿ ਸਾਡੇ ਵੱਲੋਂ ਦਫ਼ਤਰਾਂ ਵਿੱਚ ਨਹੀਂ ਲੋਕਾਂ ਵਿੱਚ ਜਾ ਕੇ ਹੋਣ ਵਾਲੇ ਕੰਮਾਂ ਦੀ ਸਾਰ ਲਈ ਜਾਵੇਗੀ। ਉਨਾਂ ਕਿਹਾ ਕਿ ਐਲ ਐਨ ਟੀ ਦੀ ਮਾੜੀ ਕਾਰਗੁਜ਼ਾਰੀ ਕਾਰਨ ਨਗਰ ਨਿਗਮ ਖੁਦ ਇਨਾਂ ਸੜਕਾਂ ਬਨਵਾਉਣ ਦਾ ਕੰਮ ਯਕੀਨੀ ਬਣਾ ਰਿਹਾ ਹੈ। ਉਨਾਂ ਕਿਹਾ ਕਿ ਸੜਕਾਂ ਖਰਾਬ ਹੋਣ ਕਾਰਨ ਲੋਕਾਂ ਨੂੰ ਰੋਜ਼ਾਨਾ ਯਾਤਰਾ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁਝ ਇਲਾਕਿਆਂ ਵਿੱਚ ਗੱਡੀਆਂ ਦੇ ਖੱਡੇ ਵਿੱਚ ਫਸਣ ਦੀਆਂ ਘਟਨਾਵਾਂ ਵੀ ਵਧ ਗਈਆਂ ਸਨ। ਉਨਾਂ ਕਿਹਾ ਕਿ ਕੰਮ ਤੇਜ਼ੀ ਨਾਲ ਪੂਰਾ ਕਰਨ ਲਈ ਮਲਟੀਪਲ ਟੀਮਾਂ ਲੱਗਾਈਆਂ ਗਈਆਂ ਹਨ। ਉਨ੍ਹਾਂ ਨੇ ਲੋਕਾਂ ਨੂੰ ਯਕੀਨ ਦਿਵਾਇਆ ਕਿ ਉੱਚ ਗੁਣਵੱਤਾ ਦੇ ਮਾਪਦੰਡਾਂ ਦੀ ਪਾਲਣਾ ਕਰ ਕੇ ਹੀ ਸੜਕਾਂ ਬਨਾਉਣ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਪਟਿਆਲਾ ਸ਼ਹਿਰ ਤਰੱਕੀ ਦੀ ਰਾਹੇ ਪਵੇਗਾ। ਪਟਿਆਲੇ ਵਿੱਚ ਸ਼ੁਰੂ ਹੋਣ ਵਾਲਾ ਪੀਣ ਵਾਲੇ ਪਾਣੀ ਦਾ ਪ੍ਰੋਜੈਕਟ ਬਹੁਤ ਅਹਿਮ ਹੈ। ਪੰਜਾਬ ਸਰਕਾਰ ਵਲੋਂ 24 ਘੰਟੇ ਪੀਣ ਵਾਲੇ ਪਾਣੀ ਦੀ ਸਪਲਾਈ ਦਾ ਪੋ੍ਜੈਕਟ ਸਭ ਤੋਂ ਪਹਿਲਾ ਪਟਿਆਲਾ ਤੋਂ ਹੀ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ ਇਸ ਤੋਂ ਬਾਅਦ ਹੀ ਪੰਜਾਬ ਦੇ ਬਾਕੀ ਸ਼ਹਿਰਾਂ ਵਿੱਚ ਇਸ ਦੀ ਸ਼ੁਰੂਆਤ ਕੀਤੀ ਜਾਵੇਗੀ। ਉਨਾਂ ਕਿਹਾ ਕਿ ਸ਼ਾਹੀ ਸ਼ਹਿਰ ਪਟਿਆਲਾ ਨੂੰ ਜਲਦ ਕੂੜਾ ਮੁਕਤ ਬਨਾਉਣ ਲਈ ਨਿਵੇਕਲੀਆਂ ਕੋਸ਼ਿਸ਼ਾ ਜ਼ਾਰੀ ਹਨ। ਉਨਾਂ ਕਿਹਾ ਕਿ ਪਹਿਲਾ ਪ੍ਰਾਈਵੇਟ ਏਜੰਸੀਆਂ ਪੂਰੇ ਪੈਸੇ ਲੈ ਕੇ ਕੰਮ ਨਾ ਮਾਤਰ ਕਰਦੀਆਂ ਸਨ, ਪਰ ਹੁਣ ਨਗਰ ਨਿਗਮ ਟੀਮ ਆਪ ਮੁਹਾਰੇ ਅਤੇ ਆਪਣੇ ਅਧਿਕਾਰੀਆਂ ਦੀ ਦੇਖ ਰੇਖ ਵਿੱਚ ਪਟਿਆਲਾ ਨੂੰ ਕੂੜਾ ਮੁਕਤ ਕਰਨ ਲਈ ਨਵੀ ਤਜਵੀਜ਼ ਨਾਲ ਕੰਮ ਕਰ ਰਹੀ ਹੈ। ਸਾਡੀਆਂ ਨਵੇਕਲੀਆਂ ਕੋਸ਼ਿਸ਼ਾ ਰਾਹੀ ਕੂੜਾ ਚੁੱਕਣ ਵਾਲੇ ਵਰਕਰਾਂ ਨੰੰੂ ਵੀ ਵੱਡਾ ਫਾਇਦਾ ਹੋਏਗਾ।
ਇਸ ਮੌਕੇ ਨਿਗਮ ਦੇ ਅਧਿਕਾਰੀਆਂ ਤੋਂ ਇਲਾਵਾ ਲਾਲ ਸਿੰਘ ਬਲਾਕ ਪ੍ਰਧਾਨ, ਰਵਿੰਦਰਪਾਲ ਸਿੰਘ ਜ਼ੋਨੀ ਕੋਹਲੀ, ਬਲਵਿੰਦਰ ਸੈਣੀ, ਪ੍ਰਿੰਸੀਪਲ ਡਾ ਨੀਰਜ ਗੋਇਲ, ਹਰਮੀਤ ਸਿੰਘ, ਹਰਜੋਤ ਸਿੰੰਘ, ਰਮਨ ਕੋਹਲੀ, ਭਵਖੰਡਨ ਸਿੰਘ, ਸੁੱਖਜੋਤ ਸਿੰਘ, ਅਮਰਿੰਦਰ ਸਿੰਘ, ਸਿਮਰ ਸਰਨਾਂ, ਗੋਰਵ ਕਥੂਰੀਆਂ, ਇੰਦਰਪਾਲ ਕੋਹਲੀ, ਮਲਕੀਤ ਖੱਟੜਾ, ਅਮਰਜੀਤ ਸਿੰਘ ਲੰਬੜਦਾਰ, ਸੁਰਜੀਤ ਸਿੰਘ, ਹਰੀਸ਼ ਕੁਮਾਰ ਅਤੇ ਹੋਰ ਇਲਾਕਾ ਨਿਵਾਸੀ ਵੀ ਮੌਜੂਦ ਸਨ।
ਫੋਟੋ – ਆਨੰਦ ਨਗਰ ਐਕਸਟੈਂਸ਼ਨ ਅਤੇ ਮੋਦੀ ਕਾਲਜ ਵਿੱਖੇ ਸੜਕਾਂ ਦਾ ਕੰਮ ਸ਼ੁਰੂ ਕਰਵਾਉਣ ਮੌਕੇ ਕੈਬਿਨਟ ਸਿਹਤ ਮੰਤਰੀ ਡਾ ਬਲਬੀਰ ਸਿੰਘ, ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਮੇਅਰ ਕੁੰਦਨ ਗੋਗੀਆ, ਕਮਿਸ਼ਨਰ ਪਰਮਵੀਰ ਸਿੰਘ ਅਤੇ ਹੋਰ