Homeਪੰਜਾਬਨਗਰ ਨਿਗਮ ਤੇ ਕਾਰ ਵਪਾਰੀਆਂ ਵਿੱਚ ਬਣੀ ਸਹਿਮਤੀ, ਨਹੀ ਕੀਤਾ ਜਾਵੇਗਾ ਕਾਰ...

ਨਗਰ ਨਿਗਮ ਤੇ ਕਾਰ ਵਪਾਰੀਆਂ ਵਿੱਚ ਬਣੀ ਸਹਿਮਤੀ, ਨਹੀ ਕੀਤਾ ਜਾਵੇਗਾ ਕਾਰ ਬਜ਼ਾਰ ਸ਼ਿਫਟ

ਪਟਿਆਲਾ 16 ਜੂਨ (  ) ਕੁਝ ਦਿਨ ਪਹਿਲਾਂ ਨਗਰ ਨਿਗਮ ਕੋਲ ਪੁੱਜੀਆਂ ਸ਼ਿਕਾਇਤਾਂ ਸੁਨਣ ਮਗਰੋਂ ਮੇਅਰ ਕੁੰਦਨ ਗੋਗੀਆ ਅਤੇ ਨਿਗਮ ਕਮਿਸ਼ਨਰ ਪਰਮਵੀਰ ਸਿੰਘ ਵੱਲੋਂ ਲੋਕਾਂ ਨੂੰ ਆਉਣ ਵਾਲੀਆਂ ਦਿੱਕਤਾ ਦੇ ਮੱਦਦੇਨਜਰ ਕਾਰ ਬਜ਼ਾਰ ਦੇ ਵਪਾਰੀਆਂ ਨੂੰ ਜਗ੍ਹਾਂ ਬਦਲਣ ਲਈ ਕਹਿ ਦਿੱਤਾ ਗਿਆ ਸੀ। ਪਰ ਬੀਤੇ ਦਿਨੀ ਕਾਰ ਬਜ਼ਾਰ ਦੇ ਵਪਾਰੀਆਂ ਵੱਲੋਂ ਬੜੇ ਸੁਖਾਲੇ ਮਾਹੋਲ ਵਿੱਚ ਮੇਅਰ ਕੁੰਦਨ ਗੋਗੀਆ ਅਤੇ ਨਿਗਮ ਕਮਿਸ਼ਨਰ ਪਰਮਵੀਰ ਸਿੰਘ ਨਾਲ ਮੀਟਿੰਗ ਕਰਕੇ ਮਸਲੇ ਨੂੰ ਸੁਲਝਾ ਲਿਆ ਗਿਆ ਹੈ। ਦੱਸਣਯੋਗ ਹੈ ਕਿ ਬਾਰਾਦਰੀ ਵਿਖੇ ਵੱਡੀ ਤਦਾਦ ਵਿੱਚ ਖੁੱਲੇ ਬੈਂਕ, ਇੰਸਚੀਟਿਊਟ, ਪ੍ਰਾਈਵੇਟ ਦਫਤਰ ਆਦਿ ਨੂੰ ਕਾਰ ਬਜ਼ਾਰ ਦੇ ਵਪਾਰੀਆਂ ਵੱਲੋਂ ਜਿਆਦਾ ਮਾਤਰਾ ਵਿੱਚ ਗੱਡੀਆਂ ਖੜੇ ਰੱਖਣ ਕਾਰਨ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਪਰ ਦੂਜੇ ਪਾਸੇ 40 ਸਾਲ ਤੋਂ ਵੀ ਵੱਧ ਸਮਾਂ ਗੁਜ਼ਾਰ ਚੁੱਕੇ ਵਪਾਰੀਆਂ ਦੀ ਮੰਨੀਏ ਤਾਂ ਉਨਾਂ ਨੂੰ ਇੱਥੋ ਸ਼ਿਫਟ ਹੋਣ ਨਾਲ ਵੱਡਾ ਨੁਕਸਾਨ ਝੱਲਣਾ ਪੈ ਸਕਦਾ ਸੀ। ਪਰ ਹੁਣ ਇਸ ਸਾਰੇ ਮਸਲੇ ਸੰਬੰਧੀ ਉਨਾਂ ਮੇਅਰ ਕੁੰਦਨ ਗੋਗੀਆਂ ਵੱਲੋਂ ਸੁਲਝੇ ਹੋਏ ਢੰਗ ਨਾਲ ਲਏ ਗਏ ਫੈਸਲੇਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।

ਮੀਟਿੰਗ ਉਪਰੰਤ ਮੇਅਰ ਕੁੰਦਨ ਗੋਗੀਆ ਨੇ ਦੱਸਿਆ ਕਿ ਕਾਰ ਵਪਾਰੀਆਂ ਨਾਲ ਹੋਈ ਮੀਟਿੰਗ ਮਗਰੋਂ ਲਏ ਗਏ ਫੈਸਲੇਂ ਅਨੁਸਾਰ ਕਾਰ ਵਪਾਰੀਆਂ ਵੱਲੋਂ ਕਾਰਾਂ ਨੂੰ ਸੀਮਿਤ ਜਗ੍ਹਾਂ ਵਿੱਚ ਖੜਾਇਆ ਜਾਵੇਗਾ ਅਤੇ ਇਸ ਦੇ ਨਾਲ ਹੀ ਕਾਰ ਵਪਾਰੀਆਂ ਵੱਲੋਂ ਕੁਝ ਹੀ ਕਾਰਾਂ ਨੂੰ ਆਪਣੀ ਦੁਕਾਨ ਅੱਗੇ ਖੜਾ ਕੀਤਾ ਜਾਵੇਗ ਅਤੇ ਬਾਕੀ ਕਾਰਾਂ ਨੂੰ ਗਡਾਉਣ ਵਿੱਚ ਲਗਾਉਣਾ ਲਾਜ਼ਮੀ ਕੀਤਾ ਜਾਵੇਗਾ। ਉਨਾਂ ਕਿਹਾ ਕਿ ਉਨਾਂ ਪ੍ਰਾਈਵੇਟ ਸੈਕਟਰ ਨੂੰ ਆਉਣ ਵਾਲੀਆਂ ਦਿੱਕਤਾ ਦੇ ਮੱਦਦੇਨਜਰ ਫੈਸਲਾਂ ਲੈਦਿਆਂ ਕਿਹਾ ਕਾਰ ਬਜ਼ਾਰ ਵਿੱਚ ਬਨਣ ਜਾ ਰਹੀ ਚਿੱਟੀ ਪੱਟੀ ਦੇ ਨਿਸ਼ਾਨ ਅੰਦਰ ਹੀ ਹਰ ਵਿਅਕਤੀ ਨੂੰ ਕਾਰ ਖੜੀ ਕਰਨ ਦੀ ਅਪੀਲ ਕੀਤੀ ਹੈ। ਅਜਿਹਾ ਨਾ ਹੋਣ ਦੀ ਸੂਰਤ ਵਿੱਚ ਭਾਰੀ ਜੁਰਮਾਨਾਂ ਜਾਂ ਸਥਾਨਕ ਪੁਲਿਸ ਨਾਲ ਮਿਲ ਕੇ ਕਾਰ ਨੂੰ ਟੋਅ ਕਰ ਕੇ ਨੇੜਲੇ ਥਾਣੇ ਭੇਜ਼ ਦਿੱਤਾ ਜਾਵੇਗਾ।

ਮੇਅਰ ਕੁੰਦਨ ਗੋਗੀਆ ਨੇ ਵਿਸ਼ੇਸ਼ ਤੌਰ ਤੇ ਕਿਹਾ ਕਿ ਕਾਰ ਵਪਾਰੀਆਂ ਨੂੰ ਇੱਕ ਸਟੀਕਰ ਵੀ ਜਾਰੀ ਕੀਤਾ ਜਾਵੇਗਾ, ਜਿਸ ਤਹਿਤ ਕਾਰ ਵਪਾਰੀ ਦੀ ਅਲੱਗ ਤੌਰ ਤੇ ਪਹਿਚਾਣ ਹੋਵੇਗੀ। ਕਿਉਂਕਿ ਕਾਰ ਵਪਾਰੀਆਂ ਦਾ ਵੀ ਕਹਿਣਾ ਸੀ ਕਿ ਕਈ ਲੋਕ ਆਪਣੀ ਕਾਰ ਨੂੰ ਲੰਮੇ ਸਮੇਂ ਲਈ ਕਾਰ ਬਜ਼ਾਰ ਅੰਦਰ ਖੜਾ ਕਰ ਦਿੰਦੇ ਸਨ, ਜਿਸ ਨਾਲ ਆਉਣ ਵਾਲੀ ਦਿੱਕਤ ਦਾ ਇਸ਼ਾਰਾ ਵੀ ਕਾਰ ਵਪਾਰੀਆਂ ਵੱਲ ਹੁੰਦਾ ਸੀ। ਇਸ ਦੇ ਨਾਲ ਹੀ ਮੇਅਰ ਕੁੰਦਨ ਗੋਗੀਆ ਨੇ ਕਾਰ ਵਪਾਰੀਆਂ ਨੂੰ ਵਾਤਾਵਰਨ ਲਈ ਆਪ ਮੁਹਾਰੇ ਹੋ ਕੇ ਬਾਰਾਦਰੀ ਵਿਖੇ ਰੁੱਖ ਲਗਾਉਣ ਲਈ ਅਪੀਲ ਕੀਤੀ। ਇਸ ਮੌਕੇ ਕਾਰ ਵਪਾਰੀ ਵਿਪਨ ਕੁਮਾਰ ਸ਼ਰਮਾ ਪ੍ਰਧਾਨ, ਬਲਵੀਰ ਸਿੰਘ, ਚਰਨਜੀਤ ਸਿੰਘ, ਪਵਿੱਤਰ ਸਿੰਘ, ਸੰਜੇ ਗੋਇਲ, ਰਵਿੰਦਰ ਸ਼ਰਮਾ ਸੋਨੂ ਅਤੇ ਕਈ ਵਪਾਰੀ ਐਸੋਸੀਏਸ਼ਨ ਦੇ ਨੁਮਾਇੰਦੇ ਮੌਜੂਦ ਰਹੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments