ਘਰ ਦੇਪੰਜਾਬਸਮਾਣਾ ਦੇ ਵਿਧਾਇਕ ਅਤੇ ਸਾਬਕਾ ਮੰਤਰੀ ਸ਼੍ਰੀ ਚੇਤਨ ਸਿੰਘ ਜੋੜੇਮਾਜਰਾ, ਪਟਿਆਲਾ ਦੇ...

ਸਮਾਣਾ ਦੇ ਵਿਧਾਇਕ ਅਤੇ ਸਾਬਕਾ ਮੰਤਰੀ ਸ਼੍ਰੀ ਚੇਤਨ ਸਿੰਘ ਜੋੜੇਮਾਜਰਾ, ਪਟਿਆਲਾ ਦੇ ਵਿਧਾਇਕ ਸ਼੍ਰੀ ਅਜੀਤਪਾਲ ਸਿੰਘ ਕੋਹਲੀ ਅਤੇ ਡਿਪਟੀ ਕਮਿਸ਼ਨਰ ਡਾ: ਪ੍ਰੀਤੀ ਯਾਦਵ ਨੇ ਵਿਚਾਰ ਰੱਖੇ

ਪਟਿਆਲ਼ਾ 22 ਮਈ :

ਪਟਿਆਲਾ ਜ਼ਿਲ੍ਹੇ ‘ਚ ਚੱਲ ਰਹੀਆਂ ਕੇਂਦਰੀ ਸਕੀਮਾਂ ਦਾ ਜਾਇਜ਼ਾ ਲੈਣ ਲਈ ਜ਼ਿਲ੍ਹਾ ਵਿਕਾਸ ਤਾਲਮੇਲ ਤੇ ਮੋਨੀਟਰਿੰਗ (ਦਿਸ਼ਾ) ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਅੱਜ ਮਿੰਨੀ ਸਕੱਤਰੇਤ ਵਿਖੇ ਐਮਪੀ ਡਾ: ਧਰਮਵੀਰ ਗਾਂਧੀ ਨੇ ਸਮਾਣਾ ਦੇ ਵਿਧਾਇਕ ਅਤੇ ਸਾਬਕਾ ਮੰਤਰੀ ਸ਼੍ਰੀ ਚੇਤਨ ਸਿੰਘ ਜੋੜੇਮਾਜਰਾ, ਪਟਿਆਲਾ ਦੇ ਵਿਧਾਇਕ ਸ਼੍ਰੀ ਅਜੀਤਪਾਲ ਸਿੰਘ ਕੋਹਲੀ ਅਤੇ ਡਿਪਟੀ ਕਮਿਸ਼ਨਰ ਪ੍ਰੀਤੀ ਯਾਦਵ ਦੇ ਨਾਲ ਕਰਦਿਆਂ ਜਿਲ੍ਹੇ ਵਿੱਚ ਚਲ ਰਹੇ ਵਿਕਾਸ ਕਾਰਜਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ।

ਮੀਟਿੰਗ ਵਿੱਚ ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਚਲਾਏ ਜਾ ਰਹੇ ਸਾਰੇ ਪ੍ਰੋਜੈਕਟਾਂ ਤੇ ਚਰਚਾ ਕਰਕੇ ਹਰ ਤਰਾਂ ਦੀਆਂ ਦਿੱਕਤਾਂ ਦੁਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨਿਕ ਮੁਸ਼ਕਲਾਂ ਡਿਪਟੀ ਕਮਿਸ਼ਨਰ ਡਾ ਪ੍ਰੀਤੀ ਯਾਦਵ ਵਲੋਂ ਕਾਰਵਾਈਆਂ ਜਾਣਗੀਆਂ ਜਦਕਿ ਜ਼ਿਲੇ ਦੇ ਕਿੱਸੇ ਪ੍ਰੋਜੇਕਟ ਵਿੱਚ ਕਿਸੀ ਤਰ੍ਹਾਂ ਦੀ ਫਾਇਨਾਂਸ ਦੀ ਕਮੀ ਆ ਰਹੀ ਹੈ ਤਾਂ ਰਲ ਮਿਲਕੇ ਸਰਕਾਰ ਦੇ ਪ੍ਰੋਜੈਕਟਾਂ ਨੂੰ ਨੇਪਰੇ ਚਾੜ੍ਹਿਆ ਜਾਵੇਗਾ।

ਡਾ: ਧਰਮਵੀਰ ਗਾਂਧੀ ਨੇ ਸੁਝਾਅ ਦਿੱਤਾ ਕਿ ਕੈਂਸਰ ਜਾਗਰੂਕਤਾ ਲਈ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਦੱਸਿਆ ਜਾਵੇ, ਕੈਂਸਰ ਕਮਾਂਡਮੇਂਟ ਦੇ ਬੋਰਡ ਲਗਵਾਏ ਜਾਣ। ਇਸ ਲਈ ਐਮਪੀ ਲੈਡ ਫੰਡ ਵਿਚੋਂ ਪੈਸੇ ਦਾ ਪ੍ਰਬੰਧ ਕਰਨ ਦਾ ਉਪਰਾਲਾ ਕੀਤਾ ਜਾਵੇ। ਇਸੇ ਤਰਾਂ ਬੱਚਿਆਂ ਦੀ ਪੜਾਈ ਲਈ ਜੇਕਰ ਬੱਸਾਂ ਦੀ ਲੋੜ ਹੈ ਤਾਂ ਕੁਝ ਬੱਸਾਂ ਦਾ ਪ੍ਰਬੰਧ ਐਮਪੀ ਫੰਡ ਵਿਚੋਂ ਵੀ ਕੀਤਾ ਜਾ ਸਕਦਾ ਹੈ। ਜਿਸ ਨਾਲ ਇਸ ਫੰਡ ਦਾ ਸੰਪੂਰਨ ਉਪਯੋਗ ਕੀਤਾ ਜਾ ਸਕੇ।

ਵਿਧਾਇਕ ਸ਼੍ਰੀ ਚੇਤਨ ਸਿੰਘ ਜੋੜੇਮਜਰਾ ਨੇ ਪਟਿਆਲ਼ਾ ਸਮਾਣਾ ਸੜਕ ਨੂੰ ਚਾਰ ਮਾਰਗੀ ਸੜਕ ਬਨਾਉਣ ਅਤੇ ਕੇਂਦਰ ਸਰਕਾਰ ਵਲੋਂ ਪਾਣੀ ਦੀ ਪਾਈਪ ਲਾਈਨਾਂ ਲਈ ਆਣ ਵਾਲ਼ਾ ਫੰਡ ਕਾਫੀ ਸਮਯ ਤੋਂ ਨਹੀਂ ਆ ਰਿਹਾ, ਇਸਦਾ ਮੁੱਦਾ ਕੇਂਦਰ ਸਰਕਾਰ ਕੋਲ਼ ਚੁੱਕਿਆ ਜਾਵੇ ।

ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਪ੍ਰੀਤਿ ਯਾਦਵ ਨੇ ਦੱਸਿਆ ਕਿ ਮਨਰੇਗਾ ਦੇ ਤਹਿਤ ਕਰਵਾਏ ਜਾਣ ਵਾਲੇ ਕੰਮ ਪੰਜਾਬ ਦੀ ਜਰੂਰਤਾਂ ਅਨੁਸਾਰ ਘਟ ਹਨ ਜਦਕਿ ਸਮੁੰਦਰ ਦੇ ਨੇੜੇ ਅਤੇ ਆਦਿਵਾਸੀ ਇਲਾਕਿਆਂ ਵਾਲੀ ਸਟੇਟਾਂ ਵਿੱਚ ਇਹ ਕੰਮ ਵੱਧ ਕੀਤੇ ਜਾ ਸਕਦੇ ਹਨ।

ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ ਸ਼੍ਰੀ ਅਮਰਿੰਦਰ ਸਿੰਘ ਟਿਵਾਣਾ, ਐਸਡੀਐਮ ਪਾਤੜਾਂ ਸ਼੍ਰੀ ਅਸ਼ੋਕ ਕੁਮਾਰ, ਐਸ.ਡੀ.ਐਮ ਦੂਧਨਸਾਧਾਂ ਕਿਰਪਾਲ ਵੀਰ ਸਿੰਘ, ਐਸ.ਡੀ.ਐਮ ਰਾਜਪੁਰਾ ਅਵਿਕੇਸ਼ ਗੁਪਤਾ, ਸਹਾਇਕ ਕਮਿਸ਼ਨਰ ਰਿਚਾ ਗੋਇਲ , ਸੀ.ਡੀ.ਪੀ.ਓਜ਼, ਡੀ.ਓਜ਼ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ ।

RELATED ARTICLES

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ

- Advertisment -
Google search engine

Most Popular

Recent Comments