ਘਰ ਦੇਪਟਿਆਲਾ ਅਪਡੇਟਪਟਿਆਲਾ ਜ਼ਿਲ੍ਹੇ ਦੇ ਹਰ ਘਰ ਤੱਕ ਦਸਤਕ ਦੇਵੇਗੀ ਨਸ਼ਿਆਂ ਵਿਰੁੱਧ ਯਾਤਰਾ :...

ਪਟਿਆਲਾ ਜ਼ਿਲ੍ਹੇ ਦੇ ਹਰ ਘਰ ਤੱਕ ਦਸਤਕ ਦੇਵੇਗੀ ਨਸ਼ਿਆਂ ਵਿਰੁੱਧ ਯਾਤਰਾ : ਜਗਦੀਪ ਸਿੰਘ ਜੱਗਾ

ਪਟਿਆਲਾ, 12 ਮਈ:

ਪਟਿਆਲਾ ਦੇ ਡਿਪਟੀ ਮੇਅਰ ਤੇ ਯੁੱਧ ਨਸ਼ੇ ਵਿਰੁੱਧ ਮੋਰਚੇ ਦੇ ਮਾਲਵਾ ਪੂਰਬੀ ਜ਼ੋਨ ਦੇ ਕੋਆਰਡੀਨੇਟਰ ਜਗਦੀਪ ਸਿੰਘ ਜੱਗਾ ਨੇ ਅੱਜ ਪਟਿਆਲਾ ਜ਼ਿਲ੍ਹੇ ਦੇ ਹਲਕਾ ਇੰਚਾਰਜਾਂ ਤੇ ਕੁਆਰਡੀਨੇਟਰ ਨਾਲ ਅੱਜ ਇਥੇ ਇਕ ਅਹਿਮ ਬੈਠਕ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਨੂੰ ਹਰ ਘਰ ਤੱਕ ਪਹੁੰਚਾਇਆ ਜਾਵੇਗਾ ਤਾਂ ਜੋ ਨਸ਼ਿਆਂ ਦਾ ਸੂਬੇ ‘ਚੋਂ ਮੁਕੰਮਲ ਖ਼ਾਤਮਾ ਕੀਤਾ ਜਾ ਸਕੇ। ਇਸ ਮੌਕੇ ਹਲਕਾ ਸ਼ਹਿਰੀ ਦੇ ਇੰਚਾਰਜ ਗੁਰਵਿੰਦਰ ਹੈਪੀ ਤੇ ਹਲਕਾ ਦਿਹਾਤੀ ਦੇ ਇੰਚਾਰਜ ਯਾਦਵਿੰਦਰ ਗੋਲਡੀ ਵੀ ਮੌਜੂਦ ਸਨ।
ਇਸ ਮੌਕੇ ਜਗਦੀਪ ਸਿੰਘ ਜੱਗਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਇਸ ਮੁਹਿੰਮ ਨੂੰ ਸ਼ੁਰੂ ਕਰਨ ਦਾ  ਮੁੱਖ ਮਕਸਦ ਸੂਬੇ ‘ਚ ਨਸ਼ਿਆਂ ਖ਼ਿਲਾਫ਼ ਲੋਕ ਲਹਿਰ ਪੈਦਾ ਕਰਨਾ ਹੈ, ਜਿਸ ਨੂੰ ਵੱਡੀ ਸਫਲਤਾ ਮਿਲ ਰਹੀ ਹੈ। ਉਨ੍ਹਾਂ ਹਲਕਾ ਇੰਚਾਰਜਾਂ ਗੁਰਵਿੰਦਰ ਹੈਪੀ ਤੇ ਯਾਦਵਿੰਦਰ ਗੋਲਡੀ ਸਮੇਤ ਹਲਕਾ ਕੁਆਰਡੀਨੇਟਰਾਂ ਨੂੰ ਨਸ਼ਾ ਕਰਨ ਵਾਲਿਆਂ ਨੂੰ ਜਾਗਰੂਕ ਕਰਕੇ ਇਲਾਜ ਲਈ ਪ੍ਰੇਰਿਤ ਕਰਨ ਤੇ ਨਸ਼ਾ ਵੇਚਣ ਵਾਲਿਆਂ ਦੀ ਸੂਚਨਾ ਪੁਲਿਸ ਨੂੰ ਦੇਣ ਸਬੰਧੀ ਇਕ ਵਿਆਪਕ ਰਣਨੀਤੀ ਤਿਆਰ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਾ ਛੱਡਣ ਵਾਲੇ ਵਿਅਕਤੀਆਂ ਦੇ ਇਲਾਜ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ, ਲੋੜ ਹੈ ਇਨ੍ਹਾਂ ਵਿਅਕਤੀਆਂ ਨੂੰ ਇਲਾਜ ਲਈ ਪ੍ਰੇਰਿਤ ਕਰਨ ਦੀ ਜੋ ਹਲਕਾ ਕੁਆਰਡੀਨੇਟਰ ਆਪਣੀ ਟੀਮ ਨਾਲ ਘਰ ਘਰ ਜਾ ਕੇ ਕਰਨਗੇ।
ਉਨ੍ਹਾਂ ਕਿਹਾ ਕਿ ਨਸ਼ੇ ਦੇ ਖ਼ਾਤਮੇ ਲਈ ਜ਼ਰੂਰੀ ਹੈ ਕਿ ਇਸ ਦੀ ਸਪਲਾਈ ਲਾਈਨ ਨੂੰ ਤੋੜਿਆਂ ਜਾਵੇ ਇਸ ਲਈ ਪਿੰਡ ਜਾ ਮੁਹੱਲੇ ਵਿੱਚ ਜੇਕਰ ਕੋਈ ਨਸ਼ਾ ਵੇਚਦਾ ਹੈ ਤਾਂ ਇਸ ਦੀ ਸੂਚਨਾ ਪੁਲਿਸ ਨੂੰ ਦੇਣ ਲਈ ਹਲਕਾ ਇੰਚਾਰਜ ਤੇ ਕੁਆਰਡੀਨੇਟਰ ਆਪਣੀ ਪੂਰੀ ਟੀਮ ਨਾਲ ਜ਼ਮੀਨੀ ਪੱਧਰ ‘ਤੇ ਕੰਮ ਕਰਨਗੇ। ਉਨ੍ਹਾਂ ਹਾਜ਼ਰੀਨ ਨੂੰ ਆਪਣੇ ਹਲਕਾ ਵਿਧਾਇਕ ਸਾਹਿਬਾਨ ਦੇ ਸਹਿਯੋਗ ਨਾਲ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਆਮ ਲੋਕਾਂ ਦੀ ਸ਼ਮੂਲੀਅਤ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਨਸ਼ਿਆਂ ਦੀ ਇਸ ਬੁਰਾਈ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਹਰੇਕ ਪੰਜਾਬੀ ਤਿਆਰ ਹੈ, ਬਸ ਲੋੜ ਹੈ ਉਨ੍ਹਾਂ ਨੂੰ ਲਾਮਬੰਦ ਕਰਕੇ ਇਸ ਮੁਹਿੰਮ ਦਾ ਹਿੱਸਾ ਬਣਾਉਣ ਦੀ ਤਾਂ ਜੋ ਅਸੀਂ ਨਸ਼ਿਆਂ ਦੀ ਇਸ ਅਲਾਮਤ ਨੂੰ ਜੜ੍ਹ ਤੋਂ ਖ਼ਤਮ ਕਰ ਸਕੀਏ।
ਸਵੇਰ ਸਮੇਂ ਹੋਈ ਮੀਟਿੰਗ ਦੌਰਾਨ ਪਟਿਆਲਾ ਸ਼ਹਿਰੀ ਦੇ ਹਲਕਾ ਇੰਚਾਰਜ ਗੁਰਵਿੰਦਰ ਹੈਪੀ ਸਮੇਤ ਪਟਿਆਲਾ ਸ਼ਹਿਰੀ, ਸਨੌਰ, ਸਮਾਣਾ ਤੇ ਸ਼ੁਤਰਾਣਾ ਦੇ ਹਲਕਾ ਕੁਆਰਡੀਨੇਟਰਾਂ ਨੇ ਆਪਣੇ ਹਲਕਿਆਂ ‘ਚੋਂ ਨਸ਼ਿਆਂ ਦੇ ਪੂਰਨ ਖ਼ਾਤਮੇ ਦਾ ਅਹਿਦ ਲੈਦਿਆਂ ਕਿਹਾ ਕਿ ਇਸ ਮੁਹਿੰਮ ਤਹਿਤ ਹਰੇਕ ਘਰ ਤੱਕ ਪਹੁੰਚ ਬਣਾਈ ਜਾਵੇਗੀ। ਸ਼ਾਮ ਸਮੇਂ ਹੋਈ ਬੈਠਕ ਦੌਰਾਨ ਪਟਿਆਲਾ ਦਿਹਾਤੀ ਦੇ ਹਲਕਾ ਇੰਚਾਰਜ ਯਾਦਵਿੰਦਰ ਗੋਲੀ ਸਮੇਤ ਹਲਕਾ ਪਟਿਆਲਾ ਦਿਹਾਤੀ, ਰਾਜਪੁਰਾ, ਘਨੌਰ ਤੇ ਨਾਭਾ ਨੇ ਆਪਣੇ ਹਲਕਿਆਂ ‘ਚੋਂ ਨਸ਼ੇ ਨੂੰ ਖਤਮ ਕਰਨ ਦਾ ਹਲਫ ਲਿਆ।
ਇਸ ਮੌਕੇ ਯੁੱਧ ਨਸ਼ੇ ਵਿਰੁੱਧ ਮੋਰਚੇ ਦੇ ਮਾਲਵਾ ਪੂਰਬੀ ਜ਼ੋਨ ਦਾ ਕੋਆਰਡੀਨੇਟਰ ਜਗਦੀਪ ਸਿੰਘ ਜੱਗਾ ਨੇ ਕਿਹਾ ਕਿ ਜਿਨ੍ਹਾਂ ਪੰਜ ਜ਼ਿਲ੍ਹਿਆਂ ਪਟਿਆਲਾ ਸਮੇਤ ਅਨੰਦਪੁਰ ਸਾਹਿਬ, ਮੋਹਾਲੀ, ਸੰਗਰੂਰ ਤੇ ਮਲੇਰਕੋਟਲਾ ‘ਚ ਉਨ੍ਹਾਂ ਦੀ ਜ਼ਿੰਮੇਵਾਰੀ ਲਗਾਈ ਗਈ ਹੈ, ਉਹ ਉੱਥੇ ਦੇ ਹਲਕਾ ਕੁਆਰਡੀਨੇਟਰਾਂ ਨਾਲ ਮੀਟਿੰਗਾਂ ਕਰਕੇ ਇਸ ਮੁਹਿੰਮ ਨੂੰ ਜ਼ਮੀਨੀ ਪੱਧਰ ‘ਤੇ ਸਫਲ ਬਣਾਉਣਗੇ।  
ਇਸ ਮੌਕੇ ਨਾਭਾ ਦੇ ਕੁਆਰਡੀਨੇਟਰ ਭੁਪਿੰਦਰ ਸਿੰਘ ਕਲਰਮਾਜਰੀ, ਪਟਿਆਲਾ ਦਿਹਾਤੀ ਦੇ ਹਰਪਾਲ ਸਿੰਘ, ਰਾਜਪੁਰਾ ਦੇ ਰਾਜੇਸ਼, ਘਨੌਰ ਤੇ ਸਵਿੰਦਰ ਸਿੰਘ, ਸਨੌਰ ਦੇ ਗੁਰਵਿੰਦਰ ਸਿੰਘ ਮਿਹੋਣ, ਪਟਿਆਲਾ ਦੇ ਦਵਿੰਦਰਪਾਲ ਸਿੰਘ ਮਿੱਕੀ, ਸਮਾਣਾ ਦੇ ਕੁਲਦੀਪ ਸਿੰਘ ਵਿਰਕ ਤੇ ਸ਼ੁਤਰਾਣਾ ਦੇ ਕੁਆਰਡੀਨੇਟਰ ਰਣਜੀਤ ਸਿੰਘ ਵਿਰਕ ਵੀ ਮੌਜੂਦ ਸਨ।

RELATED ARTICLES

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ

- Advertisment -
Google search engine

Most Popular

Recent Comments