ਪਟਿਆਲਾ 23 ਅਪ੍ਰੈਲ : ਸਰਕਾਰ ਵੱਲੋਂ ਕਿਸਾਨਾਂ ਦੇ ਦਾਣਾ ਤੱਕ ਚੁੱਕਣ ਦੇ ਖੋਖਲੇ ਵਾਅਦਿਆ ਨੇ ਆਮ ਆਦਮੀ ਪਾਰਟੀ ਦਾ ਚਿਹਰਾ ਬੇਨਕਾਬ ਕਰ ਦਿੱਤਾ ਹੈ। ਇਹ ਪ੍ਰਗਟਾਵਾ ਨਵੀ ਅਨਾਜ ਮੰਡੀ ਆੜ੍ਹਤੀ ਅਸੈਸੀਏਸ਼ਨ ਦੇ ਪ੍ਰਧਾਨ ਰਿਚੀ ਡਕਾਲਾ ਨੇ ਲਿਫਟਿੰਗ ਨਾ ਹੋਣ ਕਰਕੇ ਕਣਕ ਦੇ ਪਏ ਵੱਡੇ ਢੇਰਾਂ ਪ੍ਰਤੀ ਚਿੰਤਾ ਪ੍ਰਗਟਾਉਂਦਿਆ ਕੀਤਾ।
ਪ੍ਰਧਾਨ ਰਿਚੀ ਨੇ ਕਿਹਾ ਕਿ ਮੰਡੀਆ ਵਿੱਚ ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਸਾਰੇ ਕਿਸਾਨ ਅਤੇ ਆੜ੍ਹਤੀ ਚਿੰਤਾ ਵਿੱਚ ਹਨ। ਹਾਲੇ ਕਿ ਆਪ ਸਰਕਾਰ ਬਣੇ ਨੂੰ ਤਿੰਨ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਪਿਛਲੇ ਸਾਲਾਂ ਦੀ ਤਰ੍ਹਾਂ ਹਾਲੇ ਤੱਕ ਵੀ ਕਿਸਾਨਾਂ ਦੀਆਂ ਫਸਲਾਂ ਪ੍ਰਤੀ ਕੋਈ ਵੀ ਗੰਭੀਰਤਾ ਨਹੀ ਦਿਖਾਈ ਦਿੱਤੀ ਜਾ ਰਹੀ। ਮੰਡੀਆਂ ਵਿਚਲੇ ਕਣਕ ਦੇ ਲੱਗੇ ਵੱਡੇ ਅੰਬਾਰ ਕਿਸੇ ਵੀ ਸਮੇਂ ਖਰਾਬ ਮੌਸਮ ਦੀ ਭੇਂਟ ਚੜ ਸਕਦੇ ਹਨ।
ਉਨ੍ਹਾਂ ਕਿਹਾ ਕਿ ਪਹਿਲਾ ਵੀ ਕਈ ਮੰਡੀਆਂ ਵਿੱਚ ਲਿਫਟਿੰਗ ਨਾ ਹੋਣ ਕਾਰਨ ਵੱਡੇ ਨੁਕਸਾਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਉਨਾ ਆਪ ਸਰਕਾਰ ਦੇ ਨੇਤਾਵਾਂ ਨੂੰ ਅਪੀਲ ਕਰਦਿਆ ਕਿਹਾ ਕਿ ਜੇਕਰ ਪੂਰੇ ਪੰਜਾਬ ਵਿੱਚਲੀਆਂ ਮੰਡੀਆਂ ਵਿੱਚ ਫੋਟੋ ਸੈਸ਼ਨ ਖਤਮ ਹੋ ਗਿਆ ਹੋਵੇ ਤਾਂ ਕ੍ਰਿਪਾ ਕਰਕੇ ਕਣਕ ਦੀ ਲਿਫਟਿੰਗ ਕਰਵਾਉਣ ਦੀ ਕ੍ਰਿਪਾਲਤਾ ਕੀਤੀ ਜਾਵੇ। ਜੇਕਰ ਸਹੀ ਮੰਨੀਏ ਤਾਂ ਮੁੱਖ ਮੰਤਰੀ ਮਾਨ ਨੂੰ ਇਸ ਪ੍ਰਤੀ ਗੰਭੀਰਤਾ ਦਿਖਾਉਣੀ ਚਾਹੀਦੀ ਹੈ, ਪਰ ਇਸ ਦੇ ਉਲਟ ਕੋਈ ਵੀ ਮੰਤਰੀ ਜਾਂ ਅਫਸਰ ਆਪਣੀ ਕੁਰਸੀ ਛੱਡ ਮੰਡੀਆਂ ਵਿੱਚ ਨਹੀ ਆਉਣਾ ਚਾਹੁੰਦਾ।
ਫੋਟੋ – ਆੜ੍ਹਤੀ ਅਸੈਸੀਏਸ਼ਨ ਦੇ ਪ੍ਰਧਾਨ ਰਿਚੀ ਡਕਾਲਾ