ਪਟਿਆਲਾ 26 ਅਪ੍ਰੈਲ : ਕਰੱਪਸ਼ਨ ਨੂੰ ਠੱਲ ਪਾਉਣ ਅਤੇ ਨਗਰ ਨਿਗਮ ਦਾ ਮਾਲੀਆ ਵਧਾਉਣ ਲਈ ਮੇਅਰ ਕੁੰਦਨ ਗੋਗੀਆ ਦੇ ਦਿਸ਼ਾ ਨਿਰਦੇਸ਼ ਨਾਲ ਨਗਰ ਨਿਗਮ ਅਧਿਕਾਰੀਆਂ ਵੱਲੋਂ ਲਗਾਤਾਰ ਕਰੱਪਸ਼ਨ ਕਰਨ ਵਾਲਿਆਂ ਦਾ ਚਲਾਣ ਕੱਟੇ ਜਾ ਰਹੇ ਹਨ। ਇਸੇ ਤਹਿਤ ਮੇਅਰ ਵੱਲੋਂ ਨਗਰ ਨਿਗਮ ਦੇ ਲਾਇਸੰਸ ਬ੍ਰਾਂਚ ਦੇ ਕੰਮਕਾਜ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਉਨਾਂ ਪਟਿਆਲਾ ਦੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਮਿਤੀ 30 ਅਪ੍ਰੈਲ ਤੱਕ ਬਿਨਾ ਜੁਰਮਾਨਾ ਟਰੇਡ ਲਾਇਸੰਸ ਰਨੀਊ ਕੀਤੇ ਜਾ ਰਹੇ ਹਨ ਜਿਸ ਦਾ ਲੋਕ ਵੱਧ ਤੋਂ ਵੱਧ ਲਾਭ ਲੈਣ ਅਤੇ 30 ਅਪ੍ਰੈਲ ਤੋਂ ਬਾਅਦ ਬਿਨਾ ਟਰੇਡ ਲਾਇਸੰਸ ਦੁਕਾਨਾ ਦੇ ਚਲਾਨ ਕੱਟੇ ਜਾਣ ਗਏ ਅਤੇ ਭਾਰੀ ਜੁਰਮਾਨਾ ਕੀਤਾ ਜਾਵੇਗਾ।
ਇਸ ਮੌਕੇ ਮੇਅਰ ਕੁੰਦਨ ਗੋਗੀਆ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਲਾਇਸੰਸ ਸ਼ਾਖਾ ਸਟਾਫ ਨੂੰ ਬਿਨਾ ਟਰੇਡ ਲਾਇਸੰਸ ਦੁਕਾਨਾ ਦੀ ਚੈਕਿੰਗ ਕਰਨ ਦੀ ਹਦਾਇਤ ਕੀਤੀ ਗਈ ਅਤੇ ਦੁਕਾਨਾ ਦੀ ਚੈਕਿੰਗ ਦੇ ਟੀਮਾਂ ਦਾ ਗਠਨ ਕੀਤਾ ਗਿਆ। ਜਿਸ ਵਿੱਚ ਦੁਕਾਨਦਾਰਾਂ ਦੇ ਲਾਇਸੰਸ ਚੈੱਕ ਕੀਤੇ ਜਾਣਗੇ ਅਤੇ ਜੇਕਰ ਲਾਇਸੰਸ ਦੀ ਮਿਆਦ ਕੁਝ ਦਿਨ ਹੀ ਬਾਕੀ ਹੈ ਤਾਂ ਉਨਾ ਨੂੰ ਸੋਖੇ ਢੰਗ ਨਾਲ ਰੀਨੀਊ ਕਰਵਾਉਣ ਵਿੱਚ ਮਦਦ ਕੀਤੀ ਜਾਵੇਗੀ। ਉਨਾ ਕਿਹਾ ਕਿ ਜੇਕਰ ਸ਼ਹਿਰ ਦੀ ਨੁਹਾਰ ਬਦਲਣੀ ਹੈ ਤਾਂ ਸ਼ਹਿਰ ਦੇ ਲੋਕਾਂ ਨੂੰ ਇਮਾਨਦਾਰੀ ਨਾਲ ਆਪਣਾ ਬਣਦਾ ਟੈਕਸ ਭਰਨਾ ਹੋਵੇਗਾ।
ਉਨਾਂ ਕਿਹਾ ਕਿ ਨਗਰ ਨਿਗਮ ਵੱਲੋਂ ਲਾਇਸੰਸ ਲੈਣ ਵਾਲੇ ਦੁਕਾਨਦਾਰ ਅਤੇ ਟੈਕਸ ਭਰਨ ਵਾਲੇ ਆਦਿ ਲੋਕਾਂ ਨੂੰ ਬਿਲਕੁਲ ਵੀ ਤੰਗ ਨਹੀ ਕੀਤਾ ਜਾ ਰਿਹਾ। ਨਿਗਮ ਵੱਲੋਂ ਸਿਰਫ ਕਰੱਪਸ਼ਨ ਕਰਨ ਵਾਲੇ ਕਰਮਚਾਰੀ ਜਾਂ ਲੋਕਾ ਤੇ ਇੱਕੋ ਨਾਲ ਦੀ ਕਾਰਵਾਈ ਕੀਤੀ ਜਾਵੇਗੀ। ਕਿਉਂਕਿ ਪਹਿਲੀਆਂ ਸਰਕਾਰਾਂ ਵਿੱਚ ਅਧਿਕਾਰੀ ਨਿਗਮ ਵਿੱਚ ਮਾਲੀਆਂ ਵਧਾਉਣ ਦੀ ਬਜਾਏ ਆਪਣੇ ਘਰ ਦਾ ਮਾਲੀਆ ਵਧਾਉਂਦੇ ਸਨ। ਜਿਸ ਨਾਲ ਅਕਸਰ ਨਗਰ ਨਿਗਮ ਘਾਟੇ ਦਾ ਮਹਿਕਮਾਂ ਬਣਦਾ ਗਿਆ। ਪਰ ਇਸ ਦੇ ਉਲਟ ਹੁਣ ਇਸ ਦੇ ਉਲਟ ਨਗਰ ਨਿਗਮ ਦੀ ਤਰੱਕੀ ਲਈ ਹੰਭਲੇ ਮਾਰੇ ਜਾ ਰਹੇ ਹਨ।
ਇਸ ਮੌਕੇ ਮੇਅਰ ਆਫਿਸ ਦੇ ਸੁਪਰਡੈਂਟ ਗੁਰਪ੍ਰੀਤ ਸਿੰਘ ਚਾਵਲਾ, ਸੁਪਰਡੈਂਟ ਲਵਨੀਸ਼ ਗੋਇਲ, ਇੰਸਪੈਕਟਰ ਲਲਿਤ ਕੁਮਾਰ ਅਤੇ ਰਮਿੰਦਰ ਸਿੰਘ ਤੋਂ ਇਲਾਵਾ ਹੋਰ ਸਬੰਧਤ ਅਧਿਕਾਰੀ ਵੀ ਮੌਜੂਦ ਰਹੇ।
ਫ਼ੋਟੋ _ ਮੀਟਿੰਗ ਦੌਰਾਨ ਮੇਹਰ ਕੁੰਦਨ ਗੋਗੀਆ ਅਤੇ ਹੋਰ ਅਧਿਕਾਰੀ
ਫ਼ੋਟੋ – ਚੈਕਿੰਗ ਦੌਰਾਨ ਅਧਿਕਾਰੀ