ਪਟਿਆਲਾ, 8 ਮਈ:
ਸਟੇਟ ਬੈਂਕ ਆਫ਼ ਇੰਡੀਆ ਦੀ ਪੇਂਡੂ ਸਵੈ ਰੁਜ਼ਗਾਰ ਸਿਖਲਾਈ ਸੰਸਥਾ (ਆਰਸੇਟੀ) ਵੱਲੋਂ ਅੱਜ ਪਿੰਡ ਜੱਸੋਵਾਲ ਵਿਖੇ ਫਾਸਟ ਫੂਡ ਸਟਾਲ ਕੋਰਸ ਸ਼ੁਰੂ ਕੀਤਾ ਗਿਆ।
ਕੋਰਸ ਦੀ ਸ਼ੁਰੂਆਤ ਮੌਕੇ ਰੋਜ਼ਗਾਰ ਵਿਭਾਗ ਪਟਿਆਲਾ ਦੇ ਸੀ.ਈ.ਓ. ਸਤਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਨੇ ਕਿਹਾ ਕਿ ਭਾਰਤੀ ਸਟੇਟ ਬੈਂਕ ਵੱਲੋਂ ਚਲਾਈ ਜਾ ਰਹੀ ਪੇਂਡੂ ਸਵੈ ਰੁਜ਼ਗਾਰ ਸਿਖਲਾਈ ਸੰਸਥਾ (ਆਰਸੇਟੀ) ਇੱਕ ਬਹੁਤ ਵਧੀਆ ਉਪਰਾਲਾ ਹੈ। ਉਹਨਾਂ ਕਿਹਾ ਕਿ ਸਵੈ ਰੋਜ਼ਗਾਰ ਨੂੰ ਵਧਾਉਣ ਵਿੱਚ ਬੈਂਕ ਵੱਲੋਂ ਚਲਾਈ ਜਾਂ ਰਹੀ ਇਸ ਸੰਸਥਾ ਦਾ ਵੱਡਾ ਯੋਗਦਾਨ ਹੈI ਉਹਨਾਂ ਸੰਸਥਾ ਵਿੱਚ ਮੌਜੂਦ ਸਹੂਲਤਾਂ ਅਤੇ ਟ੍ਰੇਨਿੰਗ ਪੱਧਰ ਦੀ ਸ਼ਲਾਘਾ ਕੀਤੀ। ਇਸ 12 ਦਿਨਾਂ ਕੋਰਸ ਵਿੱਚ ਅਲੱਗ ਅਲੱਗ ਤਰ੍ਹਾਂ ਦੀਆਂ ਖਾਣ ਵਾਲ਼ੀਆਂ ਵਸਤੂਆਂ ਦੀ ਟ੍ਰੇਨਿੰਗ ਦਿੱਤੀ ਜਾਵੇਗੀ। ਇਸ ਮੌਕੇ ਆਰਸੇਟੀ ਪਟਿਆਲਾ ਤੋਂ ਬਲਜਿੰਦਰ ਸਿੰਘ, ਹਰਦੀਪ ਸਿੰਘ ਰਾਏ, ਅਜੀਤ ਇੰਦਰ ਸਿੰਘ, ਅਰਸ਼ਦੀਪ ਕੌਰ ਤੇ ਜਸਵਿੰਦਰ ਸਿੰਘ ਸ਼ਾਮਲ ਰਹੇ।
ਐਸ.ਬੀ.ਆਈ ਆਰਸੇਟੀ ਫੈਕਲਟੀ ਨੇ ਦੱਸਿਆ ਕਿ ਬੱਕਰੀ ਪਾਲਣ, ਕੰਪਿਊਟਰ ਅਕਾਉਂਟਿੰਗ, ਜੁਟ ਦੇ ਪ੍ਰੋਡਕਟਸ, ਡੇਅਰੀ ਫਾਰਮਿੰਗ, ਟੇਲਰਿੰਗ, ਬਿਊਟੀ ਪਾਰਲਰ ਆਦਿ ਸਿਖਲਾਈ ਕੋਰਸਾਂ ਲਈ ਸਿਖਲਾਈ ਪ੍ਰਾਪਤ ਕਰਨ ਵਾਲਿਆਂ ਦਾ ਨਾਮ ਦਰਜ ਕਰਵਾਉਣਾ ਆਰਸੇਟੀ, ਪਟਿਆਲਾ ਵਿਖੇ ਸ਼ੁਰੂ ਕੀਤਾ ਗਿਆ ਹੈ। ਇਸ ਕੋਰਸ ਲਈ ਪੇਂਡੂ ਖੇਤਰ ਤੋਂ ਮਹਿਲਾ ਅਤੇ ਹੋਰ ਬੇਰੁਜ਼ਗਾਰ ਲੋੜਵੰਦਾਂ ਵੱਧ ਤੋਂ ਵੱਧ ਇਸ ਕੋਰਸ ਲਈ ਰਜਿਸਟਰ ਕੀਤਾ ਜਾ ਰਿਹਾ ਹੈ। ਇਸ ਲਈ ਉਮਰ 18 ਤੋ 45 ਵਰਗ ਦੇ ਉਮੀਦਵਾਰ ਅਪਲਾਈ ਕਰ ਸਕਦੇ ਹਨ ਤੇ ਇਹ ਸਾਰੇ ਕੋਰਸ ਮੁਫ਼ਤ ਹਨI ਉਹਨਾਂ ਨੇ ਦੱਸਿਆ ਕਿ ਪ੍ਰਭਾਵਸ਼ਾਲੀ ਰੋਜ਼ਗਾਰ ਪੈਦਾ ਕਰਨ ਲਈ ਸਿੱਖਿਅਤ ਉਮੀਦਵਾਰਾਂ ਨਾਲ ਦੋ ਸਾਲਾਂ ਤਕ ਫਾਲੋ ਅਪ ਵੀ ਕੀਤਾ ਜਾਂਦਾ ਹੈ ਅਤੇ ਨਵੀਂਆਂ ਰਜਿਸ਼ਟ੍ਰੇਸ਼ਨਾਂ ਲਈ ਗੂਗਲ ਫਾਰਮ ਤੇ ਕਿਊ ਆਰ ਕੋਡ ਆਨਲਾਈਨ ਜਾਰੀ ਕੀਤਾ ਗਿਆ ਹੈ। ਇਸ ਸਬੰਧੀ ਮੋਬਾਈਲ ਨੰਬਰ 9217887116, 884708038, 9779591352, 0175-2970369 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਆਰਸੇਟੀ ਵੱਲੋਂ ਫਾਸਟ ਫੂਡ ਸਟਾਲ ਕੋਰਸ ਦੀ ਸ਼ੁਰੂਆਤ
RELATED ARTICLES