ਘਰ ਦੇਪੰਜਾਬਡੇਅਰੀਆਂ ਸ਼ਹਿਰ 'ਚੋਂ ਹਰ ਹਾਲ ਹੋਣਗੀਆਂ ਤਬਦੀਲ, ਲੋਕਾਂ ਨੂੰ ਸੀਵਰੇਜ ਜਾਮ ਤੋਂ...

ਡੇਅਰੀਆਂ ਸ਼ਹਿਰ ‘ਚੋਂ ਹਰ ਹਾਲ ਹੋਣਗੀਆਂ ਤਬਦੀਲ, ਲੋਕਾਂ ਨੂੰ ਸੀਵਰੇਜ ਜਾਮ ਤੋਂ ਮਿਲੇਗੀ ਰਾਹਤ-ਅਜੀਤਪਾਲ ਸਿੰਘ ਕੋਹਲੀ

ਪਟਿਆਲਾ ਦੇ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਨੇ ਅੱਜ ਇੱਥੇ ਸਪੱਸ਼ਟ ਸ਼ਬਦਾਂ ਵਿੱਚ ਆਖਿਆ ਕਿ ਸ਼ਹਿਰ ਵਿੱਚੋਂ ਹਰ ਹਾਲ ਡੇਅਰੀਆਂ ਤਬਦੀਲ ਕੀਤੀਆਂ ਜਾਣਗੀਆਂ ਅਤੇ ਸ਼ਹਿਰ ਵਾਸੀਆਂ ਨੂੰ ਸੀਵਰੇਜ ਜਾਮ ਤੋਂ ਰਾਹਤ ਦਿਵਾਈ ਜਾਵੇਗੀ। ਵਿਧਾਇਕ ਕੋਹਲੀ ਨੇ ਅੱਜ ਇੱਥੇ ਸ੍ਰੀ ਗੁਰੂ ਨਾਨਕ ਡੇਅਰੀ ਪ੍ਰਾਜੈਕਟ ਅਬਲੋਵਾਲ ਬਾਰੇ ਮੇਅਰ ਕੁੰਦਨ ਗੋਗੀਆ, ਨਗਰ ਨਿਗਮ ਦੇ ਕਮਿਸ਼ਨਰ ਪਰਮਵੀਰ ਸਿੰਘ, ਸੰਯੁਕਤ ਕਮਿਸ਼ਨਰ ਬਬਨਦੀਪ ਸਿੰਘ ਵਾਲੀਆ ਨੂੰ ਨਾਲ ਲੈਕੇ ਡੇਅਰੀ ਯੂਨੀਅਨ ਦੇ ਨੁਮਾਇੰਦਿਆਂ ਨਾਲ ਇੱਕ ਫ਼ੈਸਲਾਕੁੰਨ ਬੈਠਕ ਕੀਤੀ।
ਡੇਅਰੀ ਮਾਲਕਾਂ ਨੂੰ ਸ਼ਹਿਰ ਵਿੱਚੋਂ ਡੇਅਰੀਆਂ ਇਸ ਪ੍ਰਾਜੈਕਟ ਵਿੱਚ ਤਬਦੀਲ ਕਰਨ ਲਈ ਜ਼ੋਰ ਦਿੰਦਿਆਂ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਡੇਅਰੀ ਮਾਲਕਾਂ ਨੂੰ ਉਥੇ ਡੇਅਰੀ ਕਿੱਤੇ ਨੂੰ ਹੋਰ ਵਧਾਉਣ ਲਈ ਹਰ ਤਰ੍ਹਾਂ ਦੀ ਸਹਾਇਤਾ ਪ੍ਰਦਾਨ ਕਰਨ ਲਈ ਵਚਨਬੱਧ ਹੈ।
ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ 20 ਕਰੋੜ ਰੁਪਏ ਦੀ ਲਾਗਤ ਨਾਲ ਕਰੀਬ 21.26 ਏਕੜ ਵਿੱਚ ਬਣਾਇਆ ਗਿਆ ਇਹ ਪ੍ਰਾਜੈਕਟ ਜਿੱਥੇ ਸ਼ਹਿਰ ਦੀ ਸਾਫ਼ ਸਫਾਈ ਤੇ ਸੀਵਰੇਜ ਨੂੰ ਬੰਦ ਹੋਣ ਤੋਂ ਰੋਕਣ ‘ਚ ਸਹਾਈ ਹੋਵੇਗਾ ਉਥੇ ਹੀ ਡੇਅਰੀ ਮਾਲਕਾਂ ਦੇ ਧੰਦੇ ਨੂੰ ਹੋਰ ਵਿਕਸਤ ਹੋਣ ਵਿੱਚ ਵੀ ਸਹਾਇਤਾ ਕਰੇਗਾ। ਉਨ੍ਹਾਂ ਕਿ ਪ੍ਰਸ਼ਾਸਨ ਨੇ ਬੈਂਕਾਂ ਨਾਲ ਰਾਬਤਾ ਕਰਵਾ ਕੇ ਡੇਅਰੀ ਮਾਲਕਾਂ ਨੂੰ ਸ਼ੈਡ ਉਸਾਰੀ ਲਈ 10 ਲੱਖ ਰੁਪਏ ਤੱਕ ਦਾ ਕਰਜ਼ਾ ਬਿਨ੍ਹਾਂ ਕਿਸੇ ਬੈਂਕ ਗਾਰੰਟੀ ਦਿਵਾਉਣ ਦਾ ਵੀ ਪ੍ਰਬੰਧ ਕੀਤਾ, ਹੋਰ ਡੇਅਰੀ ਮਾਲਕ ਕੀ ਚਾਹੁੰਦੇ ਹਨ?, ਇਸ ਲਈ ਹੁਣ ਉਨ੍ਹਾਂ ਨੂੰ ਹਰ ਹਾਲ ਡੇਅਰੀਆਂ ਸ਼ਹਿਰ ਵਿੱਚੋਂ ਤਬਦੀਲ ਕਰਨੀਆਂ ਹੀ ਪੈਣਗੀਆਂ।
ਵਿਧਾਇਕ ਕੋਹਲੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਡੇਅਰੀ ਪ੍ਰਾਜੈਕਟ ਨੂੰ ਤੁਰੰਤ ਚਲਾਉਣ ਲਈ ਸਾਰੇ ਮਸਲੇ ਮਿਥੇ ਸਮੇਂ ਦੇ ਅੰਦਰ-ਅੰਦਰ ਹੱਲ ਕੀਤੇ ਜਾਣ। ਅਧਿਕਾਰੀਆਂ ਨੇ ਸ਼ਹਿਰ ਦੀਆਂ ਡੇਅਰੀਆਂ ਨੂੰ ਇਸ ਪ੍ਰਾਜੈਕਟ ‘ਚ ਤਬਦੀਲ ਕਰਕੇ ਇਸ ਨੂੰ ਕਾਮਯਾਬ ਕਰਨ ਬਾਰੇ ਦੁਧਾਰੂ ਪਸ਼ੂਆਂ ਲਈ ਬੈਂਕ ਕਰਜਿਆਂ, ਵੈਟਰਨਰੀ ਕਲੀਨਿਕ, ਚਾਰਾ, ਪਸ਼ੂ ਮੰਡੀ, ਵੇਰਕਾ ਮਿਲਕਿੰਗ ਸੈਂਟਰ, ਪਾਣੀ ਦੀ ਨਿਕਾਸੀ, ਬਿਜਲੀ ਕੁਨੈਕਸ਼ਨ ਆਦਿ ਕਈ ਮੁੱਦਿਆਂ ‘ਤੇ ਜਾਣਕਾਰੀ ਦਿੱਤੀ। ਮੀਟਿੰਗ ‘ਚ ਡੇਅਰੀ ਯੂਨੀਅਨ ਦੇ ਨੁਮਾਇੰਦਿਆਂ ਸਮੇਤ ਨਗਰ ਨਿਗਮ ਦੇ ਅਧਿਕਾਰੀ ਹਰਕਿਰਨ ਸਿੰਘ, ਗੁਰਪ੍ਰੀਤ ਵਾਲੀਆ ਸਮੇਤ ਹੋਰ ਅਧਿਕਾਰੀ ਮੌਜੂਦ ਸਨ।
************
ਫੋਟੋ ਕੈਪਸ਼ਨ- ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਸ੍ਰੀ ਗੁਰੂ ਨਾਨਕ ਡੇਅਰੀ ਪ੍ਰਾਜੈਕਟ ਅਬਲੋਵਾਲ ਦਾ ਜਾਇਜ਼ਾ ਲੈਣ ਲਈ ਅਧਿਕਾਰੀਆਂ ਤੇ ਡੇਅਰੀ ਯੂਨੀਅਨ ਦੇ ਨੁਮਾਇੰਦਿਆਂ ਨਾਲ ਬੈਠਕ ਕਰਦੇ ਹੋਏ। ਉਨ੍ਹਾਂ ਨਾਲ ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ, ਕਮਿਸ਼ਨਰ ਪਰਮਵੀਰ ਸਿੰਘ, ਸੰਯੁਕਤ ਕਮਿਸ਼ਨਰ ਬਬਨਦੀਪ ਸਿੰਘ ਵਾਲੀਆ ਤੇ ਹੋਰ ਅਧਿਕਾਰੀ ਵੀ ਨਜ਼ਰ ਆ ਰਹੇ ਹਨ।
RELATED ARTICLES

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ

- Advertisment -
Google search engine

Most Popular

Recent Comments