Homeਦੇਸ਼ਦੇਹਰਾਦੂਨ ‘ਚ ਭਾਰੀ ਮੀਂਹ ਪੈਣ ਕਾਰਨ ਕੇਦਾਰਨਾਥ ਧਾਮ ਤੱਕ ਦਾ ਪੈਦਲ ਰਸਤਾ...

ਦੇਹਰਾਦੂਨ ‘ਚ ਭਾਰੀ ਮੀਂਹ ਪੈਣ ਕਾਰਨ ਕੇਦਾਰਨਾਥ ਧਾਮ ਤੱਕ ਦਾ ਪੈਦਲ ਰਸਤਾ ਕੀਤਾ ਬੰਦ

ਦੇਹਰਾਦੂਨ : ਦੇਹਰਾਦੂਨ ਵਿੱਚ ਭਾਰੀ ਮੀਂਹ ਪੈਣ ਕਰਕੇ ਸੋਨਪ੍ਰਯਾਗ ਤੋਂ ਕੇਦਾਰਨਾਥ ਧਾਮ ਤੱਕ ਦਾ ਪੈਦਲ ਰਸਤਾ ਜੰਗਲ ਚੱਟੀ ਦੇ ਨੇੜੇ ਬੰਦ ਹੋ ਗਿਆ, ਜਿਸ ਤੋਂ ਬਾਅਦ ਯਾਤਰਾ ਰੋਕ ਦਿੱਤੀ ਗਈ ਹੈ। ਮੌਸਮ ਵਿਭਾਗ ਨੇ ਇੱਕ ਵਾਰ ਫਿਰ ਰੁਦਰਪ੍ਰਯਾਗ ਸਮੇਤ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪੈਣ ਕਰਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

ਮੌਸਮ ਵਿਗਿਆਨ ਨਿਰਦੇਸ਼ਕ ਬਿਕਰਮ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ 16 ਅਤੇ 17 ਤਰੀਕ ਨੂੰ ਉੱਤਰਾਖੰਡ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਪਰ ਖਾਸ ਕਰਕੇ ਰੁਦਰਪ੍ਰਯਾਗ, ਬਾਗੇਸ਼ਵਰ, ਉੱਤਰਕਾਸ਼ੀ ਅਤੇ ਨੈਨੀਤਾਲ ਵਿੱਚ ਭਾਰੀ ਮੀਂਹ ਪਵੇਗਾ।

ਮੌਸਮ ਨਿਰਦੇਸ਼ਕ ਨੇ ਕਿਹਾ ਕਿ ਉੱਤਰਾਖੰਡ ਵਿੱਚ ਭਾਰੀ ਮੀਂਹ ਲਈ ਯੈਲੋ ਅਲਰਟ ਹੈ, ਜਿਸ ਕਾਰਨ ਕਈ ਥਾਵਾਂ ‘ਤੇ ਜ਼ਮੀਨ ਖਿਸਕਣ ਦੀ ਸੰਭਾਵਨਾ ਹੈ। ਮੌਸਮ ਨਿਰਦੇਸ਼ਕ ਨੇ ਲੋਕਾਂ ਨੂੰ ਗੱਡੇ ਤੋਂ ਦੂਰ ਰਹਿਣ ਅਤੇ ਸਬਰ ਬਣਾਈ ਰੱਖਣ ਦੀ ਅਪੀਲ ਕੀਤੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments