ਹਰਿਆਣਾ : ਹਰਿਆਣਾ ਦੇ ਸਾਰੇ ਸਕੂਲ ਲਗਾਤਾਰ 3 ਦਿਨ ਦੇ ਲਈ ਬੰਦ ਹੋ ਰਹੇ ਹਨ। ਸਕੂਲ ‘ਚ ਬੱਚਿਆਂ ਦੀ ਅੱਜ ਯਾਨੀ 12 ਅਪ੍ਰੈਲ ਤੋਂ ਲਗਾਤਾਰ 3 ਦਿਨ ਦੀ ਛੁੱਟੀ ਹੋਵੇਗੀ । ਇਸ ਦੀ ਜਾਣਕਾਰੀ ਸਿੱਖਿਆ ਵਿਭਾਗ ਨੇ ਪੱਤਰ ਜਾਰੀ ਕਰ ਦਿੱਤੀ ਹੈ । ਇਸ ਵਿੱਚ ਹਰਿਆਣਾ ਦੇ ਸਾਰੇ ਸੰਚਾਲਕਾਂ ਨੂੰ ਤਿੰਨ ਦਿਨਾਂ ਲਈ ਸਕੂਲ ਬੰਦ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਦੂਜੇ ਪਾਸੇ ਦਾਖਲੇ ਦੇ ਸਮੇਂ ਇੰਨੀਆਂ ਛੁੱਟੀਆਂ ਹੋਣ ਕਾਰਨ ਬੱਚਿਆਂ ਦੀ ਸ਼ੁਰੂਆਤੀ ਪੜ੍ਹਾਈ ‘ਚ ਰੁਕਾਵਟ ਆ ਰਹੀ ਹੈ, ਨਾਲ ਹੀ ਇਸ ਨਾਲ ਦਾਖਲੇ ‘ਤੇ ਵੀ ਅਸਰ ਪੈ ਰਿਹਾ ਹੈ।
ਦੱਸ ਦੇਈਏ ਕਿ ਅਪ੍ਰੈਲ ਵਿੱਚ ਦਾਖਲੇ ਹੁੰਦੇ ਹਨ, ਪਰ ਇਸ ਵਾਰ ਇਸ ਵਿੱਚ ਤਿਉਹਾਰ ਆ ਗਏ ਹਨ। ਅਜਿਹੇ ‘ਚ ਇਸ ਮਹੀਨੇ ਸਕੂਲ ਘੱਟ ਦਿਨ ਹੀ ਖੁੱਲ੍ਹਣਗੇ। ਇਸ ਦੇ ਨਾਲ ਹੀ ਸਿੱਖਿਆ ਵਿਭਾਗ ਨੇ ਇਕ ਪੱਤਰ ਜਾਰੀ ਕਰਕੇ ਸਾਰੇ ਸਕੂਲਾਂ ਨੂੰ ਸੋਮਵਾਰ ਤੱਕ ਬੰਦ ਰੱਖਣ ਦੇ ਆਦੇਸ਼ ਦਿੱਤੇ ਹਨ। ਇਸ ਦੇ ਤਹਿਤ ਦੂਜੇ ਸ਼ਨੀਵਾਰ ਦੀ ਛੁੱਟੀ ਅੱਜ ਯਾਨੀ ਸ਼ਨੀਵਾਰ 12 ਅਪ੍ਰੈਲ ਦੀ ਹੈ । ਭਲਕੇ 13 ਅਪ੍ਰੈਲ ਨੂੰ ਐਤਵਾਰ ਦੀ ਛੁੱਟੀ ਰਹੇਗੀ, 14 ਅਪ੍ਰੈਲ ਨੂੰ ਡਾ. ਭੀਮਰਾਓ ਅੰਬੇਡਕਰ ਜਯੰਤੀ ਦੇ ਮੌਕੇ ‘ਤੇ ਸਕੂਲਾਂ ‘ਚ ਛੁੱਟੀ ਰਹੇਗੀ। ਅਜਿਹੇ ‘ਚ ਬੱਚਿਆਂ ਲਈ ਚੰਗੀ ਖ਼ਬਰ ਹੈ, ਕਿਉਂਕਿ ਸਕੂਲ ਲਗਾਤਾਰ 3 ਦਿਨ ਬੰਦ ਰਹੇਗਾ।